ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਉਦਯੋਗਾਂ ਦੀ ਤਰੱਕੀ: MP ਪਰਨੀਤ ਕੌਰ

''ਪੰਜਾਬ 'ਚ ਉਦਯੋਗਾਂ ਦੀ ਤਰੱਕੀ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।'' ਇਹ ਪ੍ਰਗਟਾਵਾ ਅੱਜ ਇੱਥੇ 'ਦਿ ਲਲਿਤ ਹੋਟਲ' ਚੰਡੀਗੜ ਵਿਖੇ ਉਦਯੋਗ ਤੇ ਵਣਜ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਸੰਗਰੂਰ ਇੰਡਸਟਰੀਅਲ ਚੈਂਬਰ ਵੱਲੋਂ ਕਰਵਾਈ ਗਈ ਕਾਨਫਰੰਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕੀਤਾ।

 

ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬੀ ਆਪਣੀ ਮਿਹਨਤ, ਖੁੱਲੇ ਸੁਭਾਅ ਅਤੇ ਔਖੇ ਕਾਰਜਾਂ ਨੂੰ ਨੇਪਰੇ ਚਾੜਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਖੇਤਰ 'ਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਕਾਰਨ ਪੰਜਾਬ ਹੁਣ ਉਦਯੋਗਿਕ ਕ੍ਰਾਂਤੀ ਵੱਲ ਵੀ ਵਧੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਤਰੱਕੀ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਨਾਲ ਹੀ ਸਬੰਧਤ ਖੇਤਰ ਵੀ ਖੁਸ਼ਹਾਲ ਹੋਵੇਗਾ।

 

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਚ ਵਿਚਾਰ ਕਰਨ ਮਗਰੋਂ ਸੂਬੇ 'ਚ ਦੇਸ਼ ਦੀ ਸਰਬੋਤਮ ਉਦਯੋਗਿਕ ਤੇ ਵਪਾਰ ਨੀਤੀ ਲਾਗੂ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ 'ਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਖਾਸ ਦਿਲਚਸਪੀ ਲੈ ਕੇ ਇਸ ਨੀਤੀ ਨੂੰ ਲਾਗੂ ਕਰਵਾਇਆ ਹੈ। ਉਨ੍ਹਾਂ ਸੰਗਰੂਰ ਚੈਂਬਰ ਦੀਆਂ ਮੰਗਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਸਟੇਟ ਗਰਾਊਂਡ ਵਾਟਰ ਅਥਾਰਟੀ ਦੀ ਸਥਾਪਨਾ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਇਸਦੀ ਜਲਦ ਹੀ ਅਮਲ 'ਚ ਲਿਆਂਦਾ ਜਾਵੇਗਾ।

 

ਉਨ੍ਹਾਂ ਕਿਹਾ ਕਿ 85 ਫੀਸਦੀ ਉਦਯੋਗਾਂ ਨੂੰ ਪਹਿਲਾਂ ਹੀ ਸਾਈਟ ਮੁਲਾਂਕਣ ਦੀ ਮੁਸ਼ਕਿਲ ਪ੍ਰਕਿਰਿਆ ਵਿੱਚੋਂ ਲੰਘਣ ਦੀ ਜ਼ਰੂਰਤ ਨਹੀਂ ਹੈ ਅਤੇ ਸਿਰਫ 15 ਫੀਸਦੀ ਉਦਯੋਗ ਜੋ ਨਿਰਧਾਰਤ ਪ੍ਰਵਾਨਿਤ ਖੇਤਰਾਂ ਤੋਂ ਬਾਹਰ ਸਥਿਤ ਹਨ, ਨੂੰ ਸਾਈਟ ਅਪ੍ਰੇਜ਼ਲ ਕਮੇਟੀ ਤੋਂ ਸਾਈਟ ਦੀ ਮਨਜ਼ੂਰੀ ਲੈਣ ਸਬੰਧੀ ਨਿਯਮਾਂ 'ਚ ਸੋਧ ਕਰਕੇ ਢੁਕਵਾਂ ਹੱਲ ਛੇਤੀ ਹੀ ਕੱਢ ਲਿਆ ਜਾਵੇਗਾ। 

 

ਸ੍ਰੀ ਅਰੋੜਾ ਨੇ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਤਹਿਤ ਐਮ.ਐਸ.ਐਮ.ਈ., ਵੱਡੇ ਖੇਤਰ ਦੀਆਂ ਮੌਜੂਦਾ ਅਤੇ ਨਵੀਂਆਂ ਇਕਾਈਆਂ ਲਈ ਵਿਸ਼ੇਸ਼ ਵਿੱਤੀ ਛੋਟਾਂ ਉਪਲੱਬਧ ਹਨ।

 

ਉਨ੍ਹਾਂ ਕਿਹਾ ਕਿ ਲਘੂ ਅਤੇ ਦਰਮਿਆਨੇ ਉਦਯੋਗਾਂ ਦੇ ਡਿਲੈਂਡ ਪੇਮੇਂਟ ਸਮਲੇ ਜ਼ਿਲ੍ਹਾ ਪੱਧਰ 'ਤੇ ਹੱਲ ਕਰਨ ਲਈ ਸੂਬੇ ਦੇ ਸਮੂਹ ਜ਼ਿਲਿਆਂ ਵਿੱਚ ਐਮ.ਐਸ.ਈ. ਫੈਸਿਲੀਟੇਸ਼ਨ ਕੌਸ਼ਲਾਂ ਸਥਾਪਿਤ ਕੀਤੀਆਂ ਗਈਆਂ ਹਨ।

 

ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ 380 ਏਕੜ ਰਕਬੇ ਵਿੱਚ ਹਾਈ ਟੈਕ ਸਾਇਕਲ ਵੈਲੀ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੂਡ ਪ੍ਰਾਸੈਸਿੰਗ ਇਕਾਈਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਵਿਖੇ ਏਅਰ ਕਾਰਗੋ ਹੱਬ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ।

 

ਇਸ ਮੌਕੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਸਿਬਨ ਸੀ., ਪੰਜਾਬ ਪੀ.ਐਚ.ਡੀ. ਚੈਂਬਰ ਦੇ ਮੁਖੀ ਸ੍ਰੀ ਆਰ. ਐਸ. ਸਚਦੇਵਾ, ਜ਼ਿਲ੍ਹਾ ਸੰਗਰੂਰ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਡਾ. ਏ. ਆਰ. ਸ਼ਰਮਾ, ਪ੍ਰਧਾਨ ਸ੍ਰੀ ਘਣਸ਼ਿਆਮ ਕਾਂਸਲ ਨੇ ਵੀ ਸੰਬੋਧਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Solution to Unemployment Problems Industry Promotion: Pranit Kaur