ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਲਿਸਤਾਨੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਲਈ ਲੁੱਟੇ ਸਨ ਹਥਿਆਰ!

1 / 5ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਲਈ ਲੁੱਟੇ ਸਨ ਹਥਿਆਰ!

2 / 5ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਲਈ ਲੁੱਟੇ ਸਨ ਹਥਿਆਰ!

3 / 5ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਲਈ ਲੁੱਟੇ ਸਨ ਹਥਿਆਰ!

4 / 5ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਲਈ ਲੁੱਟੇ ਸਨ ਹਥਿਆਰ!

5 / 5file pic

PreviousNext

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀਆਂ ਚ ਹਿੰਸਾ ਫੈਲਾਉਣ ਲਈ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਨੇ ਸਰਕਾਰੀ ਹਥਿਆਰ ਐਂਵੇ ਹੀ ਨਹੀਂ ਲੁੱਟੇ ਸਨ। ਹਥਿਆਰ ਲੁੱਟਣ ਦਾ ਕਾਰਨ ਹੈ ਇਨ੍ਹਾਂ ਦੀ ਦੂਰ ਤੱਕ ਮਾਰਕ ਸਮਰੱਥਾ ਅਤੇ ਬੇਜੋੜ ਨਿਸ਼ਾਨਾ। ਕੇਐਲਐਫ ਸਮਰਥਕਾਂ ਨੂੰ ਇਹ ਪਤਾ ਲੱਗੀ ਹੈ ਕਿ ਬਾਦਲ ਦੀਆਂ ਰੈਲੀਆਂ ਚ ਸੁਰੱਖਿਆ ਨੂੰ ਸੰਨ੍ਹ ਲਾ ਕੇ ਹਥਿਆਰ ਸਮੇਤ ਵੜਨਾ ਆਸਾਨ ਨਹੀਂ ਸੀ। ਇਸ ਲਈ ਉਨ੍ਹਾਂ ਦੀ ਸਕੀਮ ਇੱਕ ਡੇਢ ਕਿਲੋਮੀਟਰ ਦੂਰ ਤੋਂ ਹੀ ਰੈਲੀਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ।

 

ਪੁਲਿਸ ਵਿਭਾਗ ਚ ਥ੍ਰੀ ਨਾਟ ਥ੍ਰੀ ਰਾਈਫਲ ਦਾ ਇਤਿਹਾਸ ਲਗਭਗ 161 ਸਾਲ ਪੁਰਾਣਾ ਹੈ। 1857 ਤੋਂ ਪਹਿਲਾਂ ਅੰਗਰੇਜ਼ ਇਸ ਰਾਈਫਲ ਨਾਲ ਜੰਗ ਲੜਦੇ ਸਨ। ਬਾਅਦ ਚ ਇਹ ਪੁਲਿਸ ਕੋਲ ਆ ਗਈ। ਥ੍ਰੀ ਨਾਟ ਥ੍ਰੀ ਪੁਰਾਣੀ ਹੋਈ ਤਾਂ ਪੁਲਿਸ ਨੂੰ ਇੰਸਾਸ ਰਾਈਫਲ ਦਿੱਤੀ ਗਈ। ਜੇਕਰ ਨਿਸ਼ਾਨਾ ਲਗਾਤਾਰ ਦਾਗਿਆ ਜਾਵੇ ਤਾਂ ਦੋਨਾਂ ਹੀ ਰਾਈਫਲ ਘਾਤਕ ਸਾਬਿਤ ਹੋ ਸਕਦੀ ਹੈ।

 

ਸੀਨੀਅਰ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਥ੍ਰੀ ਨਾਟ ਥ੍ਰੀ ਅਤੇ ਇੰਸਾਸ ਰਾਈਫਲ ਨਾਲ ਲਗਭਗ ਡੇਢ ਕਿਲੋਮੀਟਰ ਦੂਰ ਤੋਂ ਹੀ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਜੇਕਰ ਕੋਈ ਰੈਲੀ ਹੋ ਰਹੀ ਹੈ ਅਤੇ ਅਪਰਾਧੀ ਨੂੰ ਉੱਚੀ ਇਮਾਰਤ ਮਿਲ ਜਾਵੇ ਤਾਂ ਉਹ ਉਸ ਤੇ ਬੈਠ ਕੇ ਆਪਣੇ ਕਾਰੇ ਨੂੰ ਨੇਪਰੇ ਚਾੜ੍ਹ ਸਕਦਾ ਹੈ। ਪੁਲਿਸ ਹਥਿਆਰਾਂ ਦੇ ਸਬੰਧੀ ਸਾਰੀ ਤਰ੍ਹਾਂ ਦੀਆਂ ਪਿਸਟਲਾਂ ਦੀ ਮਾਰਕ ਯੋਗਤਾ 25 ਤੋਂ 50 ਮੀਟਰ ਤੱਕ ਹੁੰਦੀ ਹੈ। ਸੂਤਰਾਂ ਮੁਤਾਬਕ ਸਿਰਫ ਇਨ੍ਹਾਂ ਖਾਸ ਖੂਬੀਆਂ ਕਾਰਨ ਹੀ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਸਮਰੱਥਕਾਂ ਨੇ ਹਿੰਸਾ ਫੈਲਾਉਣ ਲਈ ਇਨ੍ਹਾਂ ਹਥਿਆਰਾਂ ਨੂੰ ਲੁੱਟਿਆ। ਉਹ ਸਰਕਾਰੀ ਹਥਿਆਰਾਂ ਦੀ ਮਾਰਕ ਯੋਗਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ।

 

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

 

ਵਰਨਣਯੋਗ ਹੈ ਕਿ ਉੱਤਰ ਪ੍ਰਦੇਸ਼ `ਚ ਕੱਲ੍ਹ ਮੁਜ਼ੱਫ਼ਰਨਗਰ ਵਿਖੇ ਤਿੰਨ ਅਜਿਹੇ ਖ਼ਾਲਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਹੜੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੇ ਚੱਕਰਾਂ `ਚ ਸਨ। ਅਜਿਹੇ ਹਾਲਾਤ `ਚ ਉਨ੍ਹਾਂ ਲਈ ਉੱਚ-ਪੱਧਰੀ ਸੁਰੱਖਿਆ ਮੁਹੱਈਆ ਕਰਵਾਉਣੀ ਜ਼ਰੂਰੀ ਹੋ ਗਈ ਹੈ।


ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਬਾਦਲਾਂ ਦੀ ਜਾਨ ਨੂੰ ਖ਼ਤਰਾ ਹੈ। ਤਦ ਜਵਾਬ `ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਆਗੂਆਂ ਨੂੰ ਮੁਕੰਮਲ ਸੁਰੱਖਿਆ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:So were the Khalistans looting guns to target Parkash Singh Badal