ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਬੇ ਦੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ

ਸੂਬੇ ਦੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ

ਭੂਮੀ ਸਿਹਤ ਪ੍ਰਬੰਧਨ ਦੀ ਦਿਸ਼ਾ ਵੱਲ ਇੱਕ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਸਰਕਾਰ ਵੱਲੋਂ ਆਪਣੇ ਪ੍ਰਮੁੱਖ ਪ੍ਰੋਗਰਾਮ ਮਿਸ਼ਨ ਤੰਦਰਸਤ ਪੰਜਾਬ ਤਹਿਤ ਸੂਬੇ ਦੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕੀਤੇ ਗਏ ਹਨ


ਇਸ ਬਾਰੇ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਕੇ ਐਸ ਪੰਨੂੰ ਨੇ ਦੱਸਿਆ ਕਿ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਇਹ ਨਕਸ਼ੇ ਮਿੱਟੀ ਦੀ ਪੌਸ਼ਟਿਕਤਾ ਅਤੇ ਫਸਲ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਅਤੇ ਰਸਾਇਣਿਕ ਖਾਦਾਂ ਦੀ ਸੰਜਮ ਨਾਲ ਵਰਤੋਂ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਹਨ
ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਅਕਾਰੀਆਂ ਵੱਲੋਂ ਭੂਮੀ ਸਿਹਤ ਕਾਰਡ ਸਕੀਮ ਤਹਿਤ 12581 ਪਿੰਡਾਂ ਵਿੱਚੋਂ ਮਿੱਟੀ ਦੇ ਤਕਰੀਬਨ 17 ਲੱਖ ਨਮੂਨੇ ਲਏ ਗਏ ਅਤੇ 20 ਲੱਖ ਭੂਮੀ ਸਿਹਤ ਕਾਰਡ ਤਿਆਰ ਕੀਤੇ ਗਏ ਹਨ ਇਸ ਤੋਂ ਬਾਅਦ ਇਸ ਡਾਟੇ ਦੀ ਵਰਤੋਂ ਜੀ ਪੀ ਐਸ ਨਾਲ ਕਰਕੇ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕੀਤੇ ਗਏ


ਉਨ੍ਹਾਂ ਦੱਸਿਆ ਕਿ ਬਲਾਕ ਅਨੁਸਾਰ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕਰਨ ਅਤੇ ਸੂਬੇ ਵਿਚਲੇ 150 ਬਲਾਕਾਂ ਦੇ 12581 ਪਿੰਡਾਂ ਵਿੱਚ ਇਹ ਨਕਸ਼ੇ ਲਗਾਉਣ ਲਈ ਮੁਹਿੰਮ ਚਲਾਈ ਗਈ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਨਕਸ਼ਿਆਂ ਰਾਹੀਂ ਜ਼ਮੀਨ ਦੇ 8 ਖੁਰਾਕੀ ਤੱਤ ਜਿਵੇਂ ਆਰਗੈਨਿਕ ਕਾਰਬਨ, ਫਾਸਫੋਰਸ , ਪੋਟਾਸ਼, ਸਲਫ਼ਰ, ਜ਼ਮੀਨ ਪੀ.ਐਚ, ਜ਼ਿੰਕ, ਲੋਹਾ ਅਤੇ ਮੈਗਨੀਜ਼ ਦੀ ਮਾਤਰਾ ਦਰਸਾਈ ਗਈ ਹੈ ਇਨ੍ਹਾਂ ਨਕਸ਼ਿਆਂ ਵਿੱਚ ਜ਼ਮੀਨ ਦੇ 8 ਖੁਰਾਕੀ ਤੱਤਾਂ ਦੀ ਉਪਲੱਬਧਤਾ ਵੱਖ-ਵੱਖ ਰੰਗਾਂ ਨਾਲ ਵਿਖਾਈ ਗਈ ਹੈ, ਜਿਸ ਵਿੱਚ ਲਾਲ ਰੰਗ ਤੱਤ ਦੀ ਘਾਟ ਅਤੇ ਹਰਾ ਰੰਗ ਤੱਤ ਦੀ ਜ਼ਮੀਨ ਵਿੱਚ ਬਹੁਤਾਤ ਨੂੰ ਦਰਸਾਉਂਦਾ ਹੈ, ਜਦੋਂ ਕਿ ਪੀਲਾ ਰੰਗ ਜ਼ਮੀਨ ਦਾ ਖੁਰਾਕੀ ਪੱਧਰ ਆਮ ਵਾਂਗ ਹੋਣ ਦਾ ਪ੍ਰਤੀਕ ਹੈ


ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਹਰੇਕ ਬਲਾਕ ਲਈ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਇਹ ਨਕਸ਼ੇ ਤਿਆਰ ਕਰਕੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਜਿਵੇਂ ਸਹਿਕਾਰੀ ਸਭਾਵਾਂ, ਪੰਚਾਇਤ ਘਰਾਂ ਅਤੇ ਗੁਰਦੁਆਰੇ ਦੇ ਨਜ਼ਦੀਕ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਤੋਂ ਲਾਭ ਉਠਾ ਸਕਣ ਉਨ੍ਹਾਂ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦਾ ਟੀਚਾ ਹੈ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਇਹ ਨਕਸ਼ੇ ਸਮੁੱਚੇ ਪਿੰਡਾਂ ਵਿੱਚ ਲਗਾਏ ਜਾਣ

 

ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪੰਨੂੰ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ ਭਰੇ ਗਏ ਨਮੂਨਿਆਂ ਵਿੱਚੋਂ 1,09,244 ਵਿੱਚ ਜ਼ਿੰਕ, 99,978 ਵਿੱਚ ਸਲਫ਼ਰ, 1,10,632 ਵਿੱਚ ਲੋਹੇ ਅਤੇ 4,55,592 ਵਿੱਚ ਮੈਗਨੀਜ਼ ਦੀ ਘਾਟ ਪਾਈ ਗਈ ਹੈ ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਪੋਟਾਸ਼ ਦੀ ਘਾਟ ਵਾਲੇ ਖੇਤਰਾਂ ਵਿੱਚ ਐਨ ਪੀ ਕੇ ਅਤੇ ਐਮ ਓ ਪੀ ਅਤੇ ਜ਼ਿੰਕ ਅਤੇ ਸਲਫ਼ਰ ਦੀ ਘਾਟ ਵਾਲੇ ਖੇਤਰਾਂ ਵਿੱਚ ਕ੍ਰਮਵਾਰ ਜ਼ਿੰਕ ਸਲਫੇਟ ਅਤੇ ਜਿਪਸਮ ਦੀ ਢੁਕਵੀਂ ਸਪਲਾਈ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਇਨ੍ਹਾਂ ਦੀ ਸਪਲਾਈ ਕੀਤੀ ਜਾ ਸਕੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Soil Fertility Map for all Farmlands in the State Prepared