ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਉਹ ਗ਼ੈਰ-ਕਾਨੂੰਨੀ ਨਸਿ਼ਆਂ ਖਿ਼ਲਾਫ਼ ਆਪਣੀਆਂ ਮੁਹਿੰਮ ਤੁਰੰਤ ਬੰਦ ਕਰ ਦੇਣ, ਨਹੀਂ ਤਾਂ ਨਤੀਜੇ ਭੈੜੇ ਨਿੱਕਲਣਗੇ।
ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਹਨ। ਉਨ੍ਹਾਂ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਸ ਧਮਕੀ ਭਰੀ ਚਿੱਠੀ ਭੇਜਣ ਵਾਲੇ ਦਾ ਪਤਾ ਲਾਉਣ ਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਲਿਖਤੀ ਬੇਨਤੀ ਕੀਤੀ ਹੈ।
ਬੈਂਸ ਹੁਰਾਂ ਦੱਸਿਆ ਕਿ ਇ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਉਹ ਨਸ਼ਾ ਮਾਫੀਆ ਤੇ ਨਸ਼ਾ ਸਮੱਗਲਰਾਂ ਵਿਰੁੱਧ ਪੰਜਾਬ `ਚ ਵਿੱਢੀ ਆਪਣੀ ਮੁਹਿੰਮ ਰੋਕ ਦੇਵਾਂ, ਨਹੀਂ ਤਾਂ ਨਤੀਜੇ ਭੈੜੇ ਨਿੱਕਲਣਗੇ।
ਸ੍ਰੀ ਬੈਂਸ ਨੇ ਧਮਕੀ ਭਰੀ ਇਹ ਚਿੱਠੀ ਚੰਡੀਗੜ੍ਹ `ਚ ਵਧੀਕ ਡੀਜੀਪੀ ਨੂੰ ਸੌਂਪ ਦਿੱਤੀ ਹੈ।