ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਸੂਬਿਆਂ `ਚ ਕਾਂਗਰਸ ਦੀ ਜਿੱਤ ਲਈ ਸਿੱਧੂ ਦੇ ਯੋਗਦਾਨ ਦੀ ਵੀ ਹੋ ਰਹੀ ਸ਼ਲਾਘਾ

3 ਸੂਬਿਆਂ `ਚ ਕਾਂਗਰਸ ਦੀ ਜਿੱਤ ਲਈ ਸਿੱਧੂ ਦੇ ਯੋਗਦਾਨ ਦੀ ਵੀ ਹੋ ਰਹੀ ਸ਼ਲਾਘਾ

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਸਿੱਧ ਕਰ ਵਿਖਾਇਆ ਹੈ ਕਿ ਉਹ ਸਿਰਫ਼ ਹਾਸੇ ਵਾਲੇ ਟੀਵੀ ਪ੍ਰੋਗਰਾਮਾਂ `ਚ ਉੱਚੀ-ਉੱਚੀ ਹੱਸ ਕੇ ਤੇ ਦੋ-ਚਾਰ ਸਿ਼ਅਰ ਸੁਣਾ ਕੇ ਨਾਮਣਾ ਖੱਟਣ ਵਾਲੇ ਹੀ ਨਹੀਂ, ਸਗੋਂ ਪੰਜ ਸੁਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਇੱਕ ਸਟਾਰ-ਪ੍ਰਚਾਰਕ ਵੀ ਸਿੱਧ ਹੋਏ ਹਨ। ਜਿਹੜੇ ਵੀ ਤਿੰਨ ਸੁਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ `ਚ ਸ੍ਰੀ ਸਿੱਧੂ ਨੇ 17 ਦਿਨਾਂ `ਚ ਪੰਜ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਉੱਥੇ ਹੀ ਕਾਂਗਰਸ ਨੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।


ਹੁਣ ਲੋਕ ਸਭਾ ਚੋਣਾਂ ਹੋਣ ਵਿੱਚ ਵੀ ਸਿਰਫ਼ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਤੇ ਨਵਜੋਤ ਸਿੱਧੂ ਹੁਣ ਇੱਕ ਬ੍ਰਾਂਡ ਬਣ ਗਿਆ ਹੈ। ਉਨ੍ਹਾਂ ਦੇ ਭਾਸ਼ਣ ਸੱਚਮੁਚ ਵੋਟਾਂ ਖਿੱਚ ਰਹੇ ਹਨ।


ਸ੍ਰੀ ਨਵਜੋਤ ਸਿੱਧੂ ਨੇ ਛੱਤੀਸਗੜ੍ਹ `ਚ ਚਾਰ ਦਿਨ, ਮੱਧ ਪ੍ਰਦੇਸ਼ ਤੇ ਰਾਜਸਥਾਨ `ਚ ਛੇ-ਛੇ ਦਿਨ ਅਤੇ ਤੇਲੰਗਾਨਾ `ਚ ਇੱਕ ਦਿਨ ਬਿਤਾਇਆ ਸੀ। ਉਨ੍ਹਾਂ ਆਪਣੇ ਖ਼ਾਸ ਅੰਦਾਜ਼ `ਚ ਨੋਟਬੰਦੀ, ਰਾਫ਼ੇਲ ਹਵਾਈ ਜਹਾਜ਼ ਸੌਦੇ ਤੇ ਕਾਲੇ ਧਨ ਬਾਰੇ ਚੋਣ ਵਾਅਦੇ ਬਾਰੇ ਭਾਜਪਾ ਦੀ ਖ਼ੂਬ ਖੁੰਬ ਠੱਪੀ।


ਇਹ ਨਾਅਰਾ - ‘ਬੁਰੇ ਦਿਨ ਜਾਨੇ ਵਾਲੇ ਹੈਂ, ਰਾਹੁਲ ਗਾਂਧੀ ਆਨੇ ਵਾਲੇ ਹੈਂ` - ਵੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਹੀ ਦਿੱਤਾ ਸੀ। ਇਹ ਨਾਅਰਾ ਵੀ ਆਮ ਲੋਕਾਂ ਤੇ ਬੱਚੇ-ਬੱਚੇ ਦੀ ਜ਼ੁਬਾਨ `ਤੇ ਚੜ੍ਹਨ ਲੱਗਾ ਹੈ। ਕਾਂਗਰਸ ਦੇ ਅਜਿਹੇ ਸਟੈਂਡ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੰਦਰ ਸਿਆਸਤ ਨੂੰ ਵੱਡੀ ਢਾਹ ਵੱਜੀ ਹੈ। ਹੁਣ ਭਾਜਪਾ ਨੂੰ ਆਪਣੇ ਖਿੰਡ-ਪੁੰਡ ਚੁੱਕੇ ਪੱਤੇ ਫਿਰ ਇੱਕ ਥਾਂ ਇਕੱਠੇ ਕਰ ਕੇ ਕਿਸੇ ਨਵੇਂ ਨਾਅਰੇ ਤੇ ਨਵੇਂ ਮੁੱਦੇ ਨਾਲ ਅਗਾਂਹ ਵਧਣਾ ਹੋਵੇਗਾ।


ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਇਸ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਸਿਰ ਬੱਝਿਆ ਹੈ ਪਰ ਨਾਲ ਹੀ ਉਨ੍ਹਾਂ ਸ੍ਰੀ ਸਿੱਧੂ ਦੇ ਯੋਗਦਾਨ ਨੂੰ ਲਾਮਿਸਾਲ ਕਰਾਰ ਦਿੱਤਾ ਹੈ।


ਸ੍ਰੀ ਨਵਜੋਤ ਸਿੱਧੂ ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ `ਤੇ ਵੀ ਚੋਖੀ ਸ਼ਲਾਘਾ ਖੱਟ ਚੁੱਕੇ ਹਨ। ਪੰਜਾਬ ਦਾ ਆਮ ਸਿੱਖ ਵੀ ਹੁਣ ਸਿੱਧੂ ਹੁਰਾਂ ਦੀ ਤਾਰੀਫ਼ ਕਰ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu s contribution in Congress Victory being appreciated