ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀਆਂ ਦੀ SOI ਨੇ ਪੰਜਾਬ `ਵਰਸਿਟੀ ਚੋਣਾਂ ਲਈ ‘ਦਾਗ਼ੀ` ਨੂੰ ਚੁਣਿਆ ਪ੍ਰਧਾਨਗੀ ਦਾ ਉਮੀਦਵਾਰ

ਇਕਬਾਲਪ੍ਰੀਤ ਪ੍ਰਿੰਸ

‘ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ` (ਐੱਸਓਆਈ) ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐੱਸਸੀ) ਦੀਆਂ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਹੁਣੇ ਤੋਂ ਕਰ ਦਿੱਤਾ ਹੈ। ਪਰ ਇਸ ਮਾਮਲੇ ਦਾ ਵਰਨਣਯੋਗ ਪੱਖ ਇਹ ਹੈ ਕਿ ਉਸ ਦਾ ਇਹ ਸੰਭਾਵੀ ਉਮੀਦਵਾਰ ਇਕਬਾਲਪ੍ਰੀਤ ਪ੍ਰਿੰਸ ਪਹਿਲਾਂ ਕਾਨੂੰਨ ਤੋੜਨ ਦੇ ਮਾਮਲੇ ਦਾ ਦਾਗ਼ੀ ਹੈ। ਉਹ ‘ਸੈਂਟਰ ਫ਼ਾਰ ਹਿਊਮਨ ਰਾਈਟਸ ਐਂਡ ਡਿਊਟੀਜ਼` (ਮਨੁੱਖ ਅਧਿਕਾਰ ਤੇ ਕਰਤੱਵ ਕੇਂਦਰ) ਦਾ ਵਿਦਿਆਰਥੀ ਹੈ। ਮਾਰਚ 2017 `ਚ ਉਸ ਖਿ਼ਲਾਫ਼ ਕਿਸੇ ਹੋਰ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਸੀ।

 

ਇਕਬਾਲਪ੍ਰੀਤ ਪ੍ਰਿੰਸ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਸਥਿਤ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਾ ਹੈ। ਉਸ ਨੇ ਉਦੋਂ ਰਸਿ਼ਮ ਚਾਵਲਾ ਨਾਂਅ ਦੇ ਇੱਕ ਵਿਦਿਆਰਥੀ ਨੂੰ ਹਾਕੀ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਮਾਮਲੇ ਦੇ ਪੀੜਤ ਰਸਿ਼ਮ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਉਸ ਖਿ਼ਲਾਫ਼ 15 ਦਿਨਾਂ `ਚ ਚਾਰਜਸ਼ੀਟ ਦਾਖ਼ਲ ਕਰਨ ਲਈ ਕਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਪ੍ਰਿੰਸ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।

 

ਐੱਸਓਆਈ ਦੇ ਬੁਲਾਰੇ ਵਿੱਕੀ ਮਿੱਦੂਖੇੜਾ ਨੇ ਕਿਹਾ ਕਿ ਕੁੱਟਮਾਰ ਦੇ ਉਸ ਮਾਮਲੇ `ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ‘ਇਸ ਮਾਮਲੇ `ਚ ਕੋਈ ਦੋਸ਼ ਵੀ ਆਇਦ ਨਹੀਂ ਹੋਏ। ਜਦੋਂ ਤੱਕ ਚਾਰਜਸ਼ੀਟ ਦਾਖ਼ਲ ਨਹੀਂ ਹੁੰਦੀ, ਤਦ ਤੱਕ ਵਿਦਿਆਰਥੀ ਚੋਣ ਲੜ ਸਕਦਾ ਹੈ।` ਇਸ ਮਾਮਲੇ ਦਾ ਇੱਕ ਹੋਰ ਦਿਲਚਸਪ ਪੱਖ ਇਹ ਵੀ ਹੈ ਕਿ ਪੰਜਾਬ ਯੂਨੀਵਰਸਿਟੀ `ਚ ਹਾਲੇ ਦਾਖ਼ਲੇ ਵੀ ਸ਼ੁਰੂ ਨਹੀਂ ਹੋਏ ਕਿ ਐੱਸਓਆਈ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਵੀ ਦਿੱਤਾ ਹੈ।

 

ਇਸ ਬਾਰੇ ਜਦੋਂ ਡੀਨ ਸਟੂਡੈਂਟ ਵੈਲਫ਼ੇਅਰ ਇਮਾਨੂਏਲ ਨਾਹਰ ਨਾਲ ਗੱਲਬਾਤ ਕੀਤੀ ਗਈ, ਤਾਂ ਉਹ ਵੀ ਵਿਦਿਆਰਥੀ ਚੋਣਾਂ ਨਾਲ ਸਬੰਧਤ ਨਿਯਮਾਂ ਦੇ ਮੁੱਦੇ `ਤੇ ਕੁਝ ਅਨਿਸ਼ਚਤ ਜਿਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸੇ ਖਿ਼ਲਾਫ਼ ਦੋਸ਼ ਆਇਦ ਨਾ ਹੋਣ, ਤਦ ਤੱਕ ਵਿਦਿਆਰਥੀ ਚੋਣ ਲੜਨ ਦੇ ਯੋਗ ਰਹਿ ਸਕਦਾ ਹੈ। ਐੱਫ਼ਆਈਆਰਜ਼ ਤਾਂ ਬਹੁਤੇ ਮਾਮਲਿਆਂ ਵਿੱਚ ਬਾਅਦ `ਚ ਰੱਦ ਹੋ ਜਾਂਦੀਆਂ ਹਨ। ਉਂਝ ਲਿੰਗਦੋਹ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਉਮੀਦਵਾਰ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਹੀ਼ ਹੋਣਾ ਚਾਹੀਦਾ।

 

ਲਿੰਗਦੋਹ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲਿਖਿਆ ਹੈ,‘ਉਮੀਦਵਾਰ ਦਾ ਪਹਿਲਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੋਣਾ ਚਾਹੀਦਾ, ਜਿਸ ਤੋਂ ਭਾਵ ਹੈ ਕਿ ਉਸ ਖਿ਼ਲਾਫ਼ ਕਿਸੇ ਅਦਾਲਤ `ਚ ਕੋਈ ਸੁਣਵਾਈ ਨਹੀਂ ਚੱਲਦੀ ਹੋਣੀ ਚਾਹੀਦੀ ਤੇ ਨਾ ਹੀ ਕਿਸੇ ਅਪਰਾਧਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੋਵੇ। ਉਮੀਦਵਾਰ ਖਿ਼ਲਾਫ਼ ਯੂਨੀਵਰਸਿਟੀ ਦੇ ਕਿਸੇ ਅਧਿਕਾਰੀਆਂ ਨੇ ਪਹਿਲਾਂ ਕੋਈ ਅਨੁਸ਼ਾਸਨੀ ਕਾਰਵਾਈ ਵੀ ਨਹੀਂ ਕੀਤੀ ਹੋਣੀ ਚਾਹੀਦੀ।`

 

ਐੱਸਓਆਈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ। ਇਸ ਨੇ ਪਹਿਲੀ ਤੇ ਇੱਕੋ ਵਾਰ 2015 `ਚ ਚੋਣਾਂ ਜਿੱਤੀਆਂ ਸਨ। ਤਦ ਭੌਤਿਕ ਵਿਗਿਆਨ ਦੇ ਰੀਸਰਚ ਸਕਾਲਰ ਜਸਮੀਨ ਕੰਗ ਪ੍ਰਧਾਨ ਚੁਣੇ ਗਏ ਸਨ।

 

ਪਾਰਟੀ ਆਗੂਆਂ ਸਿਮਰਜੀਤ ਢਿਲੋਂ, ਵਿੱਕੀ ਮਿੱਦੂਖੇੜਾ, ਰਸ਼ਪਾਲ ਹਾਕੂਵਾਲਾ, ਜਸਮੀਨ ਕੰਗ ਤੇ ਗੁਰਪਾਲ ਕੰਗ ਵੱਲੋਂ ਪੰਜਾਬ ਯੂਨੀਵਰਸਿਟੀ ਕੈਂਪਸ ਲਈ ਐੱਸਓਆਈ ਦੇ ਪ੍ਰਧਾਨ ਤੇ ਚੇਅਰਮੈਨ ਵੀ ਐਲਾਨੇ ਗਏ ਸਨ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੇ ਮਹਿਨਾਜ਼ਪ੍ਰੀਤ ਚਾਹਲ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਚੇਤਨ ਚੌਧਰੀ ਨੂੰ ਕ੍ਰਮਵਾਰ ਪ੍ਰਧਾਨ ਤੇ ਚੇਅਰਮੈਨ ਨਿਯੁਕਤ ਕੀਤੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SOI declares presidential candidate for PU campus