ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਮਹਾਰਾਣਾ ਪ੍ਰਤਾਪ ਜੈਯੰਤੀ ਦੀ ਵਧਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਮਹਾਰਾਣਾ ਪ੍ਰਤਾਪ ਜੈਯੰਤੀ ਦੀਆ ਸਭਨਾਂ ਨੂੰ ਹਾਰਦਿਕ ਸ਼ੁਭਕਾਮਨਾਵਾ ਦਿੱਤੀਆਂ ਹਨ

ਮਹਾਰਾਣਾ ਪ੍ਰਤਾਪ ਜੈਯੰਤੀ ਤੋਂ ਪੂਰਬਲੀ ਸ਼ਾਮ ਇਥੋਂ ਜਾਰੀ ਇਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਇਕ ਰਾਸ਼ਟਰੀ ਨਾਇਕ ਹਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਾਰਾਣਾ ਪ੍ਰਤਾਪ ਨੇ ਕੇਵਲ ਇਕ ਵਰਗ ਦੇ ਲਈ ਹੀ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਪੂਰੇ ਭਾਰਤ ਦੇਸ਼ ਦੀ ਅਗਵਾਈ ਕੀਤੀ ਸੀ ਅਤੇ ਗੁਲਾਮੀ ਦੇ ਵਿਰੋਧ ਵਿਚ ਅਜ਼ਾਦੀ ਦੀ ਪਹਿਲੀ ਲੜਾਈ ਇਸੇ ਮਹਾਨ ਯੋਧਾ ਨੇ ਸ਼ੁਰੂ ਕੀਤੀ ਸੀ


ਕਾਬਿਲੇਗੌਰ ਹੈ ਕਿ ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 . ਵਿਕਰਮੀ ਸੰਵਤ 1596 ਜੇਸ਼ਠ ਸ਼ੁਕਲ ਪੱਖ ਦੀ ਤੀਸਰੀ ਨੂੰ ਰਾਜਸਥਾਨ ਦੇ ਮੇਵਾੜ ਹਲਕੇ ਦੇ ਕਿਲਾ ਕੁੰਭਲਗੜ ਵਿਖੇ ਮਹਾਰਾਣਾ ਉਦੇ ਸਿੰਘ ਦੇ ਘਰ ਮਾਤਾ ਜਯਾਵੰਤਾਂ ਬਾਈ ਦੀ ਕੁਖੋਂ ਹੋਇਆ ਮਹਾਰਾਣਾ ਪ੍ਰਤਾਪ ਨੇ ਉਸ ਮੁਗਲ ਅਕਬਰ ਦੀ ਸਿਆਸਤ ਦੇ ਖਿਲਾਫ ਸੰਘਰਸ਼ ਕੀਤਾ, ਜਿਸ ਨੇ ਹਿੰਦੋਸਤਾਨ ਦੇ ਟੁਕੜੇ ਕਰਨ ਅਤੇ ਸਾਡੇ ਧਾਰਮਿਕ ਸਥਾਨਾਂ ਨੂੰ ਤੋੜਣ ਦਾ ਬੀੜਾ ਚੁੱਕਿਆ ਸੀ ਉਨ੍ਹਾਂ ਆਪਣੇ ਸਵਾਭਿਮਾਨ ਨੂੰ ਕਾਇਮ ਰੱਖਿਆ ਅਤੇ ਭੀਲਾਂ ਨੂੰ ਸੰਗਠਿਤ ਕਰਕੇ ਅਕਬਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਆਪਣੇ 25 ਸਾਲਾਂ ਦੇ ਰਾਜਕਾਲ ਵਿਚ ਮਹਾਰਾਣਾ ਪ੍ਰਤਾਪ 22 ਸਾਲਾਂ ਤੱਕ ਯੁੱਧ ਲੜਦੇ ਰਹੇ ਇਹ ਗੱਲ ਉਨ੍ਹਾਂ ਦੀ ਸੂਰਬੀਰਤਾ ਅਤੇ ਮਹਾਨ ਯੋਧਾ ਹੋਣ ਦਾ ਪ੍ਰਤੀਕ ਹੈ

 

ਸਪੀਕਰ ਨੇ ਕਿਹਾ ਕਿ ਅੱਜ ਵੀ ਮਹਾਰਾਣਾ ਪ੍ਰਤਾਪ ਦੀ ਦੇਸ਼ ਭਗਤੀ ਅਜ਼ਰ ਅਤੇ ਅਮਰ ਹੈ ਅਤੇ ਉਹ ਦੇਸ਼ ਦੀ ਯੁਵਾ ਪੀੜੀ ਲਈ ਪ੍ਰੇਰਣਾਸਰੋਤ ਹਨ


ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਇਸ ਸਾਲ ਪੂਰੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਹੋਣ ਕਰਕੇ ਮਹਾਰਾਣਾ ਪ੍ਰਤਾਪ ਜੈਯੰਤੀ 'ਤੇ ਕੋਈ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਅਪੀਲ ਕੀਤੀ ਕਿ ਮਹਾਰਾਣਾ ਪ੍ਰਤਾਪ ਦੇ ਜਨਮ ਦਿਹਾੜੇ ਮੌਕੇ ਆਪਣੇ ਘਰਾਂ ' ਰਾਤੀਂ 8 ਵਜੇ ਦੀਵੇ ਜਗਾ ਕੇ ਅਤੇ ਜੇਕਰ ਸੰਭਵ ਹੋਵੇ, ਮਹਾਰਾਣਾ ਪ੍ਰਤਾਪ ਦੀ ਤਸਵੀਰ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਇਹ ਜੈਯੰਤੀ ਮਨਾਈਏ ਅਤੇ ਭਾਰਤ ਦੇ ਇਸ ਮਹਾਨ ਪੁੱਤਰ ਨੂੰ ਨਿਮਰ ਸ਼ਰਧਾਂਜਲੀ ਭੇਟ ਕਰੀਏ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Speaker Rana KP Singh Maharana Pratap Jayanti greetings