ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜ੍ਹੀ ਮੋਰਚਾ- ਗਰਮ ਖ਼ਿਆਲੀ ਸਿੱਖ ਜੱਥੇਬੰਦੀਆਂ ਤੇ ਆਪ ਦਾ ਬਾਗ਼ੀ ਧੜਾ ਹੋਇਆ ਇੱਕ

ਬਰਗਾੜ੍ਹੀ ਮੋਰਚਾ- ਸਿੱਖ ਕੱਟੜਪੰਥੀ ਤੇ ਆਪ ਦਾ ਬਾਗ਼ੀ ਧੜਾ ਹੋਇਆ ਇੱਕ

ਬਰਗਾੜ੍ਹੀ ਫਿਰ ਤੋਂ 7 ਅਕਤੂਬਰ ਨੂੰ ਚਰਚਾ ਵਿੱਚ ਆਉਣ ਵਾਲਾ ਹੈ ਕਿਉਂਕਿ ਗਰਮ ਖ਼ਿਆਲੀ ਸਿੱਖ ਜੱਥੇਬੰਦੀਆਂ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਮਿਲ ਕੇ ਕਾਂਗਰਸ ਤੇ ਅਕਾਲੀ ਦਲ ਦੀਆਂ ਰੈਲੀਆਂ ਦੇ ਬਰਾਬਰ ਰੈਲੀ ਕਰਨ ਦਾ ਐਲਾਨ ਕੀਤਾ ਹੈ।

 

ਕੱਟੜਪੰਥੀਆਂ ਨੇ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਮੌਤ ਦਾ ਤੀਜਾ ਦਿਹਾੜਾ ਮਨਾਉਣ ਦਾ ਵੀ ਸੱਦਾ ਦਿੱਤਾ ਹੈ।

 

1 ਜੂਨ ਨੂੰ ਕੀਤੇ ਗਏ ਮੁਜ਼ਾਹਰੇ ਦੇ ਮੁੱਖ ਚਿਹਰੇ ਗਰਮ ਖ਼ਿਆਲੀ ਸਿੱਖ ਜੱਥੇਬੰਦੀਆਂ ਦੇ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ "ਹਰੇਕ ਸਿੱਖ ਜੋ ਇਨਸਾਫ ਚਾਹੁੰਦਾ ਹੈ ਅਤੇ ਗੁਰੂ ਗਰੰਥ ਸਾਹਿਬ ਦੀ  ਬੇਅਦਬੀ ਦੇ ਦਰਦ ਨੂੰ ਮਹਿਸੂਸ ਕਰਦਾ ਹੈ, 14 ਅਕਤੂਬਰ ਨੂੰ ਬਰਗਾੜ੍ਹੀ ਪਹੁੰਚੇਗਾ।"  

 

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇੱਕ ਵੀ ਦੋਸ਼ੀ ਅਫਸਰ ਨੂੰ ਹੁਣ ਤੱਕ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ ਹੈ।

 

ਦਾਦੂਵਾਲ ਨੇ ਕਿਹਾ ਕਿ ਬਾਦਲ ਮੀਡੀਆ ਦਾ ਇਸਤੇਮਾਲ ਅਫਵਾਹਾਂ ਫੈਲਾਉਣ ਲਈ ਕਰ ਰਹੇ ਹਨ ਕਿ ਬਾਰਗਾਰ੍ਹੀ ਮੋਰਚਾ ਹਲਕਾ ਪੈ ਰਿਹਾ ਹੈ। "ਇਥੇ ਰੋਜ਼ਾਨਾ ਇਕੱਤਰਤਾ ਇਹ ਦਰਸਾਉਂਦੀ ਹੈ ਕਿ ਸਿੱਖ ਭਾਈਚਾਰਾ ਨਿਆਂ ਚਾਹੁੰਦਾ ਹੈ ਤੇ ਇਹ ਮੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ"।

 

ਉਨ੍ਹਾਂ ਨੇ ਤਿੰਨ ਮੰਗਾਂ ਨੂੰ ਦੁਹਰਾਇਆ - ਬਹਿਬਲ ਕਲਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਗਿਰਫ਼ਤਾਰੀ, ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ , ਫੜੇ ਗਏ ਸਿੱਖਾਂ ਨੂੰ ਬਿਨਾਂ ਕਿਸੇ ਸੁਣਵਾਈ ਦੇ ਰਿਹਾਅ ਕੀਤਾ ਜਾਵੇ।

 

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਗਸਤ 'ਚ ਪੇਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ 14 ਅਕਤੂਬਰ, 2015 ਨੂੰ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਮੌਤ ਲਈ ਜ਼ਿੰਮੇਵਾਰ ਕੁਝ ਪੁਲਿਸ ਅਫਸਰਾਂ ਦਾ ਬਰਗਾੜ੍ਹੀ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ।

 

'ਬਰਗਾੜ੍ਹੀ ਇਨਸਾਫ਼ ਮੋਰਚਾ' ਪ੍ਰਦਰਸ਼ਨ ਵੀਰਵਾਰ ਨੂੰ ਦੁਪਹਿਰ 2 ਘੰਟੇ ਤੱਕ ਜਾਰੀ ਰੱਖੀਆ ਗਿਆ, ਜਿਸ ਵਿਚ ਤਕਰੀਬਨ 4,000 ਲੋਕ ਸ਼ਾਮਿਲ ਹੋਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sikh radicals and Aam Aadmi Party rebel group will hold a joint congregation