ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਮਰਨਜੀਤ ਕੌਰ ਨੂੰ ਦੁਬਈ `ਚ ਬਚਾਇਆ, ਤਰਨ ਤਾਰਨ ਪਰਤੀ

ਸਿਮਰਨਜੀਤ ਕੌਰ ਨੂੰ ਦੁਬਈ `ਚ ਬਚਾਇਆ, ਤਰਨ ਤਾਰਨ ਪਰਤੀ

ਤਰਨ ਤਾਰਨ ਜਿ਼ਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੀ 19 ਸਾਲਾ ਸਿਮਰਨਜੀਤ ਕੌਰ ਜਦੋਂ ਵੀਰਵਾਰ ਨੂੰ ਦੁਬਈ ਦੀ ਉਡਾਣ ਫੜ ਰਹੀ ਸੀ, ਤਦ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਸੰਯੁਕਤ ਅਰਬ ਅਮੀਰਾਤ `ਚ ਮਨੁੱਖੀ ਸਮੱਗਲਿੰਗ ਦੀ ਸਿ਼ਕਾਰ ਹੋ ਗਈ ਹੈ ਪਰ ਸਿਮਰਨਜੀਤ ਖ਼ੁਦ ਨੁੰ ਖ਼ੁਸ਼ਕਿਸਮਤ ਸਮਝਦੀ ਹੈ ਕਿਉਂਕਿ ਉਸ ਨੂੰ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਬਚਾ ਲਿਆ ਹੈ ਤੇ ਉਹ ਐਤਵਾਰ ਨੂੰ ਘਰ ਵੀ ਪਰਤ ਆਈ ਹੈ।


ਭਾਰਤ, ਖ਼ਾਸ ਕਰ ਕੇ ਪੰਜਾਬ ਤੋਂ ਵੱਡੇ ਪੱਧਰ `ਤੇ ਮਨੁੱਖੀ ਸਮੱਗਲਿੰਗ ਸੰਯੁਕਤ ਅਰਬ ਅਮੀਰਾਤ `ਚ ਹੋ ਰਹੀ ਹੈ। ਉੱਥੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਤੋਂ ਜਾਂ ਤਾਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ ਤੇ ਜਾਂ ਕੁੜੀਆਂ ਨੂੰ ਦੇਹ ਵਪਾਰ `ਚ ਧੱਕ ਦਿੱਤਾ ਜਾਂਦਾ ਹੈ। ਧੋਖੇਬਾਜ਼ ਤੇ ਅਣਅਧਿਕਾਰਤ ਇਮੀਗ੍ਰੇਸ਼ਨ ਏਜੰਟ ਆਮ ਤੌਰ `ਤੇ ਆਪਣੇ ਗਾਹਕਾਂ ਨੁੰ ਖ਼ਤਰੇ `ਚ ਪਾ ਦਿੰਦੇ ਹਨ।


ਸਿਮਰਨਜੀਤ ਅੱਜ ਬਾਅਦ ਦੁਪਹਿਰ 1:30 ਵਜੇ ਅੰਮ੍ਰਿਤਸਰ ਹਵਾਈ ਅੱਡੇ `ਤੇ ਉੱਤਰੀ। ਪੁਲਿਸ ਨੇ ਉਸ ਤੋਂ ਤਿੰਨ ਘੰਟਿਆਂ ਤੱਕ ਪੁੱਛਗਿੱਛ ਕੀਤੀ ਤੇ ਏਜੰਟ ਦੇ ਵੇਰਵੇ ਲਏ, ਜਿਸ ਨੇ ਉਸ ਨੂੰ ਦੁਬਈ ਭੇਜਿਆ ਸੀ।


ਇਸ ਦੌਰਾਨ ਸਿਮਰਨਜੀਤ ਤੋਂ ਇਲਾਵਾ ਪੰਡੋਰੀ ਗੋਲਾ ਪਿੰਡ ਦੀ ਸੰਦੀਪ ਕੌਰ ਤੇ ਤਰਨ ਤਾਰਨ ਜਿ਼ਲ੍ਹੇ ਦੇ ਹੀ ਪਿੰਡ ਸ਼ੇਰੋਂ ਦੀ ਰਵਨੀਤ ਕੌਰ ਵੀ ਇੱਕ ਏਜੰਟ ਰਾਹੀਂ ਕ੍ਰਮਵਾਰ 20 ਜੁਲਾਈ ਤੇ 18 ਜੁਲਾਈ ਨੂੰ ਦੁਬਈ ਗਈਆਂ ਸਨ। ਉਹ ਵੀ ਵਾਪਸ ਆ ਗਈਆਂ ਹਨ। ਉਨ੍ਹਾਂ ਨੁੰ ਵਾਪਸ ਲਿਆਉਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਏਜੰਟ ਨੂੰ ਵਾਧੂ ਧਨ ਅਦਾ ਕਰਨਾ ਪਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Simranjit Kaur rescued in Dubai returns Tarn Taran