ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਹਾਲੀ ਜ਼ਿਲ੍ਹੇ ’ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਖ਼ਾਸ ਪ੍ਰਬੰਧ

ਵਿਦਿਆਰਥਣਾਂ ਦੀ ਸਿਰਫ਼ ਇੱਕ ਪ੍ਰਤੀਕਾਤਮਕ ਤਸਵੀਰ

ਚੰਡੀਗੜ੍ਹ ਤੇ ਮੋਹਾਲੀ ਦੇ ਵੱਖੋ–ਵੱਖਰੇ ਵਿਦਿਅਕ ਅਦਾਰਿਆਂ ’ਚ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਵੀ ਪੜ੍ਹਦੇ ਹਨ। ਅੱਜ–ਕੱਲ੍ਹ ਉਹ ਕੁਝ ਫ਼ਿਕਰਮੰਦ ਹਨ। ਉਨ੍ਹਾਂ ਦੀ ਚਿੰਤਾ ਵਾਜਬ ਹੈ ਕਿਉਂਕਿ ਪਿਛਲੇ ਦੋ–ਤਿੰਨ ਦਿਨਾਂ ਤੋਂ ਕਸ਼ਮੀਰ ਵਿੱਚ ਰਹਿੰਦੇ ਆਪਣੇ ਪਰਿਵਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ। ਉਂਝ ਭਾਵੇਂ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਇਨ੍ਹਾਂ ਸਾਰੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ।

 

 

ਕੰਪਿਊਟਰ ਸਾਇੰਸ ਦੀ ਵਿਦਿਆਰਥਣ ਅਲੀਮਾਨ ਦ੍ਰਾਬੂ ਨੇ ਦੱਸਿਆ ਕਿ ਉਸ ਦੀ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਵਿੱਚ ਆਪਣੇ ਮਾਪਿਆਂ ਨਾਲ ਕੋਈ ਵੀ ਗੱਲ ਨਹੀਂ ਹੋ ਪਾ ਰਹੀ। ਉਸ ਨੇ ਦੱਸਿਆ ਕਿ ਉਸ ਨੇ ਪਿਛਲੀ ਰਾਤ ਆਪਣੀ ਹਵਾਹੀ ਟਿਕਟ ਬੁੱਕ ਕੀਤੀ ਹੈ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਤੁਰੰਤ ਮਿਲਣਾ ਚਾਹੁੰਦੀ ਹੈ।

 

 

ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ’ਚ ਪੜ੍ਹਦੀ ਅਫ਼ਸ਼ਾਂ ਮੀਰ ਨੇ ਦੱਸਿਆ ਕਿ ਉਸ ਦੀਆਂ ਸੱਤ ਸਹੇਲੀਆਂ ਕੱਲ੍ਹ ਹੀ ਕਸ਼ਮੀਰ ਲਈ ਰਵਾਨਾ ਹੋਈਆਂ ਹਨ। ਉਸ ਨੂੰ ਉਨ੍ਹਾਂ ਦੀ ਸਲਾਮਤੀ ਦੀ ਵੀ ਚਿੰਤਾ ਹੈ।

 

 

ਮੁੱਲਾਣਾ (ਹਰਿਆਣਾ) ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ (MMU) ਦੇ ਵਿਦਿਆਰਥੀ ਬਿਸਮਿੱਲ੍ਹਾ ਮਨਜ਼ੂਰ ਨੇ ਕਿਹਾ ਕਿ ਉਸ ਨੂੰ ਹੁਣ ਇੱਥੇ ਰਹਿਣਾ ਵੀ ਅਸੁਰੱਖਿਅਤ ਜਾਪ ਰਿਹਾ ਹੈ।। ‘ਕੁਝ ਵੀ ਮਾੜਾ ਵਾਪਰ ਸਕਦਾ ਹੈ; ਇਸ ਲਈ ਮੈਂ ਵੀ ਘਰ ਜਾ ਰਿਹਾ ਹਾਂ।’

 

 

ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਸ਼ਾਕਿਰ ਯੂਸਫ਼ ਨੇ ਕਿਹਾ ਕਿ ਉਹ ਅੱਜ ਕਸ਼ਮੀਰ ਵਾਦੀ ਜਾ ਰਿਹਾ ਹੈ। ‘ਮੈਨੂੰ ਇਹ ਕੋਈ ਫ਼ਿਕਰ ਨਹੀਂ ਕਿ ਅੱਗੇ ਮੇਰੇ ਨਾਲ ਕੀ ਵਾਪਰੇਗਾ ਪਰ ਮੈਂ ਸ੍ਰੀਨਗਰ ਪੁੱਜਣਾ ਹੀ ਪੁੱਜਣਾ ਹੈ ਤੇ ਆਪਣੇ ਪਰਿਵਾਰ ਨੂੰ ਮਿਲਣਾ ਹੈ।’

 

 

ਚੰਡੀਗੜ੍ਹ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ (PRO) ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਹੈ।

 

 

ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਪੂਰੀ ਗਸ਼ਤ ਵਧਾਈ ਹੋਈ ਹੈ ਤੇ ਨਾਕੇ ਵੀ ਲਾਏ ਹੋਏ ਹਨ। ਵਿਦਿਆਰਥੀਆਂ ਨੂੰ ਕਾਲਜ ਕੈਂਪਸਾਂ ਵਿੱਚ ਕਿਸੇ ਇੱਕ ਥਾਂ ਇਕੱਠੇ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special arrangements for security of Kashmiri Students in Mohali District