ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਫਸੇ ਲੋਕਾਂ ਦੇ ਆਪਣੇ ਪਿਤਰੀ ਸੂਬੇ ਜਾਣ ਲਈ SOP ਜਾਰੀ

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ..ਪੀ.) ਜਾਰੀ ਕੀਤੇ ਗਏ ਹਨ


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆ 5 ਮਈ, 2020 ਨੂੰ ਸ਼ੁਰੂ ਹੋਵੇਗੀ


ਉਨ੍ਹਾਂ ਅੱਗੇ ਕਿਹਾ ਕਿ ਐਸ..ਪੀਜ਼ ਅਨੁਸਾਰ ਇਹ ਪੱਤਰ ਪ੍ਰਾਪਤ ਹੋਣ ਦੇ 48 ਘੰਟਿਆਂ ਦੇ ਅੰਦਰ ਹਰੇਕ ਡੀ.ਸੀ. ਹਰ ਉਸ ਵਿਅਕਤੀ ਜੋ ਆਪਣੇ ਪਿਤਰੀ ਰਾਜ ਵਾਪਸ ਜਾਣਾ ਚਾਹੁੰਦਾ ਹੈ ਪਾਸੋਂ ਭਰਿਆ ਹੋਇਆ ਪ੍ਰੋਫਾਰਮਾ ਲੈਣਗੇ ਇਹ ਪ੍ਰੋਫਾਰਮਾ www.covidhelp.punjab.gov.in.'ਤੇ ਉਪਲੱਬਧ ਹੈ


ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ / ਸਮੂਹ ਲਈ ਲਿੰਕ 'ਤੇ ਪ੍ਰੋਫਾਰਮਾ ਭਰਦਾ ਹੈ ਤਾਂ ਉਸਨੂੰ ਪੂਰੇ ਪਰਿਵਾਰ / ਸਮੂਹ ਲਈ ਇੱਕ ਸਿਸਟਮ ਦੁਆਰਾ ਜਨਰੇਟ ਆਈ.ਡੀ. ਮਿਲੇਗੀ ਸਾਰੇ ਜ਼ਿਲ੍ਹਿਆਂ ਨੂੰ ਆਪਣੇ ਪਿਤਰੀ ਰਾਜ ਜਾਣ ਦੇ ਇਛੁੱਕ ਵਿਅਕਤੀਆਂ ਦੁਆਰਾ ਦਿੱਤੇ ਹੋਏ ਲਿੰਕ 'ਤੇ ਮੁਕੰਮਲ ਜਾਣਕਾਰੀ 03-05-2020 ਨੂੰ ਸਵੇਰੇ 09:00 ਵਜੇ ਤੱਕ ਪ੍ਰਾਪਤ ਕਰਨੀ ਹੋਵੇਗੀ


ਡਾ. ਸੁਮਿਤ ਜਾਰੰਗਲ (ਆਈ..ਐੱਸ) ਮੈਂਬਰ, ਸਟੇਟ ਕੋਵਿਡ ਕੰਟਰੋਲ ਰੂਮ ਵੱਲੋਂ ਅਗਲੇ ਦਿਨਾਂ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿੰਕ ਦਾ ਅਕਸੈਸ ਉਪਲਬਧ ਕਰਵਾ ਦੇਣਗੇ ਅਤੇ ਇਸ ਲਈ 3 ਮਈ, 2020 ਨੂੰ ਸਵੇਰੇ 9 ਵਜੇ ਡੀ.ਸੀਜ਼ ਡਾਟਾਬੇਸ ਅਕਸੈਸ ਕਰ ਸਕਣਗੇ ਅਤੇ ਆਪਣੇ ਆਪਣੇ ਜਿਲ ਦੇ ਵੇਰਵੇ ਵੇਖ ਸਕਣਗੇ


ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਜਦੋਂ ਡਾਟਾ ਇਕੱਤਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਡਿਪਟੀ ਕਮਿਸ਼ਨਰਜ਼ ਆਪਣੇ ਪਿਤਰੀ ਰਾਜ ਵਾਪਸ ਜਾਣ ਦੇ ਇੱਛੁੱਕ ਵਿਅਕਤੀਆਂ ਦੀ ਸਿਹਤ ਦੀ ਜਾਂਚ ਲਈ ਹੈਲਥ ਚੈਕਅੱਪ ਕੈਂਪ ਲਗਾਉਣ ਦੀ ਤਿਆਰੀ ਕਰਨਗੇ ਹਰੇਕ ਵਿਅਕਤੀ ਨੂੰ ਜਾਂਚ ਦੀ ਮਿਤੀ ਅਤੇ ਕੈਂਪ ਵਾਲੀ ਥਾਂ ਜਿੱਥੇ ਉਸਦੀ ਸਕਰੀਨਿੰਗ ਹੋਣੀ ਹੈ ਬਾਰੇ ਐਸ.ਐਮ.ਐਸ. ਜ਼ਰੀਏ ਸੂਚਿਤ ਕੀਤਾ ਜਾਵੇਗਾ ਇੱਕ ਕੈਂਪ ਵਿੱਚ ਇਕੋ ਪਰਿਵਾਰ ਦੇ ਮੈਂਬਰਾਂ/ਸਮੂਹ ਦੀ ਸਕਰੀਨਿੰਗ ਕੀਤੀ ਜਾਵੇਗੀ ਸਕ੍ਰੀਨਿੰਗ 04-05-2020 ਦੀ ਰਾਤ ਰਾਤ ਤੱਕ ਪੂਰੀ ਕਰ ਲਈ ਜਾਵੇਗੀ


ਇੱਕ ਵਾਰ ਜਦੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਸਨੂੰ ਸਿਹਤ ਟੀਮ ਦੁਆਰਾ ਐਫ ਦੇ ਰੂਪ ਵਿੱਚ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ


ਉਨ੍ਹਾਂ ਕਿਹਾ ਕਿ ਵਿਅਕਤੀਆਂ ਦੀ ਵਾਪਸੀ ਸਬੰਧੀ ਆਵਾਜਾਈ 5 ਮਈ, 2020 ਤੋਂ ਸ਼ੁਰੂ ਹੋਵੇਗੀ ਬੱਸਾਂ ਜਾਂ ਆਵਾਜਾਈ ਦੇ ਹੋਰ ਸਾਧਨ ਜੋ ਇਨ੍ਹਾਂ ਵਿਅਕਤੀਆਂ ਨੂੰ ਲਿਜਾਣ ਲਈ ਜਾਣਗੇ, ਦੀ ਗਿਣਤੀ ਅਤੇ ਹੋਰ ਵੇਰਵੇ ਡੀਸੀਜ਼ ਨਾਲ ਵੱਖਰੇ ਤੌਰ 'ਤੇ ਸਾਂਝੇ ਕੀਤੇ ਜਾਣਗੇ ਡੀਸੀਜ਼ ਅਜਿਹੀਆਂ ਟੀਮਾਂ ਬਣਾਉਣਗੇ ਜੋ ਲਿੰਕ www.covidhelp.punjab.gov.in 'ਤੇ ਜਾ ਕੇ ਪੰਜਾਬ 'ਚੋਂ ਵਾਪਸ ਆਪਣੇ ਪਿਤਰੀ ਰਾਜ ਜਾਣ ਵਾਲੇ ਹਰੇਕ ਸਮੂਹ / ਪਰਿਵਾਰ ਦੀ ਆਈ.ਡੀ ਦਰਜ ਕਰਨਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SOP issued for people stranded in Punjab to go to their native state