ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਮਿਲੇ 6 ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 2,453

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ–30 ਦੇ ਕੰਟੇਨਮੈਂਟ ਏਰੀਆ ਵਿੱਚ ਸੁਰੱਖਿਆ ਕਰਮਚਾਰੀ। ਤਸਵੀਰ: ਰਵੀ ਸ਼ਰਮਾ, ਹਿੰਦੁ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ–30 ਦੇ ਕੰਟੇਨਮੈਂਟ ਏਰੀਆ ਵਿੱਚ ਸੁਰੱਖਿਆ ਕਰਮਚਾਰੀ। ਤਸਵੀਰ: ਰਵੀ ਸ਼ਰਮਾ, ਹਿੰਦੁਸਤਾਨ ਟਾਈਮਜ਼

 

ਅੱਜ ਸਵੇਰੇ ਲੁਧਿਆਣਾ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ। ਇੰਝ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 2,453 ਹੋ ਗਈ ਹੈ।

 

 

ਲੁਧਿਆਣਾ ਦੇ ਛਾਵਣੀ ਮੁਹੱਲੇ ਦੇ ਜਿਸ 53 ਸਾਲਾ ਵਿਅਕਤੀ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ ਕੋਵਿਡ–19 ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਅੱਜ ਪਾਜ਼ਿਟਿਵ ਪਾਏ ਗਏ 6 ਵਿਅਕਤੀਆਂ ਵਿੱਚ ਸ਼ਾਮਲ ਹੈ। ਹੁਣ ਤੱਕ ਛਾਵਣੀ ਮੁਹੱਲੇ ’ਚੋਂ 10 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ।

 

 

ਇਸ ਤੋਂ ਇਲਾਵਾ ਮਾਨੇਸਰ ਤੋਂ ਬੀਤੀ 20 ਮਈ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿੱਚ ਆਏ ਚਾਰ ਵਿਅਕਤੀਆਂ ਨੂੰ ਵੀ ਕੋਰੋਨਾ–ਵਾਇਰਸ ਦੀ ਲਾਗ ਲੱਗ ਗਈ ਹੈ।

 

 

ਇਨ੍ਹਾਂ ਵਿੱਚ 57 ਸਾਲਾਂ ਦੀ ਇੱਕ ਔਰਤ, 24 ਸਾਲਾ ਨੌਜਵਾਨ, 14 ਸਾਲਾ ਲੜਕਾ ਤੇ ਪੰਜ ਸਾਲਾਂ ਦਾ ਇੱਕ ਬੱਚਾ ਸ਼ਾਮਲ ਹਨ।

 

 

ਕੱਲ੍ਹ ਜਲੰਧਰ ਦੇ ਟੈਗੋਰ ਨਗਰ ਦੇ 64 ਸਾਲਾ ਇੱਕ ਵਿਅਕਤੀ ਦੀ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਸ਼ੱਕਰ ਭਾਵ ਸ਼ੂਗਰ ਜਾਂ ਡਾਇਬਟੀਜ਼ ਰੋਗ ਤੋਂ ਪੀੜਤ ਸੀ।

 

 

ਕੱਲ੍ਹ ਪੰਜਾਬ ’ਚ 27 ਨਵੇਂ ਕੋਰੋਨਾ–ਮਰੀਜ਼ਾਂ ਦੀ ਸ਼ਨਾਖ਼ਤ ਹੋਈ ਸੀ। ਸੂਬੇ ਵਿੱਚ ਹੁਣ ਤੱਕ ਕੋਰੋਨਾ–ਵਾਇਰਸ 48 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ।

 

 

ਕੱਲ੍ਹ ਪਾਜ਼ਿਟਿਵ ਪਾਏ ਗਏ ਤਾਜ਼ਾ ਮਾਮਲਿਆਂ ਵਿੱਚ ਦੋ ਅੰਮ੍ਰਿਤਸਰ ਤੋਂ ਸਨ ਤੇ ਛੇ ਪਠਾਨਕੋਟ ਤੋਂ ਸਨ। ਕੱਲ੍ਹ ਹੀ ਮੋਹਾਲੀ ਜ਼ਿਲ੍ਹੇ ਵਿੱਚ ਸੱਤ ਨਵੇਂ ਕੋਰੋਨਾ–ਮਰੀਜ਼ ਮਿਲੇ ਸਨ। ਮੋਹਾਲੀ ਵਿੱਚ ਹੁਣ ਤੱਕ 123 ਕੋਰੋਨਾ ਮਰੀਜ਼ ਮਿਲ ਚੁੱਕੇ ਹਨ।

 

 

ਕੱਲ੍ਹ ਹੀ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ’ਚੋਂ ਦੋ–ਦੋ ਨਵੇਂ ਕੋਰੋਨਾ ਮਰੀਜ਼ ਮਿਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six Persons Tested Corona Positive in Ludhiana Total Patients in Punjab 2453