ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਪ੍ਰਕਾਸ਼ ਬਾਦਲ ਨੂੰ ਸੰਮਨ ਭੇਜਣ ਤੋਂ ਪਹਿਲਾਂ SIT ਨੇ ਨਹੀਂ ਪੜ੍ਹਿਆ ਕ਼ਾਨੂੰਨ'

'ਪ੍ਰਕਾਸ਼ ਬਾਦਲ ਨੂੰ ਸੰਮਨ ਭੇਜਣ ਤੋਂ ਪਹਿਲਾਂ SIT ਨੇ ਨਹੀਂ ਪੜ੍ਹਿਆ ਕ਼ਾਨੂੰਨ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਤੇ ਅਭਿਨੇਤਾ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਅਪਣਾਈ ਗਈ ਪ੍ਰਕਿਰਿਆ 'ਤੇ ਸਵਾਲ ਉਠਾਏ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਸਾਲ 2015 ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀ ਜਾਂਚ ਇਹ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ।

 

ਸੀਆਰਪੀਸੀ ਦੀ ਧਾਰਾ 160, ਜਿਸ ਦੇ ਤਹਿਤ ਸੰਮਨ ਭੇਜੇ ਗਏ ਹਨ, ਅੰਦਰ ਸਪੱਸ਼ਟ ਰੂਪ ਵਿੱਚ ਇਹ ਦਰਸਾਇਆ ਗਿਆ ਹੈ ਕਿ "15 ਸਾਲ ਤੋਂ ਘੱਟ ਜਾਂ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਜਾਂ ਮਾਨਸਿਕ/ਸਰੀਰਕ ਤੌਰ ਤੇ ਅਪਾਹਜ ਵਿਅਕਤੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਤੇ ਵੀ ਆਉਣ ਦੀ ਲੋੜ ਨਹੀਂ ਪਵੇਗੀ, ਪੇਸ਼ੀ ਉਸ ਸਥਾਨ ਉੱਤੇ ਜਾ ਕੇ ਲਈ ਜਾਵੇਗੀ ਜਿੱਥੇ ਉਹ ਵਿਅਕਤੀ  ਰਹਿੰਦਾ ਹੈ ।"

 

ਬਾਦਲ ਨੇ ਜਾਂਚ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, "ਸੀਆਰਪੀਸੀ ਦੀ ਧਾਰਾ 160 ਦੇ ਕਾਨੂੰਨੀ ਪ੍ਰਕ੍ਰਿਆਵਾਂ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਲੰਬੇ ਸਮੇਂ ਤੱਕ ਵਕੀਲਾਂ ਨਾਲ ਵਿਚਾਰ-ਵਟਾਦਰਾਂ ਕੀਤਾ। ਵਕੀਲਾਂ ਨੇ ਸੰਮਨ ਨੂੰ ਚੁਣੌਤੀ ਦੇਣ ਦਾ ਸੁਝਾਅ ਪਾਰਟੀ ਨੂੰ ਦਿੱਤਾ ਸੀ। ਅਕਾਲੀ ਨੇਤਾ ਨੇ ਕਿਹਾ ਕਿ ਸਿਆਸੀ ਕਾਰਨਾਂ ਕਰਕੇ, ਪਾਰਟੀ ਨੇ ਫੈਸਲਾ ਲਿਆ ਹੈ ਕਿ ਪਿਤਾ-ਪੁੱਤਰ ਦੀ ਜੋੜੀ ਜਾਂਚ ਵਿਚ ਸ਼ਾਮਲ ਹੋਣੀ ਚਾਹੀਦੀ ਹੈ।

 

ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਨੇ ਕਿਹਾ ਕਿ ਸੰਮਣ ਭੇਜਣ ਲਈ ਅਪਣਾਈ ਗਈ ਪ੍ਰਕਿਰਿਆ "ਕਾਨੂੰਨੀ ਨਹੀਂ" ਸੀ।

 

ਅਕਾਲੀ ਦਲ-ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਐਡਵੋਕੇਟ ਜਨਰਲ ਅਗਰਵਾਲ ਨੇ ਕਿਹਾ ਕਿ ਲੱਗਦਾ ਹੈ ਕਿ ਕਿਸੇ ਨੇ ਵੀ ਸੰਮਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਨੂੰ ਨਹੀਂ ਪੜ੍ਹਿਆ। "ਪ੍ਰਕਿਰਿਆ ਨੂੰ ਬਾਈਪਾਸ ਕਰ ਦਿੱਤਾ ਗਿਆ ਹੈ। ਉਮਰ ਦੀ ਗੱਲ ਨੂੰ ਛੱਡ ਦਿਓ, ਸਹੀ ਪ੍ਰਕਿਰਿਆ ਇਹ ਹੈ ਕਿ ਜੇਕਰ ਮੈਂ ਉਸ ਪੁਲਿਸ ਸਟੇਸ਼ਨ ਦੇ ਖੇਤਰ ਦਾ ਆਮ ਨਿਵਾਸੀ ਹਾਂ ਜਿੱਥੇ ਐਫ ਆਈ ਆਰ ਦਰਜ ਕੀਤੀ ਗਈ ਹੈ, ਤਾਂ ਮੈਨੂੰ ਨੇੜੇ ਦੇ ਪੁਲਿਸ ਥਾਣੇ ਵਿੱਚ  ਬੁਲਾਇਆ ਜਾ ਸਕਦਾ ਹੈ। ਪਰ ਜੇ ਮੈਂ ਉਸ ਥਾਣੇ ਦੇ ਅਧਿਕਾਰ ਖੇਤਰ ਦਾ ਨਿਵਾਸੀ ਨਹੀਂ ਹਾਂ, ਤਾਂ ਜਾਂਚ ਅਧਿਕਾਰੀ ਮੈਨੂੰ ਪੁਲਿਸ ਸਟੇਸ਼ਨ ਜਾਂ ਆਰਾਮ ਘਰ ਆਉਣ ਲਈ ਨਹੀਂ ਕਹਿ ਸਕਦੇ।' '

 

ਪੁਲਿਸ ਦੇ ਇੰਸਪੈਕਟਰ ਜਨਰਲ ਤੇ ਐਸ.ਆਈ.ਟੀ ਮੈਂਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਮੰਨਿਆ ਕਿ ਸੀਆਰਪੀਸੀ ਵਿੱਚ ਅਜਿਹੇ ਪ੍ਰਬੰਧ ਹਨ। ਉਹ ਬੋਲੇ "ਤੁਸੀਂ ਮੈਨੂੰ ਦੱਸੋ,ਸਾਬਕਾ ਮੁੱਖ ਮੰਤਰੀ ਫਿੱਟ ਹੀਂ ਹਨ, ਜਦੋਂ ਕਿ ਉਹ ਸੂਬੇ ਵਿੱਚ ਸਿਆਸੀ ਰੈਲੀਆਂ ਨੂੰ ਸੰਬੋਧਿਤ ਕਰ ਰਹੇ ਹਨ। ਇਸ ਤੋਂ ਇਲਾਵਾ, ਬਾਦਲ ਸਾਬ੍ਹ ਨੂੰ ਜ਼ੈਡ ਪਲੱਸ ਸਕਿਓਰਟੀ ਦਿੱਤੀ ਗਈ ਹੈ, ਉਹ ਰਾਜ ਤੇ ਕੇਂਦਰ ਸਰਕਾਰ ਦੁਆਰਾ ਮੁਹੱਈਆ ਕੀਤੀਆਂ ਗਈਆਂ ਕਾਰਾਂ ਵਿੱਚ ਯਾਤਰਾ ਕਰਦੇ ਹਨ। "

 

ਉਨ੍ਹਾਂ ਨੇ ਕਿਹਾ ਕਿ ਸੈਕਸ਼ਨ 160 ਦੇ ਉਪ-ਧਾਰਾ 2 ਨੇਤਹਿਤ  ਸੂਬਾ ਸਰਕਾਰ ਦੇ ਖ਼ਰਚੇ ਉੱਤੇ ਕਿਸੇ ਵੀ ਵਿਅਕਤੀ (15 ਸਾਲ ਤੋਂ ਘੱਟ ਤੇ 65 ਸਾਲਾਂ ਤੋਂ ਵੱਧ, ਜਾਂ ਔਰਤ) ਨੂੰ ਜਾਂਚ ਲਈ ਉਸ ਦੀ ਰਿਹਾਇਸ਼ ਤੋਂ ਇਲਾਵਾ ਹੋਰ ਕਿਸੇ ਜਗ੍ਹਾ ਉੱਤੇ ਸੱਦਿਆ ਜਾ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੂੰ ਪਹਿਲਾਂ ਹੀ ਸਰਕਾਰ ਦੁਆਰਾ ਅਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਫਿਰ ਵੀਜੇਕਰ ਬਾਦਲ ਸਾਬ ਨੂੰ ਕੋਈ ਸਮੱਸਿਆ ਹੈ ਤਾਂ ਐਸ ਆਈ ਟੀ ਉੱਥੇ ਬਿਆਨਾਂ ਨੂੰ ਰਿਕਾਰਡ ਕਰੇਗੀ ਜਿਥੇ ਉਹ ਕਹਿਣ।"

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT ignores procedure while summoning Badals and Akshay