ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਤ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ

ਸੰਤ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ

--  ਸੁਖਬੀਰ ਬਾਦਲ ਤੇ ਮਜੀਠੀਆ ਨੂੰ ਬਿਨਾ ਭਾਸ਼ਣ ਦਿੱਤਿਆਂ ਜਾਣਾ ਪਿਆ

--  ਸੰਗਤ ਕਰ ਰਹੀ ਸੀ ਬਹਿਬਲ ਕਲਾਂ ਗੋਲੀਕਾਂਡ `ਚ ਦੋ ਸਿੰਘਾਂ ਦੀ ਸ਼ਹਾਦਤ ਦਾ ਵਿਰੋਧ

 


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕੱਲ੍ਹ ਦੇਰ ਰਾਤੀਂ ਸੰਤ ਹਜ਼ਾਰਾ ਸਿੰਘ ਦੇ ਬਰਸੀ ਸਮਾਰੋਹ ਦੌਰਾਨ ਸੰਗਤ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਸ਼ਰਧਾਲੂ ਤਿੰਨ ਸਾਲ ਪਹਿਲਾਂ ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਬਹਿਬਲ ਕਲਾਂ `ਚ ਪੁਲਿਸ ਗੋਲੀਬਾਰੀ ਦੌਰਾਨ ਹੋਈ ਦੋ ਸਿੱਖ ਰੋਸ ਮੁਜ਼ਾਹਰਾਕਾਰੀਆਂ ਦੀ ਮੌਤ ਪ੍ਰਤੀ ਰੋਹ ਪ੍ਰਗਟਾ ਰਹੇ ਸਨ।


ਹਰੇਕ ਵਰ੍ਹੇ 15 ਅਕਤੂਬਰ ਨੂੰ ਸੰਤ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਸਮਾਰੋਹ ਗੁਰਦਾਸਪੁਰ ਜਿ਼ਲ੍ਹੇ ਦੇ ਸ਼ਹਿਰ ਧਾਰੀਵਾਲ ਲਾਗਲੇ ਪਿੰਡ ਨਿੱਕੇ ਘੁੰਮਣ `ਚ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਹੁੰਦੇ ਹਨ।


ਸੁਖਬੀਰ ਸਿੰਘ ਬਾਦਲ ਵੀ ਆਪਣੇ ਲਾਮ-ਲਸ਼ਕਰ ਨਾਲ ਐਤਵਾਰ ਦੇਰ ਰਾਤੀਂ 8:00 ਕੁ ਵਜੇ ਪੁੱਜੇ ਸਨ। ਤਦ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਲਖਬੀਰ ਸਿੰਘ ਲੋਧੀਨੰਗਲ, ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਆਗੂ ਰਵੀ ਕਰਨ ਸਿੰਘ ਕਾਹਲੋਂ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਸੁਖਬੀਰ ਸਿੰਘ ਵਾਹਲਾ, ਇੰਦਰਜੀਤ ਸਿੰਘ ਰੰਧਾਵਾ ਜਿਹੇ ਸਥਾਨਕ ਆਗੂ ਵੀ ਮੌਜੂਦ ਸਨ।


ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਤੇ ਦੇਖ-ਰੇਖ ਦਾ ਕੰਮ ਅੱਜ-ਕੱਲ੍ਹ ਸੰਤ ਹਜ਼ਾਰਾ ਸਿੰਘ ਦੇ ਪੋਤਰੇ ਤੇ ਅਕਾਲੀ ਆਗੂ ਬਾਬਾ ਬੁੱਧ ਸਿੰਘ ਹੁਰਾਂ ਵੱਲੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਭਾਸ਼ਣ ਦੌਰਾਨ ਹੀ ਹੰਗਾਮਾ ਖੜ੍ਹਾ ਹੋ ਗਿਆ।

ਸੰਤ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ


ਸ਼ਰਧਾਲੂਆਂ ਦੇ ਇੱਕ ਵਰਗ ਨੇ ਸੁਖਬੀਰ ਬਾਦਲ ਅਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੰਗਤ ਤਦ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਅਦ `ਚ ਗੋਲੀਬਾਰੀ ਦੀਆਂ ਘਟਨਾਵਾਂ ਲਈ ਸੁਖਬੀਰ ਬਾਦਲ ਤੇ ਅਕਾਲੀ ਦਲ ਨੂੰ ਜਿ਼ੰਮੇਵਾਰ ਠਹਿਰਾ ਰਹੀ ਸੀ।


ਇੰਝ ਸੰਗਤ ਨੇ ਸਮਾਰੋਹ `ਚ ਹੰਗਾਮਾ ਖੜ੍ਹਾ ਕਰ ਦਿੱਤਾ। ਸ਼ਰਧਾਲੂ ਪੰਡਾਲ ਛੱਡ ਕੇ ਜਾਣ ਲੱਗ ਪਏ। ਪ੍ਰਬੰਧਕਾਂ ਨੇ ਸ੍ਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੂੰ ਸਿਰਫ਼ ਸਿਰੋਪਾਓ ਬਖ਼ਸਿ਼ਸ਼ ਕੀਤੇ। ਸੁਖਬੀਰ ਬਾਦਲ ਸਮੇਤ ਕਿਸੇ ਵੀ ਅਕਾਲੀ ਆਗੂ ਨੂੰ ਸਮਾਰੋਹ ਦੌਰਾਨ ਸੰਬੋਧਨ ਕਰਨ ਲਈ ਨਹੀਂ ਸੱਦਿਆ ਗਿਆ। ਸ੍ਰੀ ਸੁਖਬੀਰ ਬਾਦਲ ਆਪਣੇ ਹੋਰ ਪਾਰਟੀ ਆਗੂਆਂ ਨਾਲ ਰਾਤੀਂ 10:30 ਵਜੇ ਤੱਕ ਰਹੇ।


ਇਸ ਤੋਂ ਪਹਿਲਾਂ ਬਾਬਾ ਬੁੱਧ ਸਿੰਘ ਹੁਰਾਂ ਨੇ ਸੰਤ ਹਜ਼ਾਰਾ ਸਿੰਘ ਦੇ ਜੀਵਨ ਤੇ ਉਨ੍ਹਾਂ ਦੇ ਕਾਰਜਾਂ ਬਾਰੇ ਬੋਲਣ ਦੀ ਥਾਂ ਆਪਣੇ ਭਾਸ਼ਣ ਦੀ ਟੇਕ ਸਿਆਸੀ ਰੱਖੀ; ਉਹ ਵੀ ਅਜਿਹੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਫਿ਼ੱਟ ਬੈਠਦੀ ਹੋਵੇ।


ਬਾਬਾ ਬੁੱਧ ਸਿੰਘ ਨੇ ਕਾਂਗਰਸ ਨੂੰ ਸਿੱਖ ਪੰਥ ਦੀ ਸਭ ਤੋਂ ਵੱਡੀ ਸਿਆਸੀ ਦੁਸ਼ਮਣ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ 1984 `ਚ ਕੇਂਦਰ `ਚ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਹੀ ਸ੍ਰੀ ਹਰਿਮੰਦਰ ਸਾਹਿਬ `ਤੇ ਟੈਂਕਾਂ ਤੇ ਗੋਲਿਆਂ ਨਾਲ ਹਮਲਾ ਕਰਵਾਇਆ ਸੀ ਤੇ ਉੱਥੇ ਮੌਜੂਦ ਨਿਰਦੋਸ਼ ਸ਼ਰਧਾਲੂਆਂ ਦੀਆਂ ਜਾਨਾਂ ਲਈਆਂ ਸਨ।


ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇਹੀ ਅਕਾਲੀ ਦਲ ਖਿ਼ਲਾਫ਼ ਸਾਜਿ਼ਸ਼ ਰਚੀ ਸੀ ਤੇ ਉਸ ਤੋਂ ਬਾਅਦ ਹੀ ਅਚਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜਿਵੇਂ ਹੜ੍ਹ ਆ ਗਿਆ।   

ਸੰਤ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Slogans against Sukhbir Badal and SAD