ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਇਤਿਹਾਸਕਾਰ ਤੇ ਪੰਜਾਬੀ ਲੇਖਕ ਪੋ. ਸੁਰਜੀਤ ਹਾਂਸ ਨਹੀਂ ਰਹੇ

ਸਿੱਖ ਇਤਿਹਾਸਕਾਰ ਤੇ ਪੰਜਾਬੀ ਲੇਖਕ ਪੋ. ਸੁਰਜੀਤ ਹਾਂਸ ਨਹੀਂ ਰਹੇ

ਉੱਘੇ ਸਿੱਖ ਇਤਿਹਾਸਕਾਰ ਤੇ ਪੰਜਾਬੀ ਲੇਖਕ ਪ੍ਰੋ. ਸੁਰਜੀਤ ਹਾਂਸ ਅੱਜ ਸਵੇਰੇ 6:00 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹ 89 ਸਾਲਾਂ ਦੇ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਸਨਮਾਨਿਤ ਪੋ. ਹਾਂਸ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ।

 

 

ਪੋ. ਸੁਰਜੀਤ ਹਾਂਸ ਦੀ ਪੁਸਤਕ ‘ਮਿੱਟੀ ਦੀ ਢੇਰੀ’ ਬਹੁਤ ਸਲਾਹੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਸ਼ੇਕਸਪੀਅਰ ਦਾ ਸਮੁੱਚਾ ਸਾਹਿਤ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਸ ਲਈ ਸਮੁੱਚੇ ਵਿਸ਼ਵ ਵਿੱਚ ਉਨ੍ਹਾਂ ਦੀ ਸ਼ਲਾਘਾ ਹੋਈ ਸੀ ਤੇ ਇੰਗਲੈਂਡ ਦੀ ਰਾਜਧਾਨੀ ਲੰਦਨ ’ਚ ਵੀ ਉਨ੍ਹਾਂ ਨੂੰ ਇਸ ਲਈ ਸਨਮਾਨਿਤ ਕੀਤਾ ਗਿਆ ਸੀ।

 

 

ਪ੍ਰੋ. ਸੁਰਜੀਤ ਹਾਂਸ ਆਪਣੇ ਪਿੱਛੇ ਆਪਣੀ ਧੀ ਨਾਨਕੀ ਹਾਂਸ ਤੇ ਇੱਕ ਦੋਹਤਰਾ ਛੱਡ ਗਏ ਹਨ, ਜੋ ਇਸ ਵੇਲੇ ਰੋਜ਼ਾਨਾ ਅੰਗਰੇਜ਼ੀ ‘ਦਿ ਟ੍ਰਿਬਿਊਨ’ ਦੇ ਚੀਫ਼ ਨਿਊਜ਼ ਐਡੀਟਰ ਹਨ।

 

 

ਪ੍ਰੋ. ਸੁਰਜੀਤ ਹਾਂਸ ਦੇ ਆਖ਼ਰੀ ਸਾਹਿਤਕ ਕਾਰਜ ਮਨੁੱਖ ਦੇ ਵਿਕਾਸ ਬਾਰੇ ਡਾਰਵਿਨ ਦਾ ਸਿਧਾਂਤ ਤੇ ਇੱਕ ਕਾਵਿ–ਸੰਗ੍ਰਹਿ ‘ਮ੍ਰਿਤ ਦਾ ਸੁਫ਼ਨਾ’ ਸਨ। ਇਤਿਹਾਸਕਾਰ ਵਜੋਂ ਪ੍ਰੋ. ਹਾਂਸ, ਮੈਕਲਿਓਡ ਵਿਚਾਰਧਾਰਾ ਨਾਲ ਸਬੰਧਤ ਸਨ।

 

 

ਪ੍ਰੋ. ਸੁਰਜੀਤ ਹਾਂਸ ਦੀਆਂ 43 ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ।

 

 

ਸ਼ੇਕਸਪੀਅਰ ਦੀ ਸਾਹਿਤਕ ਕ੍ਰਿਤ ‘ਮੈਕਬੈਥ’ ਦਾ ਅਨੁਵਾਦ ਪ੍ਰੋ. ਸੁਰਜੀਤ ਹਾਂਸ ਨੇ 1955 ’ਚ ਕੀਤਾ ਸੀ। ਫਿਰ ਉਹ ਇੰਗਲੈਂਡ ਚਲੇ ਗਏ ਸਨ ਤੇ ਉੱਥੇ ਅੱਠ ਸਾਲ ਉਨ੍ਹਾਂ ਹੀਥਰੋ ਹਵਾਈ ਅੱਡੇ ਉੱਤੇ ਇੱਕ ਡਾਕੀਏ ਵਜੋਂ ਕੰਮ ਕੀਤਾ ਸੀ। ਬਾਅਦ ’ਚ ਉਨ੍ਹਾਂ ਦੀ ਨਿਯੁਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh Historian and Punjabi Writer Prof Surjit Hans passes away