ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਰੀਨ ਤੋਂ ਦਿੱਲੀ, ਰੇਲ ਰਾਹੀਂ ਅੰਮ੍ਰਿਤਸਰ, ਫਿਰ ਬੱਸ ’ਤੇ ਭਿਖੀਵਿੰਡ ਪੁੱਜੀ ਔਰਤ ’ਚ ਕੋਰੋਨਾ ਦੇ ਕੁਝ ਲੱਛਣ

ਬਹਿਰੀਨ ਤੋਂ ਦਿੱਲੀ, ਰੇਲ ਰਾਹੀਂ ਅੰਮ੍ਰਿਤਸਰ, ਫਿਰ ਬੱਸ ’ਤੇ ਭਿਖੀਵਿੰਡ ਪੁੱਜੀ ਔਰਤ ’ਚ ਕੋਰੋਨਾ ਦੇ ਕੁਝ ਲੱਛਣ

ਬਹਿਰੀਨ ਤੋਂ ਤਰਨ ਤਾਰਨ ਜ਼ਿਲ੍ਹੇ ਦੇ ਕਸਬੇ ਭਿਖੀਵਿੰਡ ਪਰਤੀ ਇੱਕ ਔਰਤ ਵਿੱਚ ਕੋਰੋਨਾ ਵਾਇਰਸ ਦੇ ਕੁਝ ਲੱਛਣ ਪਾਏ ਗਏ ਹਨ। ਸਿਹਤ ਵਿਭਾਗ ਨੂੰ ਉਸ ਔਰਤ ਦੇ ਪਤੀ ’ਚ ਵੀ ਕੋਰੋਨਾ ਦੇ ਕੁਝ ਲੱਛਣ ਵਿਖਾਈ ਦਿੱਤੇ ਹਨ। ਵਿਭਾਗ ਨੇ ਕੋਰੋਨਾ ਦੇ ਇਨ੍ਹਾਂ ਸ਼ੱਕੀ ਮਰੀਜ਼ਾਂ ਦੇ ਕੁਝ ਸੈਂਪਲ ਲੈ ਲਏ ਹਨ।

 

 

ਬੀਤੇ ਫ਼ਰਵਰੀ ਦੇ ਆਖ਼ਰੀ ਹਫ਼ਤੇ ਭਿਖੀਵਿੰਡ ਤੋਂ ਇੱਕ ਔਰਤ ਦੋ ਸਾਲਾਂ ਦੇ ਵਰਕ–ਪਰਮਿਟ ਉੱਤੇ ਬਹਿਰੀਨ ’ਚ ਮੈਡੀਕਲ ਲੈਬ ’ਚ ਕੰਮ ਕਰਨ ਲਈ ਗਈ ਸੀ। ਉੱਥੇ ਉਸ ਨੂੰ ਬੁਖ਼ਾਰ, ਠੰਢ, ਜ਼ੁਕਾਮ ਦੀ ਸ਼ਿਕਾਇਤ ਦੇ ਨਾਲ–ਨਾਲ ਸਾਹ ਲੈਣ ’ਚ ਵੀ ਔਖ ਹੋਣੀ ਸ਼ੁਰੂ ਹੋ ਗਈ।

 

ਇਸੇ ਲਈ ਬਹਿਰੀਨ ਦੇ ਲੈਬ ਪ੍ਰਬੰਧਕਾਂ ਨੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ। ਬੀਤੀ 12 ਮਾਰਚ ਨੂੰ ਇਹ ਔਰਤ ਹਵਾਈ ਯਾਤਰਾ ਕਰ ਕੇ ਬਹਿਰੀਨ ਤੋਂ ਦਿੱਲੀ ਪੁੱਜੀ। ਇਸ ਤੋਂ ਬਾਅਦ ਉਹ ਰੇਲ–ਗੱਡੀ ਰਾਹੀਂ ਅੰਮ੍ਰਿਤਸਰ ਤੇ ਫਿਰ ਬੱਸ ਰਾਹੀਂ ਭਿਖੀਵਿੰਡ ਪੁੱਜੀ।

 

 

ਬਹਿਰੀਨ ਤੋਂ ਪਰਤੀ ਇਸ ਔਰਤ ਦੇ ਬੀਮਾਰ ਹੋਣ ਦੀ ਖ਼ਬਰ ਲੰਘੇ ਸਨਿੱਚਰਵਾਰ ਨੂੰ ਸਿਹਤ ਵਿਭਾਗ ਕੋਲ ਪੁੱਜੀ ਸੀ। ਤਦ ਕਸਬਾ ਸੁਰ ਸਿੰਘ ਦੇ ਸਰਕਾਰੀ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ. ਗੁਰਸੇਵਕ ਸਿੰਘ ਨੇ ਆਪਣੀ ਟੀਮ ਸਮੇਤ ਉਸ ਔਰਤ ਦੇ ਘਰ ਪੁੱਜ ਕੇ ਉਸ ਦੇ ਟੈਸਟ ਕਰ ਕੇ ਸੈਂਪਲ ਲਏ।

 

 

ਡਾ. ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਔਰਤ ਤੇ ਉਸ ਦੇ ਪਤੀ ਨੂੰ ਕੋਰੋਨਾ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some symptoms of corona virus found in a lady who returned from Bahrain reached Amritsar by train Bhikhwind by Bus