ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ‘ਸੋਲਰ ਪੰਪ ਹੋਏ ਫ਼ੇਲ੍ਹ’

ਪੰਜਾਬ ’ਚ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ‘ਸੋਲਰ ਪੰਪ ਹੋਏ ਫ਼ੇਲ੍ਹ’

ਪੰਜਾਬ ’ਚ ਪਾਣੀ ਦਾ ਪੱਧਰ ਬਹੁਤ ਹੇਠਾਂ ਚਲੇ ਜਾਣ ਕਾਰਨ ਸੂਬਾ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਖਿੱਚਣ ਲਈ ਲਾਏ ਗਏ ਸੋਲਰ ਪੰਪ ਫ਼ੇਲ੍ਹ ਹੋ ਕੇ ਰਹਿ ਗਏ ਹਨ। ਹੁਣ ਕਿਉਂਕਿ ਪਾਣੀ ਦਾ ਪੱਧਰ 80 ਮੀਟਰ ਤੋਂ ਵੀ ਹੇਠਾਂ ਚਲਾ ਗਿਆ ਹੈ; ਇਸ ਲਈ ਉਹ ਸੋਲਰ ਪੰਪ ਹੁਣ ਕੰਮ ਹੀ ਨਹੀਂ ਕਰਨਗੇ। ਇਹ ਜਾਣਕਾਰੀ ਸੋਲਰ–ਪੰਪ ਪ੍ਰੋਜੈਕਟ ਦੇ ਇੰਚਾਰਜ ਨੇ ਦਿੱਤੀ।

 

 

ਪੰਜਾਬ ਸਰਕਾਰ ਨੇ ਆਪਣਾ ਨਿਸ਼ਾਨਾ ਮਿੱਥਿਆ ਹੋਇਆ ਹੈ ਕਿ ਸਾਲ 2022 ਤੱਕ ਸੂਬੇ ਵਿੱਚ 20,000 ਸੋਲਰ ਪੰਪ ਲਾਉਣੇ ਹਨ ਤੇ ਇਨ੍ਹਾਂ ਉੱਤੇ 80 ਫ਼ੀ ਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਸ ਦਾ ਇੱਕੋ–ਇੱਕ ਮਕਸਦ ਵਾਤਾਵਰਣ ਨੂੰ ਬਚਾਉਣਾ ਹੈ।

 

 

ਇਸ ਪ੍ਰੋਜੈਕਟ ਵਿੱਚ ਇੱਕ ਵੱਡੀ ਕਮੀ ਇਹ ਹੈ ਕਿ ਸਰਕਾਰ ਸਿਰਫ਼ 5 ਹਾਰਸ–ਪਾਵਰ ਤੱਕ ਦੇ ਸੋਲਰ ਪੰਪਾਂ ਉੱਤੇ ਹੀ ਸਬਸਿਡੀ ਦਿੱਤੀ ਜਾਂਦੀ ਹੈ ਪਰ ਪੰਜਾਬ ਵਿੱਚ ਤਾਂ ਧਰਤੀ ਹੇਠੋਂ ਡੂੰਘਾ ਪਾਣੀ ਕੱਢਣ ਲਈ 15 ਤੋਂ 20 ਹਾਰਸਪਾਵਰ ਵਾਲੇ ਪੰਪਾਂ ਦੀ ਜ਼ਰੂਰਤ ਪੈਂਦੀ ਹੈ।

 

 

ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਇਸ ਵੇਲੇ ਪੀਣ ਵਾਲਾ ਪਾਣੀ 100 ਮੀਟਰ ਤੋਂ ਘੱਟ ਡੂੰਘਾਈ ਤੋਂ ਪਹਿਲਾਂ ਨਹੀਂ ਮਿਲਦਾ।

 

 

ਇਸ ਵਰ੍ਹੇ ਪਹਿਲਾਂ ਪੰਜਾਬ ਸਰਕਾਰ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਸੂਬੇ ਦੇ 138 ਬਲਾਕਾਂ ਵਿੱਚ 109 ’ਚ ਪਾਣੀ ਬਹੁਤ ਜ਼ਿਆਦਾ ਕੱਢਿਆ ਜਾ ਰਿਹਾ ਹੈ; ਜੋ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਲਈ ਵੱਡੇ ਪੱਧਰ ਉੱਤੇ ਜ਼ਿੰਮੇਵਾਰ ਹੈ।

 

 

ਇੰਝ ਹੀ ਦੋ ਬਲਾਕ ਅਜਿਹੇ ਹਨ, ਜਿੱਥੇ ਹੁਣ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ ਤੇ ਪੰਜ ਬਲਾਕਾਂ ਵਿੱਚ ਹਾਲੇ ਬਹੁਤ ਖ਼ਰਾਬ ਹੋਣ ਵਾਲੇ ਹਨ।

 

 

ਹੁਣ ਸਿਰਫ਼ 22 ਬਲਾਕ ਹੀ ਸੁਰੱਖਿਅਤ ਬਚ ਸਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Solar Pumps fail in Punjab due to low water table