ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ 'ਚ BBMB ਦੇ ਕੈਨਾਲ ਹਸਪਤਾਲ ’ਚ ਕੋਰੇ ਕਾਗਜ਼ਾਂ ’ਤੇ ਬਣਾਈਆਂ ਜਾ ਰਹੀਆਂ ਪਰਚੀਆਂ

ਨੰਗਲ 'ਚ BBMB ਦੇ ਕੈਨਾਲ ਹਸਪਤਾਲ ’ਚ ਕੋਰੇ ਕਾਗਜ਼ਾਂ ’ਤੇ ਬਣਾਈਆਂ ਜਾ ਰਹੀਆਂ ਪਰਚੀਆਂ

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵੱਲੋਂ ਨੰਗਲ ਸ਼ਹਿਰ ਵਿੱਚ ਚਲਾਏ ਜਾ ਰਹੇ ਬੀਬੀਐਮਬੀ ਕੈਨਾਲ ਹਸਪਤਾਲ ਦੀ ਹਾਲਤ ਹੁਣ ਕਥਿਤਮਾੜੀ ਮੈਨੇਜਮੈਂਟ’ ਦੇ ਹੱਥੇ ਚੜ੍ਹਨ ਕਾਰਨ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਕੋਈ ਸਮਾਂ ਸੀ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਸਟੇਸ਼ਨਰੀ ਸਿਉਂਕ ਖਾਂਦੀ ਪਈ ਰਹਿੰਦੀ ਸੀ, ਪਰ ਅੱਜ ਬੀਬੀਐੱਮਬੀ ਕੈਨਾਲ ਹਸਪਤਾਲ ਵਿੱਚ .ਪੀ.ਡੀ. ਲਈ ਦੇਣ ਵਾਲੀਆਂ ਪਰਚੀਆਂ ਵੀ ਮੁੱਕ ਗਈਆਂ ਅਤੇ ਕੋਰੇ ਕਾਗਜ਼ਾਂ ਤੇ ਹੱਥ ਨਾਲ ਪਰਚੀਆਂ ਬਣਾ ਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ

 

 

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬੀਤੀ 15  ਤਾਰੀਕ ਤੋਂ ਇਸ ਹਸਪਤਾਲ ਵਿੱਚ ਪੀ.ਐੱਮ.  ਦੀ ਅਸਾਮੀ  ਖਾਲੀ ਹੈ ਅਤੇ ਇਸ ਦਾ ਚਾਰਜ ਤਲਵਾੜਾ ਦੇ ਵਿਭਾਗ ਨਾਲ ਸਬੰਧਿਤ ਹਸਪਤਾਲ ਦੇ ਪੀ.ਐਮ.. ਨੂੰ ਦਿੱਤਾ ਹੋਇਆ ਹੈ।

ਨੰਗਲ 'ਚ BBMB ਦੇ ਕੈਨਾਲ ਹਸਪਤਾਲ ’ਚ ਕੋਰੇ ਕਾਗਜ਼ਾਂ ’ਤੇ ਬਣਾਈਆਂ ਜਾ ਰਹੀਆਂ ਪਰਚੀਆਂ

ਨੰਗਲ 'ਚ BBMB ਦੇ ਕੈਨਾਲ ਹਸਪਤਾਲ ’ਚ ਕੋਰੇ ਕਾਗਜ਼ਾਂ ’ਤੇ ਬਣਾਈਆਂ ਜਾ ਰਹੀਆਂ ਪਰਚੀਆਂ

 

ਸੂਤਰਾਂ ਅਨੁਸਾਰ ਚਾਰਜ ਮਿਲਣ ਤੋਂ ਬਾਅਦ ਪੀ.ਐੱਮ.. ਸਾਬ  ਨੇ  ਹਸਪਤਾਲ ਦੇ ਦਰਸ਼ਨ ਨਹੀਂ ਕੀਤੇ ਇੱਥੇ ਹੀ ਬੱਸ ਨਹੀਂ ਵਿਭਾਗ ਦੀ ਅਫਸਰਸ਼ਾਹੀ ਵੀ ਤਲਵਾੜਾ ਦੇ ਪੀਐੱਮਓ ਨੂੰ ਚਾਰਜ ਦੇ ਕੇ ਆਪਣੇ ਆਪ ਨੂੰ ਵਿਹਲੀ ਸਮਝ ਰਹੀ ਹੈ ਬੀ.ਬੀ.ਐਮ.ਬੀ. ਦਾ ਇਹ ਕੈਨਾਲ ਹਸਪਤਾਲ ਇਕੱਲੇ ਬੀ.ਬੀ.ਐੱਮ.ਬੀ. ਦੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਹੀ ਸਿਹਤ ਸਹੂਲਤਾ ਪ੍ਰਦਾਨ ਨਹੀਂ ਕਰਦਾ ਸਗੋਂ ਪੰਜਾਬ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਲਗਭਗ ਇੱਕ 150 ਪਿੰਡਾਂ ਨੂੰ ਵੀ ਇਸੇ ਹਸਪਤਾਲ ਤੋਂ ਹੀ ਸਿਹਤ ਸਹੂਲਤਾਂ  ਮਿਲਦੀਆਂ  ਸਨ

 

 

ਪਰ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਵਿੱਚ ਰਹੇ ਨਿਘਾਰ ਨੂੰ ਦੇਖਦਿਆਂ ਇੱਥੋਂ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਇੱਕ ਨਵੇਂ ਹਸਪਤਾਲ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ ਅਤੇ ਹੁਣ ਉੱਥੇ ਸਿਹਤ  ਸਹੂਲਤਾਂ ਸ਼ੁਰੂ ਵੀ ਹੋ ਗਈਆਂ ਹਨ

 

 

ਕੁਲਵਿੰਦਰਜੀਤ ਭਾਟੀਆ ਦੀ ਰਿਪੋਰਟ ਮੁਤਾਬਕ ਹਸਪਤਾਲ ਵਿੱਚ ਆਪਣੇ ਡਾਕਟਰਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਪੰਜਾਬ ਸਰਕਾਰ ਤੋਂ ਵੀ ਡਾਕਟਰ ਲਏ ਗਏ ਹਨ ਅਤੇ ਮਸ਼ੀਨਰੀ ਹੋਣ ਦੇ ਬਾਵਜੂਦ ਵੀ ਇਥੇ ਲੰਬੇ ਸਮੇਂ ਤੋਂ ਅਲਟਰਾ ਸਾਊਂਡ ਦਾ ਮਾਹਿਰ ਡਾਕਟਰ ਨਹੀਂ ਆਇਆ

 

 

ਇਸ ਸਬੰਧੀ ਜਦੋਂ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਕੇ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਅਣਜਾਣਤਾ ਪ੍ਰਗਟ ਕੀਤੀ ਕਿ ਓਪੀਡੀ ਸਲਿੱਪਾਂ ਖਤਮ ਹੋ ਗਈਆਂ ਹਨ ਅਤੇ ਉਹਨਾਂ ਕਿਹਾ ਕਿ ਉਹ ਇਸ ਦਾ ਪਤਾ ਕਰਵਾ ਕੇ ਛੇਤੀ ਹੀ ਇਹ  ਪ੍ਰੇਸ਼ਾਨੀ ਨੂੰ ਦੂਰ ਕਰਨਗੇ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Slips now at BBMB Canal Hospital on plain papers