ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਵਤਨ ਪਰਤੇ, ਕਾਂਗਰਸ `ਚ ਉਨ੍ਹਾਂ ਲਈ ਵਧ ਸਕਦੀਆਂ ਔਕੜਾਂ

ਸਿੱਧੂ ਵਤਨ ਪਰਤੇ, ਕਾਂਗਰਸ `ਚ ਉਨ੍ਹਾਂ ਲਈ ਵਧ ਸਕਦੀਆਂ ਔਕੜਾਂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਨੂੰ ਲੈ ਕੇ ਪੂਰੇ ਦੇਸ਼ `ਚ ਦੋ ਤਰ੍ਹਾਂ ਦੇ ਵਿਚਾਰ ਚੱਲ ਪਏ ਹਨ। ਪਹਿਲਾ ਵਿਚਾਰ ਵਾਲੇ ਤਾਂ ਉਹ ਲੋਕ ਹਨ, ਜੋ ਸ੍ਰੀ ਸਿੱਧੂ ਦੇ ਪਾਕਿਸਤਾਨ ਜਾਣ `ਤੇ ਖ਼ੁਸ਼ ਹਨ ਅਤੇ ਦੂਜੇ ਉਹ ਹਨ, ਜਿਹੜੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।


ਖ਼ੁਦ ਸ੍ਰੀ ਸਿੱਧੂ ਆਪ ਤਾਂ ਬਹੁਤ ਜੋਸ਼ੋ ਖ਼ਰੋਸ਼ ਨਾਲ ਪਾਕਿਸਤਾਨ ਤੋਂ ਅੱਜ ਸ਼ਾਮੀਂ ਕੁਝ ਸਮਾਂ ਪਹਿਲਾਂ ਭਾਰਤ ਵਾਪਸ ਆ ਗਏ ਹਨ। ਪਰ ਸੂਤਰਾਂ ਅਨੁਸਾਰ ਉਨ੍ਹਾਂ ਦੀ ਕਾਂਗਰਸ ਪਾਰਟੀ ਅੰਦਰ ਵੀ ਉਹੀ ਖਿੱਚੋਤਾਣ ਚੱਲ ਰਹੀ ਹੈ, ਜੋ ਪੂਰੇ ਦੇਸ਼ `ਚ ਚੱਲ ਰਹੀ ਹੈ। ਕਾਂਗਰਸੀ ਆਗੂ ਵੀ ਇਸ ਮਾਮਲੇ `ਤੇ ਆਪਸ ਵਿੱਚ ਵੰਡੇ ਹੋਏ ਵਿਖਾਈ ਦੇ ਰਹੇ ਹਨ। ਉੱਪਰੋਂ ਅੱਜ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਸ੍ਰੀ ਸਿੱਧੂ ਦੀ ਤਸਵੀਰ ਵਾਇਰਲ ਹੋਣ ਨਾਲ ਉਨ੍ਹਾਂ ਦੀਆਂ ਔਕੜਾਂ ਹੋਰ ਵੀ ਵਧ ਸਕਦੀਆਂ ਹਨ। ਉਂਝ ਵਤਨ ਪਰਤਣ `ਤੇ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ `ਚ ਘੱਟੋ-ਘੱਟ 10 ਹਜ਼ਾਰ ਤਸਵੀਰਾਂ ਖਿਚਵਾਈਆਂ ਹੋਣਗੀਆਂ, ਕਿਸ ਨਾਲ ਖਿਚਵਾਈਆਂ, ਇਹ ਉਨ੍ਹਾਂ ਨੂੰ ਪਤਾ ਨਹੀਂ ਤੇ ਉਹ ਕਿਸੇ ਗੋਪਾਲ ਸਿੰਘ ਚਾਵਲਾ ਨੂੰ ਨਹੀਂ ਜਾਣਦੇ।

 

 


ਇਸ ਮਾਮਲੇ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ੍ਰੀ ਸਿੱਧੂ ਤੋਂ ਕੋਈ ਬਹੁਤੇ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਸ੍ਰੀ ਸਿੱਧੂ ਨੂੰ ਪਾਕਿਸਤਾਨ ਰਵਾਨਗੀ ਤੋਂ ਪਹਿਲਾਂ ਆਖਿਆ ਸੀ ਕਿ ਉਹ ਉੱਥੇ ਨਾ ਜਾਣ। ਉਂਝ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਕਿਸਤਾਨ `ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ-ਪੱਥਰ ਰੱਖਣ ਨਾਲ ਸਬੰਧਤ ਸਮਾਰੋਹ ਵਿੱਚ ਸੱਦਾ-ਪੱਤਰ ਭੇਜਿਆ ਗਿਆ ਸੀ ਪਰ ਉਨ੍ਹਾਂ ਪਾਕਿਸਤਾਨ ਜਾਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ।


ਉੱਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਤਾਂ ਸ੍ਰੀ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਗ਼ੈਰ-ਵਾਜਬ ਕਦਮ ਦੱਸ ਰਹੇ ਹਨ। ਸਿਹਤ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਦੇ ਵਿਚਾਰ ਵੀ ਸ੍ਰੀ ਰਾਣਾ ਕੇਪੀ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਜਿਹੇ ਹੀ ਹਨ।


ਜਿ਼ਆਦਾਤਰ ਚਿੰਤਕਾਂ ਦਾ ਇਹੋ ਮੰਨਣਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ `ਤੇ ਹੀ ਨਹੀਂ, ਹੋਰ ਵੀ ਸਾਰੇ ਮੁੱਦਿਆਂ `ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਓਨੀ ਨਹੀਂ ਚੱਲਦੀ, ਜਿੰਨੀ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਦੀ ਚੱਲਦੀ ਹੈ। ਇਸੇ ਲਈ ਬਹੁਤੇ ਆਗੂਆਂ ਦਾ ਇਹੋ ਮੰਨਣਾ ਹੈ ਕਿ ਸ੍ਰੀ ਸਿੱਧੂ ਨੂੰ ਹਾਲ ਦੀ ਘੜੀ ਇੰਨਾ ਜਿ਼ਆਦਾ ਜੋਸ਼ `ਚ ਨਹੀਂ ਆਉਣਾ ਚਾਹੀਦਾ, ਉਨ੍ਹਾਂ ਨੂੰ ਇਸ ਮਾਮਲੇ `ਚ ਪਾਕਿਸਤਾਨ ਦੇ ਹੋਰ ਸਿਆਸੀ ਆਗੂਆਂ ਦੇ ਪ੍ਰਤੀਕਰਮ ਵੀ ਵੇਖਣੇ ਚਾਹੀਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu returns India may face problems in Cong