ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ `ਤੇ ਸਿੱਧੂ ਨੇ ਖ਼ੁਦ ਥਾਪੜੀ ਆਪਣੀ ਪਿੱਠ

ਕਰਤਾਰਪੁਰ ਸਾਹਿਬ ਲਾਂਘੇ `ਤੇ ਸਿੱਧੂ ਨੇ ਖ਼ੁਦ ਥਾਪੜੀ ਆਪਣੀ ਪਿੱਠ

--  ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਕੋਈ ਭੂਮਿਕਾ ਨਹੀਂ ਰਹੀ


ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਜਦੋਂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕਣ ਸਮੇਂ ਪਾਕਿਸਤਾਨ ਗਏ ਸਨ, ਤਦ ਉੱਥੇ ਉਨ੍ਹਾਂ ਦੀ ਗੱਲਬਾਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਹੋਈ ਸੀ। ਇੰਝ ਇਹ ਲਾਂਘਾ ਖੋਲ੍ਹਣ ਦੇ ਮੁੱਦੇ `ਤੇ ਸ੍ਰੀ ਸਿੱਧੂ ਨੇ ਅੱਜ ਖ਼ੁਦ ਆਪਣੀ ਪਿੱਠ ਥਾਪੜੀ ਹੈ। ਚੇਤੇ ਰਹੇ ਕਿ ਸ੍ਰੀ ਸਿੱਧੂ ਤਦ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਜੱਫੀ ਪਾਉਣ ਨੂੰ ਲੈ ਕੇ ਵਿਵਾਦਾਂ `ਚ ਘਿਰ ਗਏ ਸਨ। ਪਰ ਉਨ੍ਹਾਂ ਤਦ ਆਪਣੀ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਫ਼ੌਜ ਮੁਖੀ ਨੇ ਇਹੋ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਖ਼ੁਸ਼ੀ ਨਾਲ ਤੇ ਜੋਸ਼ ਵਿੱਚ ਆ ਕੇ ਜੱਫੀ ਪਾ ਲਈ ਸੀ।


ਮੱਧ ਪ੍ਰਦੇਸ਼ ਵਿੱਚ ਚੋਣ-ਪ੍ਰਚਾਰ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਜੱਫੀ ਕੋਈ ਰਾਫ਼ੇਲ ਸੌਦਾ ਤਾਂ ਹੈ ਨਹੀਂ ਸੀ। ਉਨ੍ਹਾਂ ਅੱਜ ਇਸ ਬਾਰੇ ਟਵੀਟ ਵੀ ਕੀਤਾ।


ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੀ ਸਿੱਧੂ ਕੇਵਲ ਆਪਣੇ ਸਿਰ ਸਿਹਰਾ ਆਪ ਹੀ ਬੰਨ੍ਹ ਰਹੇ ਹਨ; ਜਦ ਕਿ ਇਹ ਲਾਂਘਾ ਖੁਲ੍ਹਵਾਉਣ `ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ,‘ਸਿੱਧੂ ਕੌਣ ਹੈ? ਸਿੱਧੂ ਦੀ ਇਸ ਮਾਮਲੇ `ਚ ਕੋਈ ਭੂਮਿਕਾ ਨਹੀਂ ਹੈ।`


ਸ੍ਰੀ ਸੁਖਬੀਰ ਬਾਦਲ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਫ਼ੈਸਲਾ ਲੈਣ ਵਾਸਤੇ ਮੋਦੀ ਸਰਕਾਰ ਦੀ ਵੀ ਸ਼ਲਾਘਾ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu credits himself over Kartarpur corridor