ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਇਕ ਸਿੱਧੂ ਮੂੱਸੇਵਾਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਣੇ ਟੇਕਿਆ ਮੱਥਾ

ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜਿਆ। ਮੂਸੇਵਾਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਪਰ ਉਸ ਨੇ ਮੀਡੀਆ ਨਾਲ ਕੋਈ ਵੀ ਗੱਲ ਨਹੀਂ ਕੀਤੀ ਤੇ ਕਿਹਾ ਕਿ ਮੈਂ ਸਿਰਫ ਇਥੇ ਦਰਸ਼ਨ ਕਰਨ ਆਇਆ ਹਾਂ। 

 

 

 

 

 

ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਣਾ ਚਾਹੁੰਦਾ ਸੀ ਪਰ ਉਨ੍ਹਾਂ ਦੇ ਇੱਥੇ ਨਾ ਹੋਣ ਕਾਰਨ ਉਹ ਵਾਪਸ ਪਰਤ ਗਿਆ।


 

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿੱਧੂ ਮੁਸੇਵਾਲਾ ਦਾ ਨਵਾਂ ਗਾਣਾ ‘ਜੱਟੀ ਜਿਓਣੇ ਮੌੜ ਵਰਗੀ’ ਸੋਸ਼ਲ ਮੀਡੀਆ ਯੂ-ਟਿਊਬ ‘ਤੇ ਰਿਲੀਜ਼ ਹੋਇਆ ਹੈ ਪਰ ਇਸ ਦੇ ਆਉਂਦੇ ਹੀ ਗਾਣੇ ਨਾਲ ਇੱਕ ਵਿਵਾਦ ਜੁੜ ਗਿਆ ਸੀ।
 

ਫ਼ੋਟੋ: ਸਮੀਰ ਸਹਿਗਲ/ਹਿੰਦੁਸਤਾਨ ਟਾਈਮਜ਼ 

 

 

ਗਾਣੇ ‘ਚ ਮਾਈ ਭਾਗੋ ਜੀ ਦਾ ਨਾਂ ਲੈਣ ‘ਤੇ ਸਿੱਖ ਸੰਗਤ ਵਿੱਚ ਰੋਸ ਵੱਧ ਗਿਆ ਸੀ ਪਰ ਮਾਮਲਾ ਥੋੜਾ ਮੱਠਾ ਹੋ ਗਿਆ ਸੀ। 

 

ਇਸ ਸਬੰਧੀ ਮਾਮਲਾ ਉਦੋਂ ਹੋਰ ਵੱਧ ਗਿਆ ਸੀ ਜਦੋਂ ਮੁਸੇਵਾਲੇ ਵੱਲੋਂ ਮੁੜ ਵਿਦੇਸ਼ ਵਿੱਚ ਕਿਸੇ ਸ਼ੋਅ ਦੌਰਾਨ ਮਾਈ ਭਾਗੋ ਜੀ ਨਾਲ ਸਬੰਧਤ ਗਾਣੇ ਨੂੰ ਮੁੜ ਗਾਇਆ ਗਿਆ। ਇਸ ਸਬੰਧ ਪੰਥਕ ਜੱਥੇਬੰਦੀਆਂ ਨੇ ਮੁਸੇਵਾਲ ਵਿਰੁਧ ਕਾਰਵਾਈ ਕਰਨ ਲਈ ਹੋਰ ਸਰਗਰਮ ਹੋ ਗਈਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singer Sidhu Mosse Wala with his family members paying obeisance at Golden Temple