ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮੋਦੀ ਤੇ ਇਮਰਾਨ ਨੂੰ ਕੀਤੀ ਇਹ ਬੇਨਤੀ

ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮੋਦੀ ਤੇ ਇਮਰਾਨ ਨੂੰ ਕੀਤੀ ਇਹ ਬੇਨਤੀ

––ਬਾਬਾ ਨਾਨਕ ਨੇ ਜਿਹੜੇ ਖੇਤਾਂ ’ਚ ਹਲ਼ ਵਾਹਿਆ, ਉਨ੍ਹਾਂ ਨੂੰ ਖ਼ਤਮ ਨਾ ਕੀਤਾ ਜਾਵੇ

––ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ 18 ਸਾਲ ਬਿਤਾਏ, ਉਸ ਥਾਂ ਨੂੰ ਐਲਾਨਿਆ ਜਾਵੇ ‘ਵਿਰਾਸਤੀ ਪਿੰਡ’

 

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਨੂੰ ਵੱਖੋ–ਵੱਖਰੀਆਂ ਚਿੱਠੀਆਂ ਲਿਖ ਕੇ ਬੇਨਤੀ ਕੀਤੀ ਹੈ ਕਿ ਦੋਵੇਂ ਦੇਸ਼ਾਂ ਦੀ ਸਰਹੱਦ ’ਤੇ ਸਥਿਤ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਅਤੇ ਨਿਰਮਾਣ–ਅਧੀਨ ਲਾਂਘੇ ਕੋਲ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ’ਚ ਕਿਤੇ ਵੀ ਵੱਡੇ ਇਮਾਰਤੀ ਢਾਂਚਿਆਂ ਦੀ ਉਸਾਰੀ ਕਰਨ ਤੋਂ ਗੁਰੇਜ਼ ਕੀਤਾ ਜਾਵੇ।

 

 

ਉਨ੍ਹਾਂ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਵਪਾਰੀਕਰਨ ਤੇ ਸੈਲਾਨੀਆਂ ਦੀ ਸੁਵਿਧਾ ਦੇ ਨਾਂਅ ਹੇਠ ਉਸ ਇਲਾਕੇ ਦੇ ਕੁਦਰਤੀ ਸੁਹੱਪਣ ਤੇ ਉਸ ਦੀ ਮੌਲਿਕਤਾ ਨੂੰ ਕਿਸੇ ਵੀ ਹਾਲਤ ’ਚ ਖ਼ਰਾਬ ਨਾ ਹੋਣ ਦਿੱਤਾ ਜਾਵੇ। ਜਿਸ ਥਾਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸਨ, ਉਸ ਨੂੰ ‘ਵਿਰਾਸਤੀ ਪਿੰਡ’ ਐਲਾਨ ਦਿੱਤਾ ਜਾਵੇ।

 

 

ਸ੍ਰੀ ਸਿੱਧੂ ਨੇ ਕੁਝ ਜਜ਼ਬਾਤੀ ਅੰਦਾਜ਼ ਵਿੱਚ ਆਪਣੀ ਚਿੱਠੀ ’ਚ ਕਿਹਾ ਹੈ ਕਿ ਜਦੋਂ ਵੀ ਕਦੇ ਉਹ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਜਾਂਦੇ ਹਨ, ਉੱਥੋਂ ਦੀ ਫ਼ਿਜ਼ਾ ਵਿੱਚ ਰੂਹਾਨੀਅਤ ਦੇ ਦਰਸ਼ਨ ਹੁੰਦੇ ਹਨ। ਉੱਥੋਂ ਦੀ ਧਰਤੀ ’ਤੇ ਬਾਬਾ ਨਾਨਕ ਦੀ ਹੋਂਦ ਤੇ ਮੌਜੂਦਗੀ ਦਾ ਅਹਿਸਾਸ ਹਾਲੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਸਥਾਨ ਦੇ ਕੁਦਰਤੀ ਸੁਹੱਪਣ ਨੂੰ ਵਿਗਾੜਿਆ ਨਾ ਜਾਵੇ।

 

 

ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਆਲੇ–ਦੁਆਲੇ 104 ਏਕੜ ਜ਼ਮੀਨ ਉੱਤੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਢਾਂਚਿਆਂ ਦੀ ਉਸਾਰੀ ਨਾ ਕੀਤੀ ਜਾਵੇ।  ਉਨ੍ਹਾਂ ਖੇਤਾਂ ਨੂੰ ਨਾ ਛੇੜਿਆ ਜਾਵੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਲ਼਼ ਵਾਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu requested Modi and Imran over Kartarpur Corridor