ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂ ਦਰਸ਼ਨਾਂ ਲਈ ਆਉਣ ਵਾਲੇ ਦਿਵਿਆਂਗ ਤੇ ਬਜ਼ੁਰਗਾਂ ਲਈ ਖਾਸ ਸਹੂਲਤ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ ਤੇ ਅਾਉਣ ਵਾਲੇ ਅੰਗਹੀਣ ਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 12 ਵੀਲ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ ਹੈ । 

 

 

ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੂਆਂ ਦੇ ਵਾਹਨ ਖੜੇ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਸਰਕਾਰ ਵੱਲੋਂ ਵਾਹਨਾਂ ਅਨੁਸਾਰ ਵੱਖ-ਵੱਖ ਬਣਾਈਆਂ ਜਾ ਰਹੀਆਂ 6 ਪਾਰਕਿੰਗਾਂ ਅੰਦਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰੇਕ ਪਾਰਕਿੰਗ ਵਿੱਚ ਅੰਗਹੀਣ ਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 2-2 ਵੀਲ ਚੇਅਰਾਂ ਰੱਖੀਆਂ ਜਾਣਗੀਆਂ।

 

ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੀ ਦੂਰ-ਦੁਰੇਡੇ ਤੋਂ ਆਉਣ ਵਾਲੇ ਅੰਗਹੀਣ ਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਰੇਲਵੇ ਸਟੇਸ਼ਨਾਂ ਤੇ 5-5 ਵੀਲ ਚੇਅਰਾਂ ਜਦ ਕੇ ਅਚਾਨਕ ਲੋੜ ਪੈਣ ਤੇ ਵਰਤੋਂ 'ਚ ਲਿਆਉਣ ਲਈ 1-1 ਟਾਇਰਾਂ ਵਾਲੇ ਸਟਰੈਚਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

 

ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸੂਖ਼ਮ ਕਲਾ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਬੁੱਤਘਾੜਿਆਂ ਤੇ ਆਰਟਿਸਟਾਂ ਦੀ ਮਦਦ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਖ ਦੁਆਰ ਤੇ ਤਿਆਰ ਕਰਵਾਏ ਜਾ ਰਹੇ ਸ਼ਿਲਾਲੇਖ  ਉੱਪਰ ਲੱਗਣ ਵਾਲਾ 9 ਫ਼ੁੱਟ ਉੱਚਾ ੧ਓ ਦਾ ਚਿੰਨ੍ਹ,ਵੱਖ-ਵੱਖ ਤਰ੍ਹਾਂ ਦੀਆਂ 5 ਧਾਤਾਂ ਦੀ ਢਲਾਈ ਕਰਕੇ ਬਣਾਈ ਗਈ ਸਵਾ ਪੰਜ ਫੁੱਟ ਉੱਚੀ ਰਬਾਬ, "ਮੂਲ ਮੰਤਰ" ਅਤੇ ਸ਼ਬਦ "ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ" ਵੀ ਲੱਗ ਚੱਕਾ ਹੈ ਅਤੇ ਸ਼ਿਲਾਲੇਖ ਦੇ ਕੰਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

 

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਬਹੁਤ ਹੀ ਜਲਦ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਰਸਤੇ ਤੋਂ ਇਲਾਵਾ ਇੱਥੇ ਬਣਨ ਵਾਲੀਆਂ ਯਾਤਰੂ ਸਰਾਵਾਂ ਅੰਦਰ ਤੇ ਇੰਮੀਗ੍ਰੇਸ਼ਨ ਦਫ਼ਤਰਾਂ 'ਚ ਪੀਣ ਵਾਲੇ ਸਾਫ਼ ਆਰ.ਓ. ਫਿਲਟਰਡ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਤਹਿਤ ਟਰੱਸਟ ਵੱਲੋਂ ਸਰਹੱਦ ਉੱਪਰ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਵੱਡਾ ਆਰ.ਓ. ਸਿਸਟਮ ਲਾ ਕੇ ਪਹਿਲਾਂ ਤੋਂ ਹੀ ਸੰਗਤਾਂ ਨੂੰ ਸਾਫ਼ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special facility for visiting Dewangs and elders for Guru Darshan