ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਿੰਦਰ ਨੇ ਇਮਰਾਨ ਖ਼ਾਨ ਨਾਲ ਆਪਣੇ ਚਾਚੇ ਅਤੇ ਕ੍ਰਿਕਟ ਦੀਆਂ ਯਾਦਾਂ ਸਾਂਝੀਆਂ ਕੀਤੀਆਂ

ਅਮਰਿੰਦਰ ਸਿੰਘ ਅਤੇ ਇਮਰਾਨ ਖ਼ਾਨ ਨੇ ਇੱਕ ਬੱਸ 'ਚ 5 ਮਿੰਟ ਲਈ ਇਕੱਠੇ ਸਫ਼ਰ ਕੀਤਾ


ਅਮਰਿੰਦਰ ਕਰਤਾਰਪੁਰ ਜਾਣ ਲਈ ਪਹਿਲੇ ਜੱਥੇ 'ਚ ਸ਼ਾਮਲ ਹੋਇਆ, ਜ਼ੀਰੋ ਲਾਈਨ ਤੋਂ ਦਰਬਾਰ ਸਾਹਿਬ ਤੱਕ ਦੀ ਯਾਤਰਾ ਕੀਤੀ

 

ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਤਿਹਾਸਕ ਸਫਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਸ ਵਿੱਚ ਮਿਲੇ ਤਾਂ ਕਰਤਾਰਪੁਰ ਲਾਂਘਾ ਦੋਵਾਂ ਦਰਮਿਆਨ ਆਪਸੀ ਸੰਪਰਕ ਦਾ ਕੇਂਦਰ ਬਿੰਦੂ ਬਣ ਕੇ ਉੱਭਰਿਆ। 

 

ਦੋਵਾਂ ਦਾ ਇਕ ਹੋਰ ਮਨਭਾਉਂਦਾ ਸਾਂਝਾ ਵਿਸ਼ਾ ਸੀ ਜਿਸ ਵਿੱਚ ਉਨ੍ਹਾਂ ਨੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬੱਸ ਦੇ ਛੋਟੇ ਜਿਹੇ ਸਫਰ ਮੌਕੇ ਬਰਾਬਰ ਦਿਲਚਸਪੀ ਦਿਖਾਈ।

 

ਹਰੇਕ ਭਾਰਤੀ ਅਤੇ ਪਾਕਿਸਤਾਨੀ ਲਈ ਕ੍ਰਿਕਟ ਹਮੇਸ਼ਾ ਆਪਸੀ ਸਾਂਝ ਅਤੇ ਜੋਸ਼ ਦਾ ਪ੍ਰਤੀਕ ਹੈ। ਇਸ ਬੱਸ ਸਫ਼ਰ ਦੌਰਾਨ ਇੱਕ ਹੋਰ ਸਾਂਝ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖ਼ਾਨ ਦੀ ਉਨ੍ਹਾਂ ਦੇ ਪਰਿਵਾਰਾਂ ਦਰਮਿਆਨ ਵਿਸ਼ੇਸ਼ ਸਾਂਝ ਦਾ ਪਤਾ ਲਾਉਣ ਵਿੱਚ ਮਦਦ ਕੀਤੀ। ਭਾਵੇਂ ਕਿ ਉਹ ਦੋਵੇਂ ਇਸ ਤੋਂ ਪਹਿਲਾਂ ਆਪਸ ਵਿੱਚ ਨਹੀਂ ਮਿਲੇ ਅਤੇ ਨਾ ਹੀ ਨਿੱਜੀ ਤੌਰ 'ਤੇ ਇਕ-ਦੂਜੇ ਨੂੰ ਜਾਣਦੇ ਸਨ।

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਸਫ਼ਰ ਮੌਕੇ ਇਮਰਾਨ ਖ਼ਾਨ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਕ੍ਰਿਕਟ ਖੇਡਣ ਦੇ ਦਿਨਾਂ ਤੋਂ ਜਾਣਦੇ ਹਨ। ਮੁੱਖ ਮੰਤਰੀ ਨੇ ਚੇਤੇ ਕੀਤਾ ਕਿ ਕ੍ਰਿਕਟ ਦਾ ਸਬੰਧ ਹੋਰ ਗਹਿਰਾ ਹੋਇਆ।

 

ਇਮਰਾਨ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਜਹਾਂਗੀਰ ਖ਼ਾਨ ਜੋ ਅੰਗਰੇਜ਼ਾਂ ਦੇ ਦੌਰ ਦੌਰਾਨ ਕ੍ਰਿਕਟ ਖੇਡਦੇ ਸਨ, ਨੇ ਪਟਿਆਲਾ ਵਾਸਤੇ ਵੀ ਖੇਡੇ ਸਨ ਅਤੇ ਉਨ੍ਹਾਂ ਨਾਲ ਮੁਹੰਮਦ ਨਿਸਾਰ, ਲਾਲਾ ਅਮਰ ਨਾਥ, ਤੇਜ਼ ਗੇਂਦਬਾਜ ਅਮਰ ਸਿੰਘ ਅਤੇ ਬੱਲੇਬਾਜ਼ ਵਜ਼ੀਰ ਅਲੀ ਤੇ ਅਮੀਰ ਅਲੀ ਵੀ ਸ਼ਾਮਲ ਸਨ। 

 

ਉਨ੍ਹਾਂ ਕਿਹਾ ਕਿ ਇਹ ਸੱਤ ਖਿਡਾਰੀ ਉਸ ਟੀਮ ਦੇ ਮੈਂਬਰ ਸਨ ਜਿਸ ਟੀਮ ਦੀ ਕਪਤਾਨੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਨੇ 1934-35 ਵਿੱਚ ਭਾਰਤ ਅਤੇ ਪਟਿਆਲਾ ਲਈ ਕੀਤੀ ਸੀ। ਇਹ ਗੱਲ ਸੁਣ ਕੇ ਇਮਰਾਨ ਖ਼ਾਨ ਕਾਫੀ ਉਤਸ਼ਾਹਿਤ ਹੋਏ। ਹਾਲਾਂਕਿ ਬੱਸ ਦੀ ਇਹ ਯਾਤਰਾ ਪੰਜ ਮਿੰਟ ਤੋਂ ਵੀ ਘੱਟ ਸਮੇਂ ਦੀ ਸੀ ਪਰ ਕ੍ਰਿਕਟ ਕਰਕੇ ਇਸ ਨਾਲ ਇਮਰਾਨ ਖ਼ਾਨ ਅਤੇ ਕੈਪਟਨ ਅਮਰਿੰਦਰ ਦਰਮਿਆਨ ਸਬੰਧ ਸੁਖਾਵੇਂ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ।

 

ਇਸ ਤੋਂ ਪਹਿਲਾਂ ਇਮਰਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਜਥੇ ਦਾ ਜ਼ੀਰੋ ਪੁਆਇੰਟ ਵਿਖੇ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਕਰਤਾਰਪੁਰ ਕੋਰੀਡੋਰ ਰਾਹੀਂ ਸ਼ੁਰੂ ਹੋਈ ਇਹ ਯਾਤਰਾ ਜੋ ਕਿ ਉਨ੍ਹਾਂ ਦੇ ਇੱਕ ਲੰਮੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਈ ਹੋਈ ਹੈ, ਆਉਣ ਵਾਲੇ ਸਮੇਂ ਵਿਚ ਦੋਵਾਂ ਮੁਲਕਾਂ ਵਿਚਾਲੇ ਹੋਰ ਰਿਸ਼ਤਿਆਂ ਨੂੰ ਕ੍ਰਿਕਟ ਵਾਂਗ ਵੀ ਹੋਰ ਮਜ਼ਬੂਤ ਕਰੇਗਾ ਅਤੇ ਦੋਵੇਂ ਮੁਲਕ ਆਉਣ ਵਾਲੇ ਸਮੇਂ ਵਿੱਚ ਇਹ ਖੇਡ ਸਹੀ ਭਾਵਨਾ ਨਾਲ ਖੇਡਣਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:so what did capt amarinder talk to imran about during the bus ride to kartarpur sahib