ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲਬੀਰ ਸਿੰਘ ਕਤਲ ਮਾਮਲੇ ਦੀ ਜਾਂਚ ਲਈ ਐੱਸਆਈਟੀ ਗਠਤ

ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਦੀ ਜਾਂਚ ਲਈ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ 5 ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ। 
 

 

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਦਲਬੀਰ ਸਿੰਘ (55) ਦਾ ਇੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਵਾਰਦਾਤ ਸੋਮਵਾਰ ਦੇਰ ਰਾਤ ਬਟਾਲਾ ਸ਼ਹਿਰ ਤੋਂ 25 ਕਿਲੋਮੀਟਰ ਦੂਰ ਪਿੰਡ ਢਿਲਵਾਂ ’ਚ ਵਾਪਰੀ ਸੀ।

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਥਿਤ ਮੁਲਜ਼ਮ 55 ਸਾਲਾ ਬਲਵਿੰਦਰ ਸਿੰਘ, ਉਸ ਦੇ ਦੋ ਪੁੱਤਰ ਮੇਜਰ ਸਿੰਘ (25) ਤੇ ਮਨਦੀਪ ਸਿੰਘ (24) ਅਤੇ ਛੇ ਜਣੇ ਹੋਰ ਸੋਮਵਾਰ ਰਾਤੀਂ 10 ਕੁ ਵਜੇ ਜ਼ਬਰਦਸਤੀ ਦਲਬੀਰ ਸਿੰਘ ਦੇ ਘਰ ਅੰਦਰ ਦਾਖ਼ਲ ਹੋਏ ਸਨ।

 
 

ਮੇਜਰ ਸਿੰਘ ਤੇ ਮਨਦੀਪ ਸਿੰਘ ਨੇ ਇੱਕ ਦਰਜਨ ਦੇ ਲਗਭਗ ਗੋਲ਼ੀਆਂ ਚਲਾਈਆਂ ਸਨ। ਬਲਵਿੰਦਰ ਸਿੰਘ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਦਲਬੀਰ ਸਿੰਘ ਦੀਆਂ ਟੰਗਾਂ ਵੱਢ ਦਿੱਤੀਆਂ ਸਨ। ਇਸੇ ਦੌਰਾਨ ਉਨ੍ਹਾਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਜੇ ਕੋਈ ਹਿੱਲਜੁਲ ਕੀਤੀ ਤਾਂ ਉਸ ਦੇ ਬਹੁਤ ਭੈੜੇ ਨਤੀਜੇ ਨਿਕਲਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT to investigate Dalbir Singh murder case