ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਦ੍ਰਿਸ਼ ’ਤੇ ਸਿੱਖਾਂ ਨੂੰ ਗੰਭੀਰ ਇਤਰਾਜ਼

‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਦ੍ਰਿਸ਼ ’ਤੇ ਸਿੱਖਾਂ ਨੂੰ ਗੰਭੀਰ ਇਤਰਾਜ਼

ਅੱਜ–ਕੱਲ੍ਹ ਨੈੱਟਫ਼ਲਿਕਸ ’ਤੇ ਅਨੁਰਾਗ ਕਸ਼ਯਪ ਦੀ ‘ਸੈਕਰਡ ਗੇਮਜ਼’ ਨਾਂਅ ਦੀ ਇੱਕ ਵੈੱਬ–ਸੀਰੀਜ਼ (ਇੰਟਰਨੈੱਟ ਲੜੀਵਾਰ) ਚੱਲ ਰਹੀ ਹੈ। ਇਸ ਲੜੀਵਾਰ ’ਚ ਸੈਫ਼ ਅਲੀ ਖ਼ਾਨ ਉੱਤੇ ਫ਼ਿਲਮਾਏ ਇੱਕ ਦ੍ਰਿਸ਼ ਫ਼ਿਲਮਾਇਆ ਗਿਆ ਹੈ; ਜਿਸ ਵਿੱਚ ਉਹ ਪੰਜ ਸਿੱਖ ਕਕਾਰਾਂ ਵਿੱਚੋਂ ਇੱਕ ਕੜਾ ਆਪਣੀ ਬਾਂਹ ’ਚੋਂ ਲਾਹ ਕੇ ਸੁੱਟਦੇ ਵਿਖਾਈ ਦੇ ਰਹੇ ਹਨ। ਸਿੱਖ ਕੌਮ ਵੱਲੋਂ ਹੁਣ ਇਸ ਦ੍ਰਿਸ਼ ਉੱਤੇ ਡਾਢਾ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

 

 

ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸੈਫ਼ ਅਲੀ ਖ਼ਾਨ ਦੇ ਇਸ ਦ੍ਰਿਸ਼ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸ੍ਰੀ ਸਿਰਸਾ ਉਂਝ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ ਪਰ ਉਹ ਵਿਧਾਇਕ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਬਣੇ ਹਨ।

 

 

ਸ੍ਰੀ ਸਿਰਸਾ ਨੇ ਨੈੱਟਫ਼ਲਿਕਸ ਅਤੇ ਅਨੁਰਾਗ ਕਸ਼ਯਪ ਨੂੰ ਹੁਣ ਚੇਤਾਵਨੀ ਦਿੱਤੀ ਹੈ ਕਿ ਜੇ ਊਨ੍ਹਾਂ ਨੇ ਉਹ ਦ੍ਰਿਸ਼ ਤੁਰੰਤ ਨਾ ਹਟਾਇਆ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਜਾਵੇਗੀ।

 

 

ਆਪਣੇ ਇੱਕ ਟਵੀਟ ’ਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ – ‘ਮੈਨੂੰ ਸਮਝ ਨਹੀਂ ਆਉ਼ਦੀ ਕਿ ਆਖ਼ਰ ਬਾਲੀਵੁੱਡ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਲਗਾਤਾਰ ਕਿਉਂ ਕਰ ਰਿਹਾ ਹੈ। ਅਨੁਰਾਗ ਕਸ਼ਯਪ ਨੇ ‘ਸੈਕਰਡ ਗੇਮਜ਼–2’ ਵਿੱਚ ਜਾਣ–ਬੁੱਝ ਕੇ ਪੰਜ ਸਿੱਖ ਕਕਾਰਾਂ ਵਿੱਚੋਂ ਇੱਕ ਕੜਾ ਸਮੁੰਦਰ ਵਿੱਚ ਸੁੱਟਣ ਦਾ ਇਹ ਦ੍ਰਿਸ਼ ਫ਼ਿਲਮਾਇਆ ਹੈ। ਇੱਕ ਕੜਾ ਕੋਈ ਆਮ ਗਹਿਣਾ ਨਹੀਂ ਹੁੰਦਾ ਹੈ ਸਿੱਖਾਂ ਲਈ ਇਹ ਇੱਕ ਮਾਣ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ।’

 

 

ਸ੍ਰੀ ਸਿਰਸਾ ਨੇ ਇਹ ਸੁਆਲ ਵੀ ਕੀਤਾ ਹੈ ਕਿ ਆਖ਼ਰ ਮੁੱਖ ਕਿਰਦਾਰ ਸਿੱਖ ਹੀ ਕਿਉਂ ਬਣਾਇਆ ਗਿਆ, ਜਦੋਂ ਸਿੱਖਾਂ ਦੀ ਪਛਾਣ ਤੇ ਉਨ੍ਹਾਂ ਦੇ ਪੰਜ ਕਕਾਰਾਂ ਬਾਰੇ ਕੋਈ ਜਾਣਕਾਰੀ ਹੀ ਪਹਿਲਾਂ ਹਾਸਲ ਨਹੀਂ ਕੀਤੀ ਗਈ।

 

 

ਇੱਥੇ ਵਰਨਣਯੋਗ ਹੈ ਕਿ ਸੈਫ਼ ਅਲੀ ਖ਼ਾਨ ਨੇ ‘ਸੈਕਰਡ ਗੇਮਜ਼’ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਸਤਰਾਜ ਸਿੰਘ ਦੀ ਭੂਮਿਕਾ ਨਿਭਾਈ ਹੈ। ਇਸ ਇਤਰਾਜ਼ਯੋਗ ਦ੍ਰਿਸ਼ ਵਿੱਚ ਸੈਫ਼ ਕਿਸੇ ਗੱਲ ਤੋਂ ਗੁੱਸੇ ਵਿੱਚ ਆ ਕੇ ਆਪਣਾ ਕੜਾ ਮੁੰਬਈ ਦੇ ਸਮੁੰਦਰ ਵਿੱਚ ਸੁੱਟ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikhs object over Sacred Games scene of Saif Ali Khan