ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2015 ਪੁਲਿਸ ਗੋਲੀਬਾਰੀ: ਵਿਸ਼ੇਸ਼ ਜਾਂਚ ਟੀਮ ਮੈਂਬਰ ਮਿਲੇ ਮੁਤਵਾਜ਼ੀ ਜੱਥੇਦਾਰਾਂ ਨੂੰ

2015 ਪੁਲਿਸ ਗੋਲੀਬਾਰੀ: ਵਿਸ਼ੇਸ਼ ਜਾਂਚ ਟੀਮ ਮੈਂਬਰ ਮਿਲੇ ਮੁਤਵਾਜ਼ੀ ਜੱਥੇਦਾਰਾਂ ਨੂੰ

--  ਚਸ਼ਮਦੀਦ ਗਵਾਹਾਂ ਤੱਕ ਪੁੱਜਣ ਲਈ ਮੰਗੀ ਮਦਦ

--  ਆਮ ਲੋਕਾਂ ਨੂੰ ਵੀ ਦਿੱਤਾ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ

--  ਵਿਸ਼ੇਸ਼ ਜਾਂਚ ਟੀਮ ਦਾ ਆਧਾਰ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਨਤੀਜੇ ਤੇ ਕੁਝ ਹੋਰ ਸਬੂਤ

 

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਇੱਕ ਮੈਂਬਰ ਨੇ ਅੱਜ ਫ਼ਰੀਦਕੋਟ ਜਿ਼ਲ੍ਹੇ `ਚ ਬਰਗਾੜੀ ਵਿਖੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਨਾਲ ਮੁਲਾਕਾਤ ਕੀਤੀ। ਇਹ ਜੱਥੇਦਾਰ ਬੀਤੀ 1 ਜੂਨ ਤੋਂ ਬਰਗਾੜੀ ਵਿਖੇ ਰੋਸ ਮੁਜ਼ਾਹਰੇ/ਧਰਨੇ `ਤੇ ਬੈਠੇ ਹਨ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ `ਚ ਸ਼ਰਧਾਲੂ ਇੱਥੇ ਪੁੱਜ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਾਲ 2015 `ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਬਾਅਦ `ਚ ਪੁਲਿਸ ਗੋਲੀਬਾਰੀ ਦੌਰਾਨ ਹੋਈਆਂ ਰੋਸ ਮੁਜ਼ਾਹਰਾਕਾਰੀਆਂ ਦੀਆਂ ਮੌਤਾਂ ਲਈ ਜਿ਼ੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣ।


ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਅਤੇ ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਤਵਾਜ਼ੀ ਜੱਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਬੇਨਤੀ ਕੀਤੀ ਕਿ ਉਹ ਤਿੰਨ ਵਰ੍ਹੇ ਪਹਿਲਾਂ ਵਾਪਰੇ ਗੋਲੀਕਾਂਡਾਂ ਦੇ ਚਸ਼ਮਦੀਦ ਗਵਾਹਾਂ ਤੱਕ ਪੁੱਜਣ ਵਿੱਚ ਮਦਦ ਕਰਨ, ਤਾਂ ਜੋ ਇਸ ਮਾਮਲੇ ਦੀ ਨਿਆਂਪੂਰਨ ਤੇ ਵਿਆਪਕ ਜਾਂਚ ਲਈ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਸਕਣ।


ਅੱਜ ਦੀ ਮੀਟਿੰਗ ਸ਼ਾਮੀਂ ਪੰਜ ਵਜੇ ਹੋਈ। ਜੱਥੇਦਾਰ ਮੰਡ ਨਾਲ ਇੱਕ ਘੰਟਾ ਗੱਲਬਾਤ ਚੱਲਦੀ ਰਹੀ, ਜਦ ਕਿ ਜੱਥੇਦਾਰ ਦਾਦੂਵਾਲ ਕੁਝ ਬਾਅਦ `ਚ ਪੁੱਜੇ।


ਜੱਥੇਦਾਰ ਦਾਦੂਵਾਲ ਨੇ ਕਿਹਾ,‘ਵਿਸ਼ੇਸ਼ ਜਾਂਚ ਟੀਮ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਗੋਲੀਬਾਰੀ ਕਾਂਡ ਵਿੱਚ ਨਿਆਂਪੂਰਨ ਜਾਂਚ ਹੋਵੇਗੀ ਤੇ ਉਨ੍ਹਾਂ ਸਾਨੂੰ ਇਹ ਅਪੀਲ ਵੀ ਕੀਤੀ ਕਿ ਉਹ ਇਸ ਜਾਂਚ ਵਿੱਚ ਸਥਾਨਕ ਲੋਕਾਂ ਨੂੰ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕਰਨ।`


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਵਿਸ਼ੇਸ਼ ਜਾਂਚ ਟੀਮ ਵਿੱਚ ਜਨਤਾ ਦਾ ਭਰੋਸਾ ਵਧਾਉਣ ਲਈ ਰੋਸ ਧਰਨੇ ਵਾਲੀ ਥਾਂ ਵੀ ਗਏ। ਜੱਥੇਦਾਰ ਮੰਡ ਦਾ ਬਿਆਨ ਰਿਕਾਰਡ ਨਹੀਂ ਕੀਤਾ ਗਿਆ।


ਵਿਸ਼ੇਸ਼ ਜਾਂਚ ਟੀਮ ਬਹਿਬਲ ਕਲਾਂ ਤੇ ਕੋਟਕਪੂਰਾ `ਚ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵਾਜਬ ਕ੍ਰਮ ਦੇਣ ਅਤੇ ਜਾਂਾਚ ਨੂੰ ਇੱਕ ਠੋਸ ਆਧਾਰ ਮੁਹੱਈਆ ਕਰਵਾਉਣ, ਚਸ਼ਮਦੀਦ ਗਵਾਹਾਂ ਤੇ ਜੂਨੀਅਰ ਕਾਡਰ ਦੇ ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕਰਨ `ਤੇ ਧਿਆਨ ਕੇਂਦ੍ਰਿਤ ਕਰੇਗੀ।


ਬੇਅਦਬੀ ਵਿਰੁੱਧ ਰੋਸ ਮੁਜ਼ਾਹਰਿਆਂ ਵਿੱਚ ਜ਼ਖ਼ਮੀ ਹੋਏ ਪੁਲਿਸ ਅਧਿਕਾਰੀਆਂ ਸਮੇਤ 12 ਪੁਲਿਸ ਮੁਲਾਜ਼ਮਾਂ ਤੇ ਕੁਝ ਸੇਵਾ-ਮੁਕਤ ਪੁਲਿਸ ਮੁਲਾਜ਼ਮਾਂ ਨੇ ਵੀ ਅੱਜ ਬੁੱਧਵਾਰ ਨੁੰ ਫ਼ਰੀਦਕੋਟ ਸਥਿਤ ਵਿਸ਼ੇਸ਼ ਜਾਂਚ ਟੀਮ ਦੇ ਕੈਂਪ-ਦਫ਼ਤਰ `ਚ ਆਪਣੇ ਬਿਆਨ ਦਰਜ ਕਰਵਾਏ।


ਵਿਸ਼ੇਸ਼ ਜਾਂਚ ਟੀਮ ਬਰਗਾੜੀ ਦੀ ਪੁਲਿਸ ਚੌਕੀ `ਚ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਬਹਿਬਲ ਕਲਾਂ ਗੋਲੀਕਾਂਡ ਬਾਰੇ 50 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕਰ ਚੁੱਕੇ ਹਨ।


ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਏਡੀਜੀਪੀ ਪ੍ਰਬੋਧ ਕੁਮਾਰ, ਜੋ ਕੈਂਪ-ਦਫ਼ਤਰ `ਚ ਸਨ, ਨੇ ਕਿਹਾ,‘ਸਾਨੂੰ ਇਸ ਮਾਮਲੇ ਦੀ ਅਹਿਮੀਅਤ ਦੀ ਪੂਰੀ ਜਾਣਕਾਰੀ ਹੈ। ਅਸੀਂ ਇਸ ਮਾਮਲੇ ਦੀ ਠੋਸ ਤੇ ਮੁਕੰਮਲ ਜਾਂਚ ਕਰਾਂਗੇ, ਤਾਂ ਜੋ ਇਹ ਕਾਨੂੰਨੀ ਅਦਾਲਤ `ਚ ਮਜ਼ਬੂਤੀ ਨਾਲ ਡਟ ਤੇ ਖੜ੍ਹ ਸਕੇ।`


ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ਦੀ ਸੀਸੀਟੀਵੀ ਫ਼ੁਟੇਜ ਨਾਲ ਸਬੰਧਤ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਨਤੀਜਿਆਂ ਦੇ ਨਾਲ-ਨਾਲ ਕੁਝ ਅਜਿਹੇ ਹੋਰ ਸਬੂਤਾਂ `ਤੇ ਵੀ ਆਪਣੀ ਟੇਕ ਰੱਖ ਰਹੀ ਹੈ, ਜਿਹੜੇ ਪੁਲਿਸ ਰਿਕਾਰਡ ਵਿੱਚ ਵੀ ਮੌਜੂਦ ਨਹੀਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT member meets paralled Jathedars