ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ MP ਦਾ ਡਰਾਈਵਰ ਪੰਜਾਬ 'ਚ ਸ਼ਰਾਬ ਤਸਕਰੀ ਕਰਦਾ ਗ੍ਰਿਫ਼ਤਾਰ

ਹਰਿਆਣਾ ਦੇ MP ਦਾ ਡਰਾਈਵਰ ਪੰਜਾਬ 'ਚ ਸ਼ਰਾਬ ਤਸਕਰੀ ਕਰਦਾ ਗ੍ਰਿਫ਼ਤਾਰ

ਹਰਿਆਣੇ ਦੇ ਸਿਰਸਾ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਰੋਡੀ ਦਾ ਡਰਾਈਵਰ ਹਰਿਆਣਾ-ਪੰਜਾਬ ਸਰਹੱਦ 'ਤੇ ਤਲਵੰਡੀ ਇਲਾਕੇ ਵਿਚ ਸ਼ਰਾਬ ਦੀ ਤਸਕਰੀ ਦੇ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। 

 

ਪੰਜਾਬ ਦੀੀ ਬਠਿੰਡਾ ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇੰਡੀਅਨ ਨੈਸ਼ਨਲ ਲੋਕ ਦਲ (ਆਈ.ਐਨ.ਐਲ.ਏ) ਦੇ ਸੰਸਦ ਮੈਂਬਰ ਚਰਨਜੀਤ ਸਿੰਘ ਰੋਡੀ ਦਾ ਡਰਾਈਵਰ ਹਰਿਆਣਾ ਤੋਂ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਕਰਦਾ ਹੈ ਅਤੇ ਸ਼ਰਾਬ ਲੈ ਕੇ ਪੰਜਾਬ ਆ ਰਿਹਾ ਹੈ।  ਪੁਲਸ ਨੇ ਡਰਾਈਵਰ ਤਰਸੇਮ ਸਿੰਘ ਅਤੇ ਉਸ ਦੇ ਸਾਥੀ ਜਗਤਾਰ ਸਿੰਘ ਉਰਫ ਭੋਲਾ ਨੂੰ ਸ਼ਰਾਬ ਦੇ ਨਾਲ ਦਬੋਚ ਲਿਆ। 

 

ਬਠਿੰਡਾ ਪੁਲਿਸ ਦੇ ਮੁੱਖ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਰੋਡੀ ਪਿੰਡ ਦਾ ਤਰਸੇਮ ਸਿੰਘ ਨੇ ਪੰਜਾਬ ਵਿੱਚ ਹਰਿਆਣਾ ਮਾਰਕਾ ਸ਼ਰਾਬ ਸਪਲਾਈ ਕਰਦਾ  ਹੈ।  ਤਰਸੇਮ ਸਿੰਘ ਆਪਣੇ ਸਾਥੀ ਜਗਤਾਰ ਸਿੰਘ ਨਾਲ ਤਲਵੰਡੀ ਇਲਾਕੇ ਵਿੱਚ ਅਜੇ ਦਾਖ਼ਲ ਹੀ ਹੋਇਾ ਸੀ ਕਿ ਨਾਕੇ ਉੱਤੇ ਖੜ੍ਹੀ ਪੁਲਿਸ ਨੇ ਵਾਹਨ ਨੂੰ ਘੇਰਾ ਪਾ ਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੇ 44 ਬਕਸੇ ਵਾਹਨ ਤੋਂ ਬਰਾਮਦ ਕੀਤੇ। 

 

ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀ ਸ਼ਰਾਬ ਦੀ ਤਸਕਰੀ ਕਰਨ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।  ਦੋਹਾਂ ਮੁਲਜ਼ਮਾਂ ਵਿਰੁੱਧ ਸ਼ਰਾਬ ਤਸਕਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ  ਪੇਸ਼ ਕੀਤਾ ਜਾਵੇਗਾ। 

 

ਐੱਮ.ਪੀ. ਰੋਡੀ ਨੇ ਦੱਸਿਆ ਕਿ ਤਰਸੇਮ ਸਿੰਘ 8 ਮਹੀਨਿਆਂ ਤੋਂ ਉਨ੍ਹਾਂ ਦਾ ਨਿੱਜੀ ਕਾਰ ਦਾ ਡਰਾਈਵਰ ਹੈ।  ਉਹ ਵੀਰਵਾਰ ਸ਼ਾਮ ਨੂੰ ਘਰ ਗਏ ਸਨ, ਉਨ੍ਹਾਂ ਕੋਲ ਸ਼ਰਾਬ ਦੀ ਤਸਕਰੀ ਵਿੱਚ ਡਰਾਈਵਰ ਗ੍ਰਿਫਤਾਰ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sirsa INLD MP Charanjit Singh Rori driver arrested for smuggling liquor in Punjab