ਕੋਟਕਪੂਰਾ: ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਦੇ ਕਮੇਟੀ ਮੈਂਬਰ ਮਹਿੰਦਰ ਪਾਲ ਬਿੱਟੂ ਅਤੇ ਕੋਟਕਪੂਰਾ `ਚ ਰਹਿੰਦੇ ਇੱਕ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ਼ ਸੰਨੀ ਕੰਡਾ ਦੇ ਘਰਾਂ ਦੀ ਤਲਾਸ਼ੀ ਲਈ। ਤਲਾਸ਼ੀ ਲਈ ਇਹ ਛਾਪੇਮਾਰੀ ਮੰਗਲਵਾਰ ਨੂੰ ਕੀਤੀ ਗਈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਛਾਪੇਮਾਰੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ .32 ਬੋਰ ਪਿਸਤੌਲ ਦੀਆਂ ਵਰਤੀਆਂ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਇਸ ਬਰਾਮਦਗੀ ਤੋਂ ਬਾਅਦ ਬਿੱਟੁ ਖਿ਼ਲਾਫ਼ ਕੋਟਕਪੂਰਾ ਪੁਲਿਸ ਥਾਣੇ `ਚ ਧਾਰਾ 295-ਏ ਅਤੇ ਹਥਿਆਰਾਂ ਬਾਰੇ ਕਾਨੂੰਨ ਦੇ ਸੈਕਸ਼ਨਾਂ 25/54/59 ਅਧੀਨ ਕੇਸ ਦਰਜ ਕੀਤੇ ਗਏ ਹਨ।
ਬਰਗਾੜੀ ਕਾਂਡ ਦੀ ਰਿਪੋਰਟ ਸਾਂਝੀ ਕਰੋ: ਦਲ ਖਾਲਸਾ
ਦਲ ਖਾਲਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬਰਗਾੜੀ ਕਾਂਡ ਦੀ ਵਿਸਥਾਰਤ ਜਾਂਚ ਰਿਪੋਰਟ ਸਾਂਝੀ ਕਰਨ. ਦਲ ਖਾਲਸਾ ਦੇ ਨੇਤਾ ਜਿਨ੍ਹਾਂ ਨੇ ਬਰਗਾੜੀ ਦਾ ਦੌਰਾ ਕੀਤਾ ਉਨ੍ਹਾਂ ਨੇ 1 ਜੂਨ ਤੋਂ ਸਮਾਂਤਰ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਹੋਰਾਂ ਵੱਲੋਂ ਕੀਤੇ ਗਏ ਇੱਕ ਪ੍ਰਦਰਸ਼ਨ 'ਚ ਹਿੱਸਾ ਲਿਆ ਤੇ ਇਹ ਵੀ ਮੰਗ ਕੀਤੀ ਕਿ ਬਹਿਬਲ ਕਲਾਂ 'ਚ ਹੋਈ ਪੁਲਿਸ ਗੋਲੀਬਾਰੀ ਦੇ ਦੋਸ਼ੀਆਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ.
ਤਸਵੀਰ: 2015 `ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਖਿ਼ਲਾਫ਼ ਵੱਡੇ ਪੱਧਰ `ਤੇ ਰੋਹ ਫੈਲਦਾ ਰਿਹਾ ਹੈ