ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਮੂਸੇਵਾਲਾ ਤੇ SSP ਨੇ ਮਾਨਸਾ ਦੇ ਕੋਰੋਨਾ–ਡਾਕਟਰ ਨੂੰ ਦਿੱਤਾ ਸਰਪ੍ਰਾਈਜ਼ ਤੋਹਫ਼ਾ, VIDEO

ਸਿੱਧੂ ਮੂਸੇਵਾਲਾ ਤੇ SSP ਨੇ ਮਾਨਸਾ ਦੇ ਕੋਰੋਨਾ–ਡਾਕਟਰ ਨੂੰ ਦਿੱਤਾ ਸਰਪ੍ਰਾਈਜ਼ ਤੋਹਫ਼ਾ, VIDEO

ਕੋਰੋਨਾ–ਲੌਕਡਾਊਨ ਦੇ ਚੱਲਦਿਆਂ ਮਾਨਸਾ ਜ਼ਿਲ੍ਹਾ ਹੈੱਡਕੁਆਰਟਰਜ਼ ਦੇ ਡਾਕਟਰ ਸੁਨੀਲ ਬਾਂਸਲ ਨੂੰ ਬਹੁਤ ਅਚੰਭੇ ਭਰਿਆ (ਸਰਪ੍ਰਾਈਜ਼) ਤੋਹਫ਼ਾ ਮਿਲਣ ਦੀ ਖ਼ਬਰ ਮਿਲੀ ਹੈ, ਜਿਸ ਦੀ ਨਾ ਕਦੇ ਆਂਢੀਆਂ–ਗੁਆਂਢੀਆਂ ਨੇ ਆਸ ਕੀਤੀ ਸੀ ਤੇ ਨਾ ਹੀ ਕਦੇ ਖੁਦ ਡਾ. ਬਾਂਸਲ ਨੇ ਇੰਝ ਕਦੇ ਸੋਚਿਆ ਹੋਣਾ ਹੈ।

 

 

ਦਰਅਸਲ, ਮਾਨਸਾ ਜ਼ਿਲ੍ਹੇ ’ਚ ਕੋਰੋਨਾ (ਕੋਵਿਡ–19) ਦਾ ਜੋ ਵੀ ਰੋਗੀ ਜਾਂ ਸ਼ੱਕੀ ਰੋਗੀ ਆਉਂਦਾ ਹੈ, ਤਾਂ ਉਸ ਦਾ ਇਲਾਜ ਡਾ. ਬਾਂਸਲ ਹੀ ਕਰਦੇ ਹਨ। ਉਨ੍ਹਾਂ ਦੀ ਇਸੇ ਪ੍ਰਾਪਤੀ ਸਦਕਾ ਕੱਲ੍ਹ ਸਨਿੱਚਰਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਾਨਸਾ ਦੇ ਐੱਸਐੱਸਪੀ (SSP) ਸ੍ਰੀ ਨਰਿੰਦਰ ਭਾਰਗਵ ਨੇ ਅੱਜ ਸਵੇਰੇ–ਸਵੇਰੇ ਅਚਾਨਕ ਡਾ. ਬਾਂਸਲ ਦੇ ਘਰ ਦਾ ਬੂਹਾ ਖੜਕਾ ਦਿੱਤਾ।

 

 

ਐੱਸਐੱਸਪੀ ਨਾਲ ਕਿਉਂਕਿ ਪਾਇਲਟ ਗੱਡੀ ’ਚ ਹੂਟਰ ਲੱਗਾ ਹੋਇਆ ਸੀ, ਜਿਸ ਨੂੰ ਸੁਣ ਕੇ ਇਲਾਕੇ ਦੇ ਸਾਰੇ ਲੋਕ ਆਪੋ–ਆਪਣੇ ਘਰਾਂ ਦੀਆਂ ਬਾਲਕੋਨੀਆਂ ’ਚ ਆ ਕੇ ਜਮ੍ਹਾ ਹੋ ਗਏ।

 

 

 

ਕੱਲ੍ਹ ਸ਼ੁੱਕਰਵਾਰ ਨੂੰ ਡਾ. ਸੁਨੀਲ ਬਾਂਸਲ ਦਾ ਜਨਮ ਦਿਨ ਸੀ ਤੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਸ੍ਰੀ ਭਾਰਗਵ ਨੇ ਉਨ੍ਹਾਂ ਨੂੰ ਪਹਿਲਾਂ ਜਨਮ–ਦਿਨ ਮੁਬਾਰਕ ਆਖਿਆ ਤੇ ਫਿਰ ਬੰਦ ਡੱਬੇ ’ਚ ਕੋਈ ਤੋਹਫ਼ਾ ਵੀ ਦਿੱਤਾ ਅਤੇ ਗੁਲਦਸਤੇ ਵੀ ਭੇਟ ਕੀਤੇ।

 

 

ਡਾ. ਬਾਂਸਲ ਦੀ ਪਤਨੀ ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕੀਤਾ।

 

 

ਇਸ ਦੌਰਾਨ ਸਭ ਨੇ ਮਾਸਕ ਵੀ ਲਾਏ ਹੋਏ ਸਨ ਤੇ ਸਮਾਜਕ–ਦੂਰੀ ਵੀ ਬਣਾ ਕੇ ਰੱਖੀ ਹੋਈ ਸੀ।

 

 

ਇਸ ਘਟਨਾ ਦੀ ਇਲਾਕੇ ’ਚ ਡਾਢੀ ਚਰਚਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu Moosewala and SSP give Surprise Gift to Mansa Corona Doctor VIDEO