ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਵਜੋਤ ਸਿੱਧੂ ਨੇ ਵੀ ਕਿਹਾ ਕਿ ਕੈਪਟਨ ਕਰਕੇ ਨਹੀਂ ਮਿਲੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ

ਨਵਜੋਤ ਸਿੱਧੂ ਨੇ ਵੀ ਕਿਹਾ ਕਿ ਕੈਪਟਨ ਕਰਕੇ ਨਹੀਂ ਮਿਲੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕਦੇ ਝੂਠ ਨਹੀਂ ਬੋਲਦੇ ਕਿਉਂਕਿ ਉਹ ਉੱਚ ਨੈਤਿਕ ਕਦਰਾਂ–ਕੀਮਤਾਂ ਦੇ ਧਨੀ ਹਨ, ਇਸੇ ਲਈ ਉਹ ਕਦੇ ਝੂਠ ਨਹੀਂ ਬੋਲ ਸਕਦੇ।

 

 

ਦਰਅਸਲ, ਸ੍ਰੀ ਸਿੱਧੂ ਤੋਂ ਡਾ. ਨਵਜੋਤ ਕੌਰ ਸਿੱਧੂ ਦੇ ਉਸ ਦਾਅਵੇ ਬਾਰੇ ਸੁਆਲ ਪੁੱਛਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਉਨ੍ਹਾਂ ਦਾ ਟਿਕਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਟਵਾਇਆ ਸੀ। ਇੰਝ ਅੱਜ ਸ੍ਰੀ ਸਿੱਧੂ ਨੇ ਅਸਿੱਧੇ ਤੌਰ ਉੱਤੇ ਇਹ ਆਖ ਦਿੱਤਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਕੈਪਟਨ ਕਰਕੇ ਨਹੀਂ ਮਿਲ ਸਕੀ।

 

 

ਉਨ੍ਹਾਂ ਕਿਹਾ ਕਿ ਬਾਦਲਾਂ ਨੇ 100 ਕਰੋੜ ਰੁਪਏ ਆਪਣੇ ਖ਼ੁਦ ਉੱਤੇ ਹੀ ਖ਼ਰਚ ਲਏ ਸਨ। ਅੱਜ ਚੰਡੀਗੜ੍ਹ ’ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਵੀ ਸਿਰਫ਼ ਵੱਡੇ ਸਨਅਤਕਾਰਾਂ ਨੂੰ ਲਾਭ ਪਹੁੰਚਾਏ ਹਨ, ਕਿਸਾਨਾਂ ਤੇ ਗ਼ਰੀਬਾਂ ਬਾਰੇ ਕਦੇ ਕੁਝ ਨਹੀਂ ਸੋਚਿਆ।

 

 

ਸ੍ਰੀ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦਾ 278 ਟਨ ਸੋਨਾ ਗਿਰਵੀ ਰੱਖਿਆ ਹੋਇਆ ਹੈ। ‘ਇਸ ਸਰਕਾਰ ਨੇ ਹੁਣ ਤੱਕ ਸਿਰਫ਼ ਤੇ ਸਿਰਫ਼ ਵੱਡੇ ਸਨਅਤਕਾਰਾਂ ਤੇ ਪੂੰਜੀਪਤੀਆਂ ਨੂੰ ਫ਼ਾਇਦੇ ਪਹੁੰਚਾਏ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu also says his wife could not get ticket from Chandigarh due to Captain