ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ–ਹਰਿਆਣਾ ਹਾਈ ਕੋਰਟ ’ਚ ਮੌੜ ਬੰਬ ਧਮਾਕੇ ਦੀ ਸਟੇਟਸ–ਰਿਪੋਰਟ ਪੇਸ਼ ਕਰੇਗੀ SIT

ਪੰਜਾਬ–ਹਰਿਆਣਾ ਹਾਈ ਕੋਰਟ ’ਚ ਮੌੜ ਬੰਬ ਧਮਾਕੇ ਦੀ ਸਟੇਟਸ–ਰਿਪੋਰਟ ਪੇਸ਼ ਕਰੇਗੀ SIT

ਬਠਿੰਡਾ ਜ਼ਿਲ੍ਹੇ ਦੇ ਕਸਬੇ ਮੌੜ ’ਚ ਤਿੰਨ ਵਰ੍ਹੇ ਪਹਿਲਾਂ ਦੋ ਬੰਬ ਧਮਾਕਿਆਂ ਦੌਰਾਨ ਹੋਈਆਂ 7 ਮੌਤਾਂ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਕੱਲ੍ਹ ਤਿੰਨ ਮੁਲਜ਼ਮਾਂ ਵਿਰੁੱਧ ਦੋਸ਼–ਪੱਤਰ ਆਇਦ ਕਰ ਦਿੱਤੇ ਸਨ। ਇਹ ਦੋਸ਼ ਤਲਵੰਡੀ ਸਾਬੋ (ਜ਼ਿਲ੍ਹਾ ਮਾਨਸਾ) ਦੀ ਅਦਾਲਤ ’ਚ ਆਇਦ ਕੀਤੇ ਗਏ ਸਨ। ਇਹ ਚਾਰਜਸ਼ੀਟ ਡੇਰਾ ਸੱਚਾ ਸੌਦਾ–ਸਿਰਸਾ ਦੇ ਤਿੰਨ ਪੈਰੋਕਾਰਾਂ ਵਿਰੁੱਧ ਦਾਇਰ ਹੋਈ ਹੈ।

 

 

ਅੱਜ ਵੀ ਸਾਰਾ ਦਿਨ ਇਹ ਚਰਚਾ ਹੁੰਦੀ ਰਹੀ ਕਿ ਪੰਜਾਬ ਪੁਲਿਸ ਵੱਲੋਂ ਗਠਤ ਨਵੀਂ SIT ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸਟੇਟਸ–ਰਿਪੋਰਟ ਅੱਜ ਪੇਸ਼ ਕਰਨੀ ਹੈ ਭਾਵ ਸੂਬੇ ਦੀ ਉੱਚ ਅਦਾਲਤ ਨੂੰ ਇਹ ਦੱਸਿਆ ਜਾਵੇਗਾ ਕਿ ਇਸ ਵੇਲੇ ਮੌੜ ਬੰਬ ਧਮਾਕੇ ਦੀ ਜਾਂਚ ਕਿੱਥੇ ਤੱਕ ਪੁੱਜ ਚੁੱਕੀ ਹੈ। ਨਵੀਂ SIT ਦੀ ਅਗਵਾਈ ਡੀਜੀਪੀ (ਕਾਨੁੰਨ ਤੇ ਵਿਵਸਥਾ) ਕਰ ਰਹੇ ਹਨ।

 

 

ਪਰ ਅੱਜ ਸ਼ਾਮੀਂ 3:00 ਵਜੇ ਤੱਕ ਇਹ ਸਟੇਟਸ ਰਿਪੋਰਟ ਹਾਈ ਕੋਰਟ 'ਚ ਪੇਸ਼ ਨਹੀਂ ਹੋਈ ਸੀ।

 

 

ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਨਵੀਂ SIT ਦਾ ਗਠਨ ਵੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਹੀ ਕੀਤਾ ਸੀ। ਪਹਿਲੀ SIT ਦੀ ਅਗਵਾਈ ਡੀਆਈ ਰਣਬੀਰ ਸਿੰਘ ਖਟੜਾ ਨੇ ਕੀਤੀ ਸੀ।

 

 

ਜਨਵਰੀ 2017 ਵਿੱਚ ਬਠਿੰਡਾ ਦੇ ਮੌੜ ਮੰਡੀ ਵਿਖੇ ਹੋਏ ਦੋ ਬੰਬ ਧਮਾਕਿਆਂ ਦੀ ਜਾਂਚ ਲਈ ਬਣਾਈ ਗਈ ਪਹਿਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਘਟਨਾ ਦੇ 19 ਮਹੀਨਿਆਂ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਤੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਏ ਸਨ

 

 

ਮੌੜ ਵਿਖੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਵਿਧਾਨ ਸਭਾ ਚੋਣਾਂ ਦੀ ਰੈਲੀ ਤੋਂ ਥੋੜ੍ਹੀ ਦੇਰ ਬਾਅਦ 31 ਜਨਵਰੀ 2017 ਨੂੰ ਇਹ ਦੋ ਬੰਬ ਧਮਾਕੇ ਹੋਏ ਸਨ। ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਤਿੰਨ ਸ਼ਰਧਾਲੂਆਂ ਦੇ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ

 

 

ਐਸਪੀ ਰਾਜਿੰਦਰ ਸਿੰਘ ਸੋਹਲ, ਡੀਐਸਪੀ ਸੁਲੱਖਣ ਸਿੰਘ ਅਤੇ ਮੌੜ ਐਸਐਚਓ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਐਸ ਆਈ ਟੀ ਨੇ ਮਾਨਸਾ ਵਿੱਚ ਇੱਕ ਮੀਟਿੰਗ ਕੀਤੀ ਸੀ, ਜਿੱਥੇ ਡੀਆਈਜੀ ਰਣਬੀਰ ਸਿੰਘ ਖਟੜਾ, ਜੋ ਇਸ ਦੇ ਮੁਖੀ ਸਨ ਅਤੇ ਏਆਈਜੀ ਸੁਖਮੰਦਰ ਸਿੰਘ ਮੌਜੂਦ ਸਨ. ਬਠਿੰਡਾ ਐਸਐਸਪੀ ਨਾਨਕ ਸਿੰਘ ਨੇ ਐਸ ਆਈ ਟੀ ਦੀ ਮੀਟਿੰਗ ਵਿਚ ਵੀ ਹਿੱਸਾ ਲਿਆ ਸੀ

 

 

ਇੱਕ ਐਸ.ਆਈ.ਟੀ. ਦੇ ਮੈਂਬਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਦੌਰੇ ਨੇ ਬੰਬ ਧਮਾਕਿਆਂ ਨਾਲ ਸਬੰਧਤ ਕੁਝ ਨਵੇਂ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਹੈ." ਕੋਸ਼ਿਸ਼ਾਂ ਦੇ ਬਾਵਜੂਦ ਸ੍ਰੀ ਖਟੜਾ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ

 

 

ਤਲਵੰਡੀ ਸਾਬੋ ਦੀ ਅਦਾਲਤ ਨੇ ਹਰਿਆਣਾ ਦੇ ਡੱਬਵਾਲੀ ਦੇ ਗੁਰਤੇਜ ਸਿੰਘ ਕਾਲਾ, ਪੰਜਾਬ ਦੇ ਮਾਨਸਾ ਜ਼ਿਲੇ ਵਿੱਚ ਭੀਖੀ ਦੇ ਅਮਰੀਕ ਸਿੰਘ ਅਤੇ ਹਰਿਆਣਾ ਦੇ ਪਿਹੋਵਾ ਨੇੜੇ ਮਾਸੀਮਾਜਰਾ ਪਿੰਡ ਦੇ ਅਵਤਾਰ ਸਿੰਘ, ਜੋ ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਹਨ। ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT to present Status Report in Maur Bomb Blast in Punjab and Haryana High Court