ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਰਹੱਦੀ ਖੇਤਰਾਂ `ਚ ਬੀਐੱਸਐੱਫ਼ ਦੇ ਕੁਝ ਜਵਾਨਾਂ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਰਹੱਦੀ ਖੇਤਰਾਂ `ਚ ਬੀਐੱਸਐੱਫ਼ ਦੇ ਕੁਝ ਜਵਾਨਾਂ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ: ਕੈਪਟਨ ਅਮਰਿੰਦਰ ਸਿੰਘ

-- ‘ਸਿੱਖਸ ਫ਼ਾਰ ਜਸਟਿਸ` ਪੰਜਾਬ ਨੂੰ ਵੰਡਣ ਦੇ ਜਤਨਾਂ `ਚ: ਮੁੱਖ ਮੰਤਰੀ

 


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਇਲਾਕਿਆਂ `ਚ ਨਸਿ਼ਆਂ ਦੀ ਸਮੱਗਲਿੰਗ ਰੋਕਣ ਲਈ ਬੀਐੱਸਐੱਫ਼ ਦੇ ਮੁਲਾਜ਼ਮਾਂ ਤੇ ਨਸ਼ਾ ਸਮੱਗਲਰਾਂ ਵਿਚਲੀ ਕਥਿਤ ਮਿਲੀਭੁਗਤ ਤੋੜਨ ਲਈ ਸਰਹੱਦ `ਤੇ ਬੀਐੱਸਐੱਫ਼ ਦੇ ਜਵਾਨਾਂ ਦੀ ਤਾਇਨਾਤੀ ਦੀ ਮਿਆਦ ਘਟਾਉਣ ਦਾ ਸੁਝਾਅ ਦਿੱਤਾ ਹੈ।


ਮੁੱਖ ਮੰਤਰੀ ਨੇ ਸੁਬੇ ਵਿੱਚ ਨਸਿ਼ਆਂ ਦੀ ਸਮੱਗਲਿੰਗ ਰੋਕਣ ਲਈ ਸਰਹੱਦ `ਤੇ ਸਾਰੇ ਨਾਕਿਆਂ `ਤੇ ਵਾਈ-ਫ਼ਾਇ ਸੀਸੀਟੀਵੀ ਕੈਮਰੇ ਵੀ ਸਥਾਪਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨਸਿ਼ਆ ਵਿਰੁੱਧ ਜੰਗ ਵਿੱਚ ਤਾਲਮੇਲ ਵਾਸਤੇ ਗੁਆਂਢੀ ਸੂਬਿਆਂ ਤੇ ਕੇਂਦਰੀ ਏਜੰਸੀਆਂ ਨਾਲ ਸੁਚਨਾ ਦੇ ਆਦਾਨ-ਪ੍ਰਦਾਨ ਦੀ ਲੋੜ `ਤੇ ਵੀ ਜ਼ੋਰ ਦਿੱਤਾ।


ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਤੇ ਸੀਪੀਜ਼ ਦੀ ਇੱਕ ਉੱਚ-ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਨਸਿ਼ਆਂ ਵਿਰੁੱਧ ਸਾਰੀਆਂ ਏਜੰਸੀਆਂ ਨੂੰ ਆਪਸੀ ਤਾਲਮੇਲ ਨਾਲ ਹੀ ਸਾਰੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸਿ਼ਆਂ ਦੇ ਨਾਲ-ਨਾਲ ਔਰਤਾਂ ਦੀ ਤਸਕਰੀ, ਅੱਤਵਾਦ, ਹਥਿਆਰਾਂ ਦੀ ਸਮੱਗਲਿੰਗ ਤੇ ਮਾਸੂਮ ਲੋਕਾਂ ਨਾਲ ਠੱਗੀ ਮਾਰਨ ਵਾਲੇ ਅਣਅਧਿਕਾਰਤ ਟ੍ਰੈਵਲ ਏਜੰਟ ਸ਼ਾਮਲ ਹਨ।


ਮੁੱਖ ਮੰਤਰੀ ਨੇ ਕਿਹਾ ਕਿ ‘ਸਿੱਖਸ ਫ਼ਾਰ ਜਸਟਿਸ` ਜਿਹੀਆਂ ਜੱਥੇਬੰਦੀਆਂ ਤੇ ਉਨ੍ਹਾਂ ਨਾਲ ਜੁੜੇ ਤੱਤਾਂ ਦੀਆਂ ਕੋਸਿ਼ਸ਼ਾਂ ਵਿਰੁੱਧ ਵੱਖੋ-ਵੱਖਰੀਆਂ ਏਜੰਸੀਆਂ ਵੱਲੋਂ ਠੋਸ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੋ 2020 ਦੀ ਰਾਇਸ਼ੁਮਾਰੀ ਦੀ ਮੁਹਿੰਮ ਨਾਲ ਪੰਜਾਬ ਨੂੰ ਵੰਡਣ ਦੇ ਜਤਨਾਂ ਵਿੱਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:some BSF personnel are hand in glove with drug peddlers