ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਖ਼ਾਸ ਕਦਮ

ਕੋਰੋਨਾ ਵਾਇਰਸ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਖ਼ਾਸ ਕਦਮ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਵੇਲੇ ਸਮੁੱਚੇ ਵਿਸ਼ਵ ਨੂੰ ਡਰਾ ਰਹੀ ਹੈ। ਮੀਡੀਆ ਦੇ ਇੱਕ ਹਿੱਸੇ ’ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਇੱਕ ਲੱਖ ਸ਼ਰਧਾਲੂ ਪੁੱਜਦੇ ਹਨ ਪਰ ਇਸ ਵਾਇਰਸ ਲਈ ਉਨ੍ਹਾਂ ਦੀ ਜਾਂਚ ਦਾ ਕੋਈ ਸਿਸਟਮ ਇੱਥੇ ਨਹੀਂ ਹੈ।

 

 

ਉਹ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਅੱਜ ਸਵੇਰੇ–ਸਵੇਰੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਲਈ ਵੱਡੇ–ਵੱਡੇ ਫ਼ਲੈਕਸ ਬੈਨਰ ਲਾ ਦਿੱਤੇ ਹਨ।

 

 

ਸ੍ਰੀ ਹਰਿਮੰਦਰ ਸਾਹਿਬ ਪੁੱਜਣ ਵਾਲੇ ਬਹੁਤ ਸਾਰੇ ਸ਼ਰਧਾਲੂਆਂ ਨੇ ਵੀ ਅੱਜ ਮਾਸਕ ਪਹਿਨੇ ਹੋਏ ਸਨ।

ਕੋਰੋਨਾ ਵਾਇਰਸ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਖ਼ਾਸ ਕਦਮ

 

ਪੰਜਾਬ ਸਰਕਾਰ ਦੇ ਲੋਗੋ ਵਾਲੇ ਵੱਡੇ ਫ਼ਲੈਕਸ ਬੋਰਡ ਉੱਤੇ ਸਭ ਤੋਂ ਪਹਿਲਾਂ ਲਾਲ ਅੱਖਰਾਂ ’ਚ ‘ਨੋਵਲ ਕੋਰੋਨਾ ਵਾਇਰਸ’ ਲਿਖਿਆ ਹੋਇਆ ਹੈ ਤੇ ਫਿਰ ਰਿਵਰਸ ਲਾਲ ਰੰਗ ਵਿੱਚ ‘ਆਪਣੇ ਆਪ ਨੂੰ ਬਚਾਓ ਅਤੇ ਬਿਮਾਰੀ ਤੋਂ ਬਚਣ ਦੇ ਤਰੀਕੇ ਅਪਣਾਓ’ ਲਿਖਿਆ ਗਿਆ ਹੈ।

 

ਫਿਰ ਇਸ ਵਾਇਰਸ ਕਾਰਨ ਮਨੁੱਖੀ ਸਰੀਰ ’ਚ ਪੈਦਾ ਹੋਣ ਵਾਲੇ ਲੱਛਣਾਂ – ਖੰਘ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ਼, ਬੁਖ਼ਾਰ – ਬਾਰੇ ਜਾਣਕਾਰੀ ਦਿੱਤੀ ਗਈ ਹੈ।

 

 

ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਪਿਛਲੇ 30 ਦਿਨਾਂ ਅੰਦਰ ਕੋਰੋਨਾ ਵਾਇਰਸ (ਮਹਾਂਮਾਰੀ) ਵਾਲੇ ਦੇਸ਼ ਦਾ ਦੌਰਾ ਕੀਤਾ ਹੈ ਅਤੇ ਉਸ ਵਿੱਚ ਉਪਰੋਕਤ ਲਿਖੇ ਲੱਛਣ ਹਨ ਤਾਂ ਉਹ ਸਲਾਹ ਤੇ ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਜਾਂ ਕਾੱਲ ਸੈਂਟਰ ਨੰਬਰ ’ਤੇ ਕਾੱਲ ਕਰਨ।

 

 

ਫ਼ਲੈਕਸ–ਬੋਰਡ ਉੱਤੇ ਅੱਗੇ ਲਿਖਿਆ ਹੋਇਆ ਹੈ ਕਿ ਸਮੇਂ–ਸਮੇਂ ’ਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਮਾਸਕ ਦਾ ਪ੍ਰਯੋਗ ਕਰੋ ਅਤੇ ਦੂਜੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖੋ ਤੇ ਭੀੜ–ਭੜੱਕੇ ਵਾਲੀਆਂ ਥਾਵਾਂ ਉੱਤੇ ਜਾਣ ਤੋਂ ਪਰਹੇਜ਼ ਕਰੋ।

 

 

ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਖੰਘਦੇ ਤੇ ਛਿੱਕਦੇ ਸਮੇਂ ਰੁਮਾਲ ਨਾਲ ਨੱਕ ਤੇ ਮੂੰਹ ਢਕਣ ਦੀ ਸਲਾਹ ਦਿੱਤੀ ਗਈ ਹੈ ਤੇ ਪਾਲਤੂ ਅਤੇ ਜੰਗਲੀ ਜਾਨਵਰਾਂ ਦੇ ਬਹੁਤਾ ਨੇੜੇ ਨਾ ਜਾਣ ਲਈ ਵੀ ਆਖਿਆ ਗਿਆ ਹੈ।

ਕੋਰੋਨਾ ਵਾਇਰਸ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਖ਼ਾਸ ਕਦਮ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special measures in Sri Harimandir Sahib for prevention from Corona Virus