ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ਕਾਰਜਾਂ ’ਚ ਪਾਰਦਰਸ਼ਤਾ ਲਈ ਸਮਾਰਟ ਵਿਲੇਜ ਮੁਹਿੰਮ ਮੋਬਾਈਲ ਐਪ ਲਾਂਚ

ਸਮਾਰਟ ਵਿਲੇਜ ਕੰਪੇਨ ਦੇ ਅਧੀਨ ਹੋ ਰਹੇ ਵਿਕਾਸ ਕਾਰਜਾਂ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀ ਰਾਏ ਜਾਨਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਇੱਥੇ ਸਮਾਰਟ ਵਿਲੇਜ ਮੁਹਿੰਮ ਮੋਬਾਈਲ ਐਪਲੀਕੇਸਨ ਲਾਂਚ ਕੀਤਾ ਗਿਆ

 

ਇਸ ਐਪ ਵਿੱਚ ਇੱਕ ਸਿਟੀਜਨ ਇੰਟਰਫੇਸ ਹੈ ਜੋ ਕਿ ਕਿਸੇ ਵੀ ਨਾਗਰਿਕ ਨੂੰ ਰਾਜ ਭਰ ਵਿਚ ਮੁਹਿੰਮ ਅਧੀਨ ਪ੍ਰਾਜੈਕਟਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ ਐਪ ਅੰਗਰੇਜੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਗੂਗਲ ਪਲੇਅ ਸਟੋਰ ਅਤੇ ਐਪਲ ਆਈਓਐਸ ਸਟੋਰ 'ਤੇ ਉਪਲਬਧ ਹੈ


ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਐਪ ਵਿੱਚ ਕੰਮਾਂ ਅਤੇ ਅਨੁਮਾਨਾਂ ਦੀਆਂ ਤਸਵੀਰਾਂ ਅਤੇ ਕਈ ਪੱਧਰਾਂ ਤੇ ਡੈਸਬੋਰਡਸ ਹਨ, ਜਿਸ ਨਾਲ ਕੰਮਾਂ ਦੀ ਨਿਗਰਾਨੀ ਵਿਚ ਪ੍ਰਸਾਸਨ ਦੀ ਸਹਾਇਤਾ ਹੋਵੇਗੀ ਇਸ ਤਰਾਂ ਐਪ ਨਾਗਰਿਕਾਂ ਨੂੰ ਸਾਸਨ ਵਿਚ ਭਾਈਵਾਲ ਬਣਾਉਣ ਲਈ ਇੱਕਮਹੱਤਵਪੂਰਣ ਸਾਧਨ ਵਜੋਂ ਕੰਮ ਕਰੇਗੀ ਅਤੇ ਨਾਗਰਿਕਾਂ ਨੂੰ 'ਸਮਾਰਟ ਵਿਲੇਜ' ਨੂੰ ਬਣਾਉਣ ਵਿਚ ਮਹੱਤਵਪੂਰਣ ਹਿੱਸੇਦਾਰ ਬਣਾਏਗੀ

 

ਉਨ੍ਹਾਂ ਨਾਲ ਹੀ ਕਿਹਾ ਕਿ ਸਮਾਰਟ ਵਿਲੇਜ ਮੁਹਿੰਮ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਸਰਕਾਰੀ ਯੋਜਨਾਵਾਂ ਦੀ ਪੂਰਤੀ ਕਰਕੇ ਅਤੇ ਸਿਹਤ, ਸਿੱਖਿਆ ਅਤੇ ਵਾਤਾਵਰਣ ਦੀ ਜਰੂਰੀ ਸਹੂਲਤਾਂ ਪ੍ਰਦਾਨ ਕਰਕੇ ਪੇਂਡੂ ਖੇਤਰਾਂ ਵਿਚ ਸੁਧਾਰ ਲਿਆਉਣ ਦੇ ਉਦੇਸ ਨਾਲ ਚਲਾਈ ਜਾ ਰਹੀ ਹੈ


ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪੇਂਡੂ ਵਿਕਾਸ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਅਧੀਨ ਅਧੀਨ ਕੁਲ 796 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ ਹੈ ਅਤੇ 18808 ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ

 

ਉਨ੍ਹਾਂ ਨਾਲ ਹੀ ਦੱਸਿਆ ਕਿ ਮੁਹਿੰਮ ਵਿੱਚ ਤਲਾਬਾਂ ਦੇ ਨਵੀਨੀਕਰਣ, ਸਟ੍ਰੀਟ ਲਾਈਟਾਂ, ਪਾਰਕਾਂ, ਜਿਮਨੇਜੀਅਮ, ਕਮਿਊਨਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਨਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਕੰਮ ਸਾਮਲ ਹਨ, ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਸਮਰੱਥ ਬਣਾ ਕੇ ਸਵੈ-ਨਿਰਭਰ ਬਣਾਇਆ ਜਾ ਸਕੇ


ਇਸ ਮੌਕੇ ਰਾਸ਼ਟਰੀ ਇਨਾਮ ਜੇਤੂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਨੂੰ ਵੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਨਮਾਨਿਤ ਕੀਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smart Village Campaign launches mobile app for transparency in development work