ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਗਵਾੜਾ ਵਾਸੀ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 250 ਤੋਂ ਵੱਧ ਹੋ ਗਈ ਹੈ। ਇਨ੍ਹਾਂ 'ਚੋਂ 49 ਲੋਕ ਠੀਕ ਹੋਣ ਮਗਰੋਂ ਘਰ ਜਾ ਚੁੱਕੇ ਹਨ, ਜਦਕਿ ਸੂਬੇ 'ਚ ਕੋਰੋਨਾ ਵਾਇਰਸ 16 ਲੋਕਾਂ ਦੀ ਜਾਨ ਲੈ ਚੁੱਕਾ ਹੈ। ਅੱਜ ਚੰਡੀਗੜ੍ਹ ਪੀਜੀਆਈ 'ਚ ਫਗਵਾੜਾ ਵਾਸੀ 6 ਮਹੀਨੇ ਦੀ ਬੱਚੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।
 

ਬੱਚੀ ਦੇ ਦਿਲ 'ਚ ਸੁਰਾਗ ਹੈ ਅਤੇ 9 ਅਪ੍ਰੈਲ ਨੂੰ ਪੀਜੀਆਈ 'ਚ ਦਾਖਲ ਕਰਵਾਇਆ ਸੀ। ਲੜਕੀ ਦੇ ਮਾਪਿਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਲੜਕੀ ਨੂੰ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ ਹੈ।
 

ਦੱਸ ਦਈਏ ਕਿ ਲੜਕੀ ਨੂੰ ਪਿਛਲੇ ਦੋ ਦਿਨਾਂ ਤੋਂ ਇਨਫੈਕਸ਼ਨ ਹੋ ਰਿਹਾ ਸੀ। ਅਜਿਹੀ ਸਥਿਤੀ 'ਚ ਬੱਚੀ ਦਾ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲਿਆ ਸੀ। ਬੁੱਧਵਾਰ ਦੁਪਹਿਰ ਉਸ ਦੀ ਰਿਪੋਰਟ ਪਾਜ਼ੀਟਿਵ ਆਈ।
 

ਜਾਣਕਾਰੀ ਮੁਤਾਬਕ ਬੱਚੀ ਪੀਜੀਆਈ. 'ਚ ਬੱਚਿਆਂ ਦੀ ਓ.ਪੀ.ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਭਰਤੀ ਸੀ। ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ ਅਤੇ ਸਫ਼ਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਨਾਲ ਹੀ ਵਾਰਡ 'ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:six month old baby found Corona positive at PGIMER