ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਦੇ ਪੁਲਵਾਮਾ ਸ਼ਹੀਦ ਦੇ ਪਰਿਵਾਰ ਨੂੰ ਹਾਲੇ ਤੱਕ ਨਹੀਂ ਮਿਲੀ ਪੂਰੀ ਮਾਲੀ ਮਦਦ

ਮੋਗਾ ਦੇ ਪੁਲਵਾਮਾ ਸ਼ਹੀਦ ਦੇ ਪਰਿਵਾਰ ਨੂੰ ਹਾਲੇ ਤੱਕ ਨਹੀਂ ਮਿਲੀ ਪੂਰੀ ਮਦਦ

ਪਿਛਲੇ ਵਰ੍ਹੇ ਅੱਜ ਦੇ ਹੀ ਦਿਨ ਸੀਆਰਪੀਐੱਫ਼ ਦੇ ਜੈਮਲ ਸਿੰਘ ਵੀ ਕਸ਼ਮੀਰ ਦੇ ਪੁਲਵਾਮਾ ’ਚ ਆਤਮਘਾਤੀ ਅੱਤਵਾਦੀ ਹਮਲੇ ’ਚ ਸ਼ਹਾਦਤ ਪਾ ਗਏ ਸਨ। ਉਨ੍ਹਾਂ ਦਾ ਛੇ ਸਾਲਾ ਪੁੱਤਰ ਗੁਰਪ੍ਰਕਾਸ਼ ਸਿੰਘ ਹਾਲੇ ਵੀ ਆਪਣੇ ਪਿਤਾ ਦੀ ਘਰ–ਵਾਪਸੀ ਦੀ ਉਡੀਕ ਕਰ ਰਿਹਾ ਹੈ।

 

 

44 ਸਾਲਾ ਜੈਮਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦੇ ਜੰਮਪਲ਼ ਸਨ ਤੇ ਉਹ 1993 ਚ CRPF ’ਚ ਭਰਤੀ ਹੋਏ ਸਨ। ਉਹ ਆਖ਼ਰੀ ਵਾਰ 28 ਜਨਵਰੀ, 2019 ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਆਏ ਸਨ। ਦਹਿਸ਼ਤਗਰਦਾਂ ਨੇ ਸੀਆਰਪੀਐੱਫ਼ ਦੀ ਜਿਹੜੀ ਬੱਸ ਜ਼ਬਰਦਸਤ ਬੰਬ ਧਮਾਕੇ ਨਾਲ ਉਡਾਈ ਸੀ, ਉਹ ਉਸ ਨੂੰ ਚਲਾ ਰਹੇ ਸਨ।

 

 

ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਦੇ 16 ਸਾਲਾਂ ਬਾਅਦ ਪੁੱਤਰ ਗੁਰਪ੍ਰਕਾਸ਼ ਸਿੰਘ ਦਾ ਜਨਮ ਹੋਇਆ ਸੀ।

 

 

ਸ੍ਰੀਮਤੀ ਸੁਖਜੀਤ ਕੌਰ ਨੇ ਦੱਸਿਆ – ‘ਜੈਮਲ ਖ਼ੁਦ ਕਿਉਂਕਿ ਕਿਸੇ ਚੰਗੇ ਸਕੂਲ ’ਚ ਪੜ੍ਹ ਨਹੀਂ ਸਕੇ ਸਨ, ਇਸੇ ਲਈ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਨੂੰ ਬਿਹਤਰੀਨ ਕਿਸਮ ਦੀ ਸਿੱਖਿਆ ਹਾਸਲ ਹੋਵੇ।’

 

 

ਗੁਰਪ੍ਰਕਾਸ਼ ਸਿੰਘ ਆਪਣੇ ਪਿਤਾ ਦਾ ਸੁਫ਼ਨਾ ਪੂਰਾ ਕਰ ਕੇ ਇੱਕ ਵੱਡਾ ਅਫ਼ਸਰ ਬਣਨਾ ਲੋਚਦਾ ਹੈ।

 

 

ਗੁਰਪ੍ਰਕਾਸ਼ ਸਿੰਘ ਇਸ ਵੇਲੇ ਪੰਚਕੂਲਾ (ਹਰਿਆਣਾ) ਦੇ ਇੱਕ ਪ੍ਰਾਈਵੇਟ ਸਕੂਲ ’ਚ ਪੜ੍ਹ ਰਿਹਾ ਹੈ। ਪ੍ਰਿੰਸੀਪਲ ਨੇ ਉਸ ਨੂੰ 12ਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਗੁਰਪ੍ਰਕਾਸ਼ ਸਿੰਘ ਚਾਹੁੰਦਾ ਹੈ ਕਿ ਉਸ ਦੇ ਮੋਢਿਆਂ ’ਤੇ ਵੀ ਸਟਾਰ ਲੱਗੇ ਹੋਣ।

 

 

ਸ੍ਰੀਮਤੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜੈਮਲ ਸਿੰਘ ਸੀਆਰਪੀਐੱਫ਼ ਦੇ ਕਿਸੇ ਹੋਰ ਡਰਾਇਵਰ ਦੀ ਥਾਂ ਡਿਊਟੀ ਦੇ ਰਹੇ ਸਨ। ਬੱਸ ਦੇ ਅਸਲ ਡਰਾਇਵਰ ਦੇ ਪੁੱਤਰ ਦਾ ਵਿਆਹ ਸੀ, ਇਸ ਲਈ ਉਹ ਛੁੱਟੀ ’ਤੇ ਗਿਆ ਹੋਇਆ ਸੀ।

 

 

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਮਾਲੀ ਇਮਦਾਦ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਉਨ੍ਹਾਂ ਨੂੰ ਸਿਰਫ਼ 7 ਲੱਖ ਰੁਪਏ ਹੀ ਮਿਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Son of Moga s Pulwama Martyr wants to be an officer