ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SIT ਨੇ ਸੁਮੇਧ ਸੈਣੀ ਨੂੰ ਭੇਜਿਆ ਸੰਮਨ, ਪਰ…

SIT ਨੇ ਸੁਮੇਧ ਸੈਣੀ ਨੂੰ ਭੇਜਿਆ ਸੰਮਨ, ਪਰ…

ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸੰਮਨ ਭੇਜਿਆ। ਉਸ ਸੰਮਨ ਵਿੱਚ ਸ੍ਰੀ ਸੈਣੀ ਨੂੰ ਆਉ਼ਦੀ 25 ਫ਼ਰਵਰੀ ਨੂੰ SIT ਸਾਹਵੇਂ ਪੇਸ਼ ਹੋਣ ਲਈ ਕਿਹਾ ਗਿਆ ਸੀ।

 

 

ਪਰ ਦੇਰ ਰਾਤੀਂ ਪਤਾ ਲੱਗਾ ਹੈ ਕਿ ਸ੍ਰੀ ਸੈਣੀ ਨੇ ਉਹ ਸੰਮਨ, SIT ਨੂੰ ਵਾਪਸ ਭੇਜ ਦਿੱਤਾ ਹੈ ਕਿਉਂਕਿ ‘ਉਸ ਵਿੱਚ ਕੋਈ ਤਕਨੀਕੀ ਗ਼ਲਤੀ ਸੀ।‘ ਹੁਣ SIT ਉਨ੍ਹਾਂ ਨੂੰ ਇਹ ਸੰਮਨ ਦੋਬਾਰਾ ਭੇਜੇਗੀ।

 

 

ਇੱਥੇ ਵਰਨਣਯੋਗ ਹੈ ਕਿ SIT ਵੱਲੋਂ ਇਸ ਵੇਲੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਸਾਲ 2015 ਦੌਰਾਨ ਮੋਗਾ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT summons Sumedh Saini but