ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੋਟੋ ਵੋਟਰ ਸੂਚੀ 'ਚ ਵਿਸ਼ੇਸ਼ ਸੋਧ ਅਗਸਤ 16 ਤੋਂ ਸ਼ੁਰੂ

 

ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ 16 ਅਗਸਤ, 2019 ਤੋਂ ਫ਼ੋਟੋ ਵੋਟਰ ਸੂਚੀ ਵਿਚ ਵਿਸ਼ੇਸ਼ ਸੋਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।

 

ਅੱਜ ਇਥੇ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮਿਤੀ 01.01.2020  ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਵੋਟਰ ਫ਼ੋਟੋ ਸੂਚੀ ਵਿਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

 

ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਹੋਰ ਸੁਚੱਜਾ ਬਣਾਉਣ ਦੇ ਮੱਦੇਨਜ਼ਰ ਸੋਧ ਸ਼ੁਰੂ ਕਰਨ ਤੋਂ ਪਹਿਲਾਂ ਇਲੈਕਟੋਰਸ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵਲੋਂ ਘਰ-ਘਰ ਜਾ ਕੇ ਸਨਾਖਤ ਕੀਤੀ ਜਾਵੇਗੀ। ਈ.ਵੀ.ਪੀ. ਪ੍ਰਕਿਰਿਆ 16.08.2019 ਤੋਂ 30.09.2019 ਤੱਕ ਜਾਰੀ ਰਹੇਗੀ।

 

ਮਤਦਾਤਾ ਵੋਟਰ ਹੈਲਪ ਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ.), ਨੇੜਲੇ ਸੇਵਾ ਕੇਂਦਰਾਂ ਵਿਚ ਜਾ ਕੇ ਜਾਂ ਈ.ਆਰ.ਓ. ਦਫ਼ਤਰ ਦੇ ਵੋਟਰ ਸੁਵਿਧਾ ਕੇਂਦਰ ਵਿਚ ਜਾ ਕੇ ਆਪਣੇ ਵੇਰਵਿਆਂ ਦੀ ਪੜਤਾਲ ਕਰ ਸਕਦਾ ਹੈ।

 

ਵੋਟਰ ਹੇਠ ਲਿਖਿਆਂ ਵਿਚੋਂ ਕਿਸੇ ਇਕ ਦਸਤਾਵੇਜ਼ ਦੀ ਕਾਪੀ ਦੇ ਕੇ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ-

1. ਭਾਰਤੀ ਪਾਸਪੋਰਟ, 2. ਆਧਾਰ ਕਾਰਡ, 3. ਡ੍ਰਾਇਵਿੰਗ ਲਾਇਸੈਂਸ, 4. ਰਾਸਨ ਕਾਰਡ

5. ਸਰਕਾਰੀ / ਅਰਧ ਸਰਕਾਰੀ ਅਧਿਕਾਰੀਆਂ ਲਈ ਪਛਾਣ ਪੱਤਰ, 6. ਬੈਂਕ ਪਾਸਬੁੱਕ

7. ਕਿਸਾਨਾਂ ਦਾ ਪਛਾਣ ਪੱਤਰ 8. ਕਮਿਸ਼ਨ ਦੁਆਰਾ ਪ੍ਰਵਾਨਿਤ ਕੀਤਾ ਕੋਈ ਹੋਰ ਦਸਤਾਵੇਜ਼

 

ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਗ਼ੈਰ-ਰਜਿਸਟਰਡ ਪਰਿਵਾਰਕ ਮੈਂਬਰਾਂ (ਜਿਨ੍ਹਾਂ ਦਾ ਜਨਮ 01.01.2001 ਨੂੰ ਹੋਇਆ) ਦੀ ਜਾਣਕਾਰੀ ਦੇ ਕੇ ਅਤੇ ਆਪਣੇ ਨਾਲ ਰਹਿਣ ਵਾਲੇ ਸੰਭਾਵੀ ਵੋਟਰ (ਜਨਮ 02.01.2002 ਤੋਂ 01.01.2003) ਦੇ ਵੇਰਵੇ ਦੇ ਕੇ ਉਨ੍ਹਾਂ ਦੀ ਐਂਟਰੀ ਦੀ ਪੁਸ਼ਟੀ ਕਰ ਸਕਦਾ ਹੈ। ਜੇਕਰ ਵੇਰਵਿਆਂ ਵਿਚ ਕੋਈ ਗ਼ਲਤੀ ਪਾਈ ਜਾਂਦੀ ਹੈ ਤਾਂ ਵੋਟਰ ਸੋਧ ਫਾਰਮ ਵੀ ਜਮ੍ਹਾਂ ਕਰਵਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Amendment to the Photo Voter List Starting August 16th