ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SIT ਨੇ ਵੱਡੇ ਬਾਦਲ ਨੂੰ ਸੋਧ ਕੇ ਮੁੜ ਭੇਜਿਆ ਸੰਮਨ

SIT ਨੇ ਵੱਡੇ ਬਾਦਲ ਨੂੰ ਸੋਧ ਕੇ ਮੁੜ ਭੇਜਿਆ ਸੰਮਨ

ਸਾਲ 2015 ਦੇ ਬੇਅਦਬੀ ਨਾਲ ਸਬੰਧਤ ਮਾਮਲਿਆਂ `ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਸੰਮਨ ਭੇਜਣ ਦੇ ਮਾਮਲੇ `ਤੇ ਨਿਰਧਾਰਤ ਕਾਨੂੰਨੀ ਕਾਰਜ-ਵਿਧੀ ਦੀ ਪਾਲਣਾ ਨਾ ਕਰਨ ਕਰਕੇ ਨਮੋਸ਼ੀ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ‘ਵਿਸ਼ੇਸ਼ ਜਾਂਚ ਟੀਮ` (SIT - Special Investigation Team) ਉਹ ਸੰਮਨ ਸੋਧ ਕੇ ਭੇਜੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਬਾਦਲ ਨੂੰ ਹੁਣ ਇਹ ਖੁੱਲ੍ਹ ਤੇ ਛੋਟ ਦਿੱਤੀ ਗਈ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਜਿੱਥੇ ਵੀ ਚਾਹੁਣ, ਉੱਥੇ ਹੀ ਪੁੱਛਗਿੱਛ ਲਈ ਟੀਮ ਪੁੱਜ ਜਾਵੇਗੀ।


ਪਹਿਲਾਂ ਇਸ ਵਿਸ਼ੇਸ਼ ਜਾਂਚ ਟੀਮ ਨੇ ਸ੍ਰੀ ਬਾਦਲ ਨੂੰ ਆਉਂਦੀ 16 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ `ਚ ਪੇਸ਼ ਹੋਣ ਲਈ ਆਖਿਆ ਸੀ ਪਰ ਫ਼ੌਜਦਾਰੀ ਜ਼ਾਬਤੇ ਦੀ ਧਾਰਾ 160 ਵਿੱਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਨਾਬਾਲਗ਼ ਲੜਕੇ/ਲੜਕੀ ਜਾਂ 65 ਸਾਲਾਂ ਤੋਂ ਵੱਧ ਦੇ ਕਿਸੇ ਮਰਦ ਜਾਂ ਔਰਤ ਜਾਂ ਕਿਸੇ ਵੀ ਉਮਰ ਦੇ ਅੰਗਹੀਣ ਵਿਅਕਤੀ ਤੋਂ ਸਿਰਫ਼ ਉਨ੍ਹਾਂ ਦੀ ਰਿਹਾਇਸ਼ਗਾਹ `ਤੇ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ; ਹੋਰ ਕਿਤੇ ਨਹੀਂ।


ਵਿਸ਼ੇਸ਼ ਜਾਂਚ ਟੀਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੂੰ ਵੀ ਸੰਮਨ ਭੇਜੇ ਹਨ। ਇਹ ਸੰਮਨ ਭੇਜਣ ਵਾਲੇ ਆਈਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਕਸ਼ੇ ਕੁਮਾਰ ਦੇ ਸੰਮਨਾਂ `ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ; ਜੋ ਵੀ ਸੋਧ ਹੋਈ ਹੈ, ਉਹ ਸਿਰਫ਼ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਮਨ ਵਿੱਚ ਉਨ੍ਹਾਂ ਦੀ ਉਮਰ ਕਾਰਨ ਹੋਈ ਹੈ।


ਪਹਿਲਾਂ ਇਸ ਵਿਸ਼ੇਸ਼ ਜਾਂਚ ਟੀਮ ਨੇ ਬਾਦਲਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ਗਾਹ `ਤੇ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਸਨ।


ਪਹਿਲਾਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਨੇ ਆਖਿਆ ਸੀ ਕਿ ਜੇ ਵੱਡੇ ਬਾਦਲ ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਸੱਦ ਵੀ ਲਿਆ ਗਿਆ ਸੀ, ਤਾਂ ਇਸ ਵਿੱਚ ਕੋਈ ਗ਼ਲਤ ਨਹੀਂ ਸੀ ਕਿਉਂਕਿ ਸ੍ਰੀ ਬਾਦਲ ਕੋਲ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਜ਼ੈੱਡ-ਪਲੱਸ ਸੁਰੱਖਿਆ ਹੈ ਤੇ ਉਹ ਸ਼ਾਹੀ ਕਿਸਮ ਦੀਆਂ ਕਾਰਾਂ `ਚ ਸਫ਼ਰ ਕਰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT re sends amended summon to Sr Badal