ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਦੁਖਾਂਤ ਦੀ ਜਾਂਚ: ਕਮਿਸ਼ਨ ਸਾਹਵੇਂ ਪੇਸ਼ ਨਹੀਂ ਹੋਣਗੇ ਮੰਤਰੀ ਸਿੱਧੂ

ਅੰਮ੍ਰਿਤਸਰ ਰੇਲ ਦੁਖਾਂਤ ਦੀ ਜਾਂਚ: ਕਮਿਸ਼ਨ ਸਾਹਵੇਂ ਪੇਸ਼ ਨਹੀਂ ਹੋਣਗੇ ਮੰਤਰੀ ਸਿੱਧੂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਰੇਲ ਦੁਖਾਂਤ ਦੀੀ ਜਾਂਚ ਲਈ ਕਮਿਸ਼ਨ ਸਾਾਹਵੇਂ ਪੇਸ਼ ਹੋਣ ਤੋਂ ਛੋਟ ਮਿਲ ਗਈ ਹੈ। ਇਸ ਮਾਮਲੇ ਦੀ ਮਜਿਸਟ੍ਰੀਅਲ ਜਾਂਚ ਚੱਲ ਰਹੀ ਹੈ। ਬੀਤੀ 19 ਅਕਤੂਬਰ ਨੂੰ ਜਦੋਂ ਇਹ ਦੁਖਦਾਈ ਹਾਦਸਾ ਵਾਪਰਿਆ ਸੀ; ਤਦ ਸ੍ਰੀ ਸਿੱਧੂ ਸੂਬੇ `ਚ ਹੀ ਮੌਜੂਦ ਨਹੀਂ ਸਨ।


ਦੁਸਹਿਰੇ ਵਾਲੇ ਦਿਨ ਵਾਪਰੇ ਉਸ ਭਿਆਨਕ ਦੁਖਾਂਤ ਨੇ 61 ਵਿਅਕਤੀਆਂ ਦੀ ਜਾਨ ਲੈ ਲਈ ਸੀ। ਡੀਐੱਮਯੂ (ਡੀਜ਼ਲ ਮਲਟੀਪਲ ਯੂਨਿਟ) ਰੇਲ-ਗੱਡੀ ਨੇ ਦੁਸਹਿਰਾ ਦਾ ਤਿਉਹਾਰ ਵੇਖਣ ਲਈ ਇਕੱਠੇ ਹੋਏ ਆਮ ਸ਼ਰਧਾਲੂਆਂ ਤੇ ਦਰਸ਼ਕਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਸੀ। ਇਹ ਹਾਦਸਾ ਜੋੜਾ ਫਾਟਕ `ਤੇ ਵਾਪਰਿਆ ਸੀ।


ਜਲੰਧਰ ਡਿਵੀਜ਼ਨਲ ਕਮਿਸ਼ਨਰ ਪੀ. ਪੁਰਸ਼ਾਰਥ ਨੇ ਸ੍ਰੀ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਰੇਲ ਦੁਖਾਂਤ ਦੀ ਜਾਂਚ ਲਈ ਪੇਸ਼ ਹੋਣ ਦੇ ਸੰਮਨ ਭੇਜੇ ਸਨ। ਸ੍ਰੀ ਪੁਰਸ਼ਾਰਥ ਨੂੰ ਸੂਬਾ ਸਰਕਾਰ ਨੇ ਇਸ ਦੁਖਾਂਤ ਦੀ ਜਾਂਚ ਲਈ ਵਿਸ਼ੇਸ਼ ਐਗਜ਼ੀਕਿਊਟਿਵ ਮੈਜਿਸਟ੍ਰੇਟ ਮਨੋਨੀਤ ਕੀਤਾ ਹੈ।


ਡਾ. ਨਵਜੋਤ ਕੌਰ ਸਿੱਧੂ ਦੁਸਹਿਰਾ ਦੇ ਉਸ ਸਮਾਰੋਹ `ਚ ਮੁੱਖ ਮਹਿਮਾਨ ਸਨ ਪਰ ਰਾਵਣ ਦੇ ਪੁਤਲੇ ਨੂੰ ਅੱਗ ਲੱਗਣ ਤੋਂ ਕੁਝ ਮਿੰਟ ਪਹਿਲਾਂ ਉੱਥੋਂ ਚਲੇ ਗਏ ਸਨ। ਅੱਜ ਉਹ ਸੁ਼ੱਕਰਵਾਰ ਨੁੰ ਸ੍ਰੀ ਪੁਰਸ਼ਾਰਥ ਸਾਹਵੇਂ ਪੇਸ਼ ਹੋਏ। ਇਹੋ ਸਮਝਿਆ ਜਾ ਰਿਹਾ ਹੈ ਕਿ ਡਾ. ਸਿੱਧੂ ਨੇ ਹੀ ਜਾਂਚ ਅਧਿਕਾਰੀ ਨੂੰ ਆਪਣੇ ਪਤੀ ਨੂੰ ਇਸ ਜਾਂਚ ਲਈ ਪੁੱਛਗਿੱਛ ਤੋਂ ਛੋਟ ਦੇਣ ਲਈ ਆਖਿਆ ਹੋਵੇਗਾ ਕਿਉਂਕਿ ਉਹ 16 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਪੰਜਾਬ `ਚ ਨਹੀਂ ਸਨ। ਡਾ. ਸਿੱਧੂ ਨੇ ਜਾਂਚ ਅਧਿਕਾਰੀ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਤੇ ਮੰਤਰੀ ਸਿੱਧੂ ਇਸ ਕਰ ਕੇ ਵੀ ਪਹਿਲਾਂ ਉਨ੍ਹਾਂ ਕੋਲ ਨਹੀਂ ਆ ਸਕੇ ਸਨ ਕਿਉਂਕਿ ਉਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਵਿੱਚ ਰੁੱਝੇ ਹੋਏ ਸਨ। 


ਦਰਅਸਲ, ਸ੍ਰੀ ਪੁਰਸ਼ਾਰਥ ਪਹਿਲਾਂ ਜਦੋਂ ਅੰਮ੍ਰਿਤਸਰ `ਚ ਸਨ, ਤਦ ਸ੍ਰੀ ਸਿੱਧੂ ਵੀ ਅੰਮ੍ਰਿਤਸਰ `ਚ ਹੀ ਸਨ ਪਰ ਉਸ ਦਿਨ ਉਹ ਉਨ੍ਹਾਂ ਨੂੰ ਮਿਲੇ ਨਹੀਂ ਸਨ। ਸ੍ਰੀ ਸਿੱਧੂ ਦੀ ਚਿੱਠੀ ਵਿੱਚ ਦਿੱਤੇ ਇਸ ਸਪੱਸ਼ਟੀਕਰਨ ਤੋਂ ਸ੍ਰੀ ਪੁਰਸ਼ਾਰਥ ਸੰਤੁਸ਼ਟ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਪ੍ਰਸ਼ਨਾਂ ਦੇ ਜੁਆਬ ਤੋਂ ਉਹ ਸੰਤੁਸ਼ਟ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਡਾ. ਸਿੱਧੂ ਦੇ ਬਿਆਨ ਇੱਕ ਚਸ਼ਮਦੀਦ ਗਵਾਹ ਦੇ ਤੌਰ `ਤੇ ਦਰਜ ਕੀਤੇ ਹਨ। 


ਉਨ੍ਹਾਂ ਦੱਸਿਆ ਕਿ ਉਨ੍ਹਾਂ ਸੋਮਵਾਰ ਨੂੰ ਪੁੱਛਗਿੱਛ ਲਈ ਅੱਧੀ ਦਰਜਨ ਰੇਲ ਅਧਿਕਾਰੀਆਂ ਨੂੰ ਸੱਦਿਆ ਹੋਇਆ ਸੀ। ਜੌੜੇ ਫਾਟਕ ਦੇ ਗੇਟ ਮੈਨ, ਰੇਲ ਪਟੜੀ ਦੇ ਸਕਿਓਰਿਟੀ ਇੰਚਾਰਜ ਤੇ ਰੇਲਵੇ ਪ੍ਰੋਟੈਕਸ਼ਨ ਫ਼ੋਰਸ ਦੇ ਅਧਿਕਾਰੀਆਂ ਨੂੰ ਵੀ ਜਾਂਚ ਲਈ ਸੱਦਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu exempted from questioning in Asr Rail Tragedy