ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ: ਸ਼ਰਾਬ ਲਈ ਪੈਸੇ ਨਾ ਮਿਲੇ ਤਾਂ ਪੁੱਤਰ ਨੇ ਕੀਤਾ ਮਾਂ ਦਾ ਕਤਲ

ਲੁਧਿਆਣਾ: ਸ਼ਰਾਬ ਲਈ ਪੈਸੇ ਨਾ ਮਿਲੇ ਤਾਂ ਪੁੱਤਰ ਨੇ ਕੀਤਾ ਮਾਂ ਦਾ ਕਤਲ

ਕਲ਼ਜੁਗੀ ਪੁੱਤਰ ਨੂੰ ਮਾਂ ਨੇ ਜਦੋਂ ਸ਼ਰਾਬ ਪੀਣ ਲਈ ਪੈਸੇ ਨਾ ਦਿੱਤੇ, ਤਾਂ ਪੁੱਤਰ ਨੇ ਆਪਣੀ ਮਾਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਪੀੜ ਸੀੜਾ ਵਿਖੇ ਵਾਪਰੀ; ਜਿੱਥੇ ਸਾਵਿੱਤਰੀ ਦੇਵੀ ਨਾਂਅ ਦੀ ਇੱਕ ਔਰਤ ਨੂੰ ਉਸ ਦੇ ਹੀ ਪੁੱਤਰ ਨੇ ਕਤਲ ਕਰ ਦਿੱਤਾ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁੱਤਰ ਹਾਲੇ ਨਾਬਾਲਗ਼ ਹੈ ਤੇ ਉਸ ਨੇ ਆਪਣੀ ਮਾਂ ਦੇ ਸਿਰ ਵਿੱਚ ਸੋਟੀ ਤੇ ਇੱਕ ਕੜਾਹੀ ਮਾਰ ਕੇ ਉਸ ਨੂੰ ਸਮਾਰ ਸੁੱਟਿਆ। ਫਿਰ ਉਸ ਨੇ ਹੁਸ਼ਿਆਰ ਬਣਨ ਦੀ ਵੀ ਕੋਸ਼ਿਸ਼ ਕੀਤੀ ਤੇ ਇਹ ਸੁਆਂਗ ਰਚਿਆ ਕਿ ਕੋਈ ਅਣਪਛਾਤੇ ਕਾਤਲ ਉਸ ਦੀ ਮਾਂ ਨੂੰ ਕਤਲ ਕਰ ਕੇ ਚਲੇ ਗਏ ਹਨ।

 

 

ਪੁਲਿਸ ਨੇ ਮੁਲਜ਼ਮ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਤੇ ਕੱਲ੍ਹ ਹੀ ਅਦਾਲਤ ਵਿੱਚ ਵੀ ਪੇਸ਼ ਕਰ ਦਿੱਤਾ। ਉਸ ਨੂੰ ਗਿੱਲ ਰੋਡ ਵਾਲੇ ਬਾਲ–ਸੁਧਾਰ ਘਰ ਭੇਜ ਦਿੱਤਾ ਗਿਆ ਹੈ।

 

 

ਪੁਲਿਸ ਮੁਤਾਬਕ ਸਾਵਿੱਤਰੀ ਦੇਵੀ ਆਪਣੇ ਪਤੀ ਈਮੇਲ ਮੁੰਡਾ ਤੇ ਆਪਣੇ ਪੁੱਤਰ ਨਾਲ ਇੱਕੋ ਕਮਰੇ ’ਚਚ ਰਹਿੰਦੇ ਰਹੇ ਹਨ। ਉਹ ਤਿੰਨੇ ਸਾਬਕਾ ਸਰਪੰਚ ਦੇ ਖੇਤਾਂ ’ਚ ਕੰਮ ਕਰਦੇ ਸਨ। ਉਹਿ ਤਿੰਨੇ ਸ਼ਰਾ ਵੀ ਪੀਂਦੇ ਸਨ ਤੇ ਇਸੇ ਲਈ ਉਹ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਦੇ ਰਹਿੰਦੇ ਸਨ।

 

 

ਸ਼ੁੱਕਰਵਾਰ ਨੂੰ ਭਾਰੀ ਵਰਖਾ ਤੋਂ ਕਾਰਨ ਉਹ ਤਿੰਨੇ ਖੇਤਾਂ ’ਚ ਨਹੀਂ ਗਹੇ ਤੇ ਦਿਨੇ ਹੀ ਤਿੰਨੇ ਇਕੱਠੇ ਬਹਿ ਕੇ ਸ਼ਰਾਬ ਪੀਣ ਲੱਗੇ। ਪੂਰੀ ਬੋਤਲ ਖ਼ਤਮ ਕਰਨ ਤੋਂ ਬਾਅਦ ਨਾਬਾਲਗ਼ ਮੁਲਜ਼ਮ ਮੁੜ ਸ਼ਰਾਬ ਲੈਣ ਲਈ ਚਲਾ ਗਿਆ।

 

 

ਪੁੱਤਰ ਸ਼ਰਾਬ ਲਿਆ ਤੇ ਉਸ ਨੇ ਉਹ ਸ਼ਰਾਬ ਛੇਤੀ ਹੀ ਮੁਕਾ ਦਿੱਤੀ। ਉਸ ਨੇ ਦੋਬਾਰਾ ਮਾਂ ਤੋਂ ਪੈਸੇ ਮੰਗੇ, ਤਾਂ ਜੋ ਸ਼ਰਾਬ ਲਿਆ ਸਕੇ। ਪਰ ਸਾਵਿੱਤਰੀ ਦੇਵੀ ਨੇ ਪੈਸੇ ਨਾ ਦਿੱਤੇ। ਉਸ ਵੇਲੇ ਤਾਂ ਉਹ ਤਿੰਨੇ ਸੌਂ ਗਏ। ਪਰ ਪੁੱਤਰ ਨੇ ਮਨ ਵਿੱਚ ਰੰਜਿਸ਼ ਰੱਖੀ ਹੋਈ ਸੀ। ਬਾਅਦ ’ਚ ਉਸ ਨੇ ਆਪਣੀ ਸੁੱਤੀ ਪਈ ਮਾਂ ਦੇ ਸਿਰ ਵਿੱਚ ਕੜਾਹੀ ਤੇ ਡਾਂਗ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Son murders mother when not got money for wine