ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੀਆਂ ‘ਚ ਨਿਰਵਿਘਨ ਕਣਕ-ਖ਼ਰੀਦ ਮੌਜੂਦਾ ਕੂਪਨ ਸਿਸਟਮ ਨਾਲ ਨਹੀਂ ਸੰਭਵ: AAP

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੰਡੀਆਂ ‘ਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਹੋਰ ਚੁਸਤ ਅਤੇ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਈ ਸੁਝਾਅ ਦਿੱਤੇ ਹਨ ਤਾਂ ਕਿ ਕਿਸਾਨ, ਖੇਤ-ਮਜ਼ਦੂਰ, ਪੱਲੇਦਾਰ, ਆੜ੍ਹਤੀ, ਵਪਾਰੀ, ਟਰਾਂਸਪੋਰਟ ਅਤੇ ਸੰਬੰਧਿਤ ਸਰਕਾਰੀ ਅਮਲਾ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਵੀ ਬਚਿਆ ਰਹੇ ਅਤੇ ਮੰਡੀਕਰਨ, ਪ੍ਰਕਿਰਿਆ ਵੀ ਨਿਰਵਿਘਨ ਮੁਕੰਮਲ ਹੋ ਸਕੇ।

 

‘ਆਪ’ ਹੈੱਡਕੁਆਟਰ ਤੋਂ ਜਾਰੀ ਇਸ ਪੱਤਰ ਰਾਹੀਂ ਅਮਨ ਅਰੋੜਾ ਨੇ ਸਰਕਾਰ ਵੱਲੋਂ ਕੂਪਨ (ਪਾਸ) ਸਿਸਟਮ ਨੂੰ ਅਸਰ ਹੀਣ ਕਰਾਰ ਦਿੰਦੇ ਹੋਏ ਕਿਹਾ ਕਿ ਜਿੱਥੇ ਤਕਰੀਬਨ 135 ਲੱਖ ਮੈਟ੍ਰਿਕ ਟਨ ਕਣਕ ਹਜ਼ਾਰਾਂ ਆੜ੍ਹਤੀਆਂ ਰਾਹੀਂ ਲੱਖਾਂ ਕਿਸਾਨਾਂ ਤੋਂ ਮਹਿਜ਼ ਚੰਦ ਦਿਨਾਂ ਦੇ ਵਿੱਚ ਖ਼ਰੀਦਣੀ ਹੋਵੇ, ਓਥੇ ਐਨਾ ‘ਕੇਂਦਰਿਤ ਸਿਸਟਮ’ ਪ੍ਰੈਕਟੀਕਲ ਤੌਰ ਉੱਪਰ ਕਾਮਯਾਬ ਨਹੀਂ ਹੋ ਸਕਦਾ।


ਅਮਨ ਅਰੋੜਾ ਨੇ ਕਿਹਾ ਕਿ ਇਸ ਪਾਸ ਸਿਸਟਮ ਨਾਲ ਇੱਕ ਤਾਂ ਜਿੱਥੇ ਕਿਸਾਨ ਅਤੇ ਆੜ੍ਹਤੀਆਂ ਦੇ ਰਿਸ਼ਤਿਆਂ ਵਿੱਚ ਪਾਸ ਜਾਰੀ ਕਰਨ ਨੂੰ ਲੈ ਕੇ ਖਟਾਸ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਓਥੇ ਹੀ ਅਲੱਗ-ਅਲੱਗ ਅਤੇ ਵੱਧ ਗਿਣਤੀ ਕਿਸਾਨਾਂ ਨੂੰ ਹਰ ਰੋਜ਼ ਵੰਡ-ਵੰਡ ਕੇ ਪਾਸ ਹੋਣ ਨਾਲ ਸੋਸ਼ਲ ਡਿਸਟੈਂਸਿਗ’ ਨਿਯਮ ਦੀਆਂ ਧੱਜੀਆਂ ਉੱਡ ਰਹੀਆਂ ਹਨ।


ਅਮਨ ਅਰੋੜਾ ਨੇ ਸੁਝਾਅ ਦਿੱਤੇ ਕਿ ਕਿਸਾਨਾਂ ਦੀ ਵੱਢੀ ਹੋਈ ਕਣਕ ਨੂੰ ਪਾਸ ਸਿਸਟਮ ਰਾਹੀਂ ਕਿਸਾਨਾਂ ਕੋਲ ਹੀ ਰੋਕਣ ਦੀ ਬਜਾਏ, ਉਸ ਨੂੰ ਸਾਰੀ ਫ਼ਸਲ ਨੂੰ ਇਕੱਠੇ ਲਿਆ ਕੇ ਵੱਡੇ ਫਰਸੀ ਧਰਮ ਕੰਡੇ ਉੱਪਰ ਹੀ ਮਹਿਕਮੇ ਦੇ ਇੰਸਪੈਕਟਰ ਵੱਲੋਂ ਨਮੀ ਚੈੱਕ ਕਰਨ ਉਪਰੰਤ ਟਰਾਲੀ ਅਤੇ ਕਣਕ ਦੇ ਕੁੱਲ ਵਜ਼ਨ ਵਿਚੋਂ ਉਸ ਵਿੱਚ ਮੌਜੂਦ ਸਰਕਾਰ ਵੱਲੋਂ ਮਨਜ਼ੂਰ ਕੀਤੇ ਔਸਤਨ ਭਾਰ ਦੀ ਕਟੌਤੀ ਕਰਕੇ ਕਿਸਾਨ ਨੂੰ ਫ਼ਾਰਗ ਕਰ ਦੇਣਾ ਚਾਹੀਦਾ ਹੈ, ਇਸ ਨਾਲ ਮੰਡੀ ਵਿੱਚ ਕਿਸਾਨਾਂ ਦਾ ਇਕੱਠ ਵੀ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ ਤਾਂ ਸਿਰਫ਼ ਲੇਬਰ ਅਤੇ ਆੜ੍ਹਤੀਏ ਦਾ ਕੰਮ ਰਹਿ ਜਾਵੇਗਾ, ਜੋ ਕਿ ਘੱਟ ਗਿਣਤੀ ਅਤੇ ਸਥਾਈ ਹੁੰਦੇ ਹਨ। ਇਸ ਨਿਯਮ ਨਾਲ ਸਾਰਾ ਮਸਲਾ ਹੱਲ ਹੋ ਸਕਦਾ ਹੈ । ਕਿਉਂਕਿ ‘ਸੋਸ਼ਲ ਡਿਸਟੈਂਸਿੰਗ ਇਨਸਾਨਾਂ ਲਈ ਜ਼ਰੂਰੀ ਹੈ ਨਾ ਕਿ ਕਣਕ ਦੀਆਂ ਢੇਰੀਆਂ ਲਈ। ਇਸ ਤੋਂ ਇਲਾਵਾ ਇਹ ਵੀ ਬਦਲ ਹੈ ਕਿ ਕਿਸਾਨਾਂ ਨੂੰ ਇੱਕ-ਇੱਕ ਟਰਾਲੀ ਦੇ ਪਾਸ ਜਾਰੀ ਕਰਨ ਦੀ ਬਜਾਏ ਪਹਿਲਾਂ ਫ਼ੋਟੋ, ਫਿਰ ਉਸ ਤੋਂ ਵੱਡੇ ਅਤੇ ਫਿਰ ਸਭ ਤੋਂ ਵੱਡੇ ਕਿਸਾਨਾਂ ਦੀ ਫ਼ਸਲ ਇੱਕੋ ਵਾਰ ਲਿਆ ਕਿ ਖ਼ਰੀਦ ਕੀਤੀ ਜਾਵੇ, ਇਸ ਨਾਲ ਜਿਆਦਾ ਕਿਸਾਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਹੀ ਨਿੱਬੜ ਜਾਵੇਗਾ। ਵੱਡੇ ਕਿਸਾਨ ਤਾਂ ਕੁੱਝ ਦਿਨਾਂ ਲਈ ਆਪਣੀ ਫ਼ਸਲ ਨੂੰ ਘਰ ਵੀ ਸੰਭਾਲ ਸਕਦੇ ਹਨ ਜੋ ਕਿ ਛੋਟੇ ਕਿਸਾਨਾਂ ਲਈ ਸੰਭਵ ਨਹੀਂ ਹੈ।

 

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਖ਼ਰੀਦ ਦੇ ਇਸ ਸਾਰੇ ਪ੍ਰਬੰਧਾਂ ਵਿੱਚ ਲੇਬਰ ਇੱਕ ਅਹਿਮ ਕੜੀ ਹੈ ਪਰ ਜਿਸ ਤਰੀਕੇ ਨਾਲ ਸਰਕਾਰ ਨੇ ਖ਼ਰੀਦ ਸੀਜ਼ਨ ਇਸ ਵਾਰ 45 ਦਿਨ ਕਰ ਦਿੱਤਾ ਹੈ, ਉਸ ਨਾਲ ਹਰ ਲੇਬਰ ਵਾਲੇ ਵਿਅਕਤੀ ਨੂੰ ਜੋ 89000 ਰੁਪਏ ਮਹਿਜ਼ 15 ਦਿਨਾਂ ਵਿੱਚ ਹੀ ਬਣ ਜਾਂਦੇ ਸਨ, ਹੁਣ ਉਹ 45 ਦਿਨਾਂ ਵਿੱਚ ਕਰਨਗੇ ਜੋ ਕਿ ਗ਼ਰੀਬਾਂ ਨਾਲ ਨਾਇਨਸਾਫ਼ੀ ਹੈ ਜਿਸ ਦੀ ਵਜਾ ਕਰਕੇ ਮੰਡੀ ਵਿੱਚ ਲੇਬਰ ਮਿਲਣ ਦੀ ਵੀ ਦਿੱਕਤ ਆ ਰਹੀ ਹੈ, ਸੋ ਇਸ ਲਈ ਸਰਕਾਰ ਨੂੰ ਬਿਨਾਂ ਕਿਸਾਨ, ਆੜ੍ਹਤੀਏ ਆਦਿ ਤੇ ਬੋਝ ਪਾਏ ਆਪਣੇ ਵੱਲੋਂ ਲੇਬਰ ਕਰਨ ਵਾਲਿਆਂ ਨੂੰ ਸਨਮਾਨਜਨਕ ਮੁਆਵਜ਼ਾ ਦੇਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smooth wheat procurement in markets not possible with existing coupon system: AAP