ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਪੰਜਾਬ ਲਿਆ ਕੇ ਵੇਚਣ ਦੇ ਧੰਦੇ ’ਚ ਚੋਖਾ ਵਾਧਾ

​​​​​​​ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਪੰਜਾਬ ਲਿਆ ਕੇ ਵੇਚਣ ਦੇ ਧੰਦੇ ’ਚ ਚੋਖਾ ਵਾਧਾ

ਪਿਛਲੇ ਵਿੱਤੀ ਵਰ੍ਹੇ ਦੌਰਾਨ ਹਰਿਆਣਾ ਤੋਂ ਸਮੱਗਲ ਹੋ ਕੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ’ਚ ਪੁੱਜਣ ਵਾਲੀ ਸ਼ਰਾਬ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੈ। ਦਰਅਸਲ, ਪੰਜਾਬ ਦੇ ਮੁਕਾਬਲੇ ਗੁਆਂਢੀ ਸੂਬੇ ਵਿੱਚ ਸ਼ਰਾਬ ਕਾਫ਼ੀ ਸਸਤੀ ਹੈ। ਬਠਿੰਡਾ ਜ਼ਿਲ੍ਹੇ ਦੀ ਹੱਦ ਵੀ ਕਿਉਂਕਿ ਹਰਿਆਣਾ ਨਾਲ ਲੱਗਦੀ ਹੈ, ਇਸ ਲਈ ਹੁਣ ਇਹ ਜ਼ਿਲ੍ਹਾ ਸ਼ਰਾਬ ਦੀ ਸਮੱਗਲਿੰਗ ਦਾ ਧੁਰਾ ਬਣ ਗਿਆ ਹੈ।

 

 

ਸਾਲ 2017–18 ਦੇ ਮੁਕਾਬਲੇ ਇਸ ਵਰ੍ਹੇ ਭਾਵ 2018–19 ਮਾਰਚ ’ਚ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਨ ਹਰਿਆਣਾ ਤੋਂ ਸਮੱਗਲ ਹੋ ਕੇ ਪੰਜਾਬ ਆਉਣ ਵਾਲੀ ਸ਼ਰਾਬ ਦੀ ਮਾਤਰਾ ਵਿੱਚ 46 ਫ਼ੀ ਸਦੀ ਵਾਧਾ ਹੋਇਆ ਹੈ।

 

 

ਬਠਿੰਡਾ ਜ਼ਿਲ੍ਹੇ ਵਿੱਚ ਸਾਲ 2017–18 ਦੌਰਾਨ 1.02 ਲੱਖ ਬੋਤਲਾਂ ਭਾਵ 76,652 ਲਿਟਰ ਸ਼ਰਾਬ ਫੜੀ ਗਈ ਸੀ ਤੇ ਸਾਲ 2018–19 ਦੌਰਾਨ ਇਹ ਮਾਤਰਾ ਵਧ ਕੇ 1.49 ਲੱਖ ਬੋਤਲਾਂ ਭਾਵ 1,111,932 ਲਿਟਰ ਹੋ ਗਈ।

 

 

ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਗ਼ੈਰ–ਕਾਨੂੰਨੀ ਸ਼ਰਾਬ ਫੜੇ ਜਾਣ ਵਾਲੇ ਮਾਮਲਿਆਂ ਦੀ ਗਿਣਤੀ ਘਟ ਗਈ ਹੈ। ਇਸੇ ਵਰ੍ਹੇ ਦੇ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ 8,282 ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਗਈ ਤੇ 144 ਕੇਸ ਦਰਜ ਹੋਏ।

 

 

ਦਰਅਸਲ, ਗ਼ੈਰ–ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਦੇ ਕਾਰੋਬਾਰ ਵਿੱਚ ਕਮਾਉਣ ਨੂੰ ਚੋਖਾ ਧਨ ਹੈ, ਇਸੇ ਲਈ ਬਹੁਤੇ ਲੋਕ ਹੁਣ ਅੰਦਰਖਾਤੇ ਇਹੋ ਕੰਮ ਕਰ ਰਹੇ ਹਨ। ਇਸ ਨਾਜਾਇਜ਼ ਕੰਮ ਲਈ ਮੋਟਰਸਾਇਕਲਾਂ, ਕਾਰਾਂ, ਨਿਜੀ ਬੱਸਾਂ ਤੇ ਟਰੈਕਟਰ–ਟਰਾਲੀਆਂ ਤੱਕ ਦੀ ਵਰਤੋਂ ਕੀਤੀ ਜਾ ਰਹੀ ਹੈ।

 

 

ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਸ੍ਰੀ ਹਰੀਸ਼ ਕੁਮਾਰ ਨੇ ਦੱਸਿਆ ਕਿ ਹਰਿਆਣਾ ਵਿੱਚ ਜਿਹੜੀ ਸ਼ਰਾਬ 800 ਰੁਪਏ ਦੀ ਮਿਲਦੀ ਹੈ, ਉਹੀ ਸ਼ਰਾਬ ਪੰਜਾਬ ਵਿੱਚ 2,500 ਰੁਪਏ ਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smuggling of liquor from Haryana increases in Punjab a lot