ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਨਵੰਬਰ ਨੂੰ 'ਕੌਮੀ ਸਿੱਖਿਆ ਦਿਵਸ' 'ਤੇ ਵਿਸ਼ੇਸ਼ 

ਉੱਘੇ ਸਿੱਖਿਆ ਸ਼ਾਸਤਰੀ ਨੂੰ ਯਾਦ ਕਰਦਿਆਂ...

ਅੱਜ ਉੱਘੇ ਸਿੱਖਿਆ ਸ਼ਾਸਤਰੀ ਭਾਰਤ ਰਤਨ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜਨਮ ਦਿਵਸ ਦੇਸ਼ ਭਰ 'ਚ ਕੌਮੀ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਹਾਨ ਆਜ਼ਾਦੀ ਘੁਲਾਟੀਏ ਅਤੇ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਮੱਕਾ (ਸਾਊਦੀ ਅਰਬ) ਵਿਖੇ ਪਿਤਾ ਸ਼ੇਖ ਮੁਹੰਮਦ ਖਾਰ-ਉਦ-ਦੀਨ ਦੇ ਘਰ ਹੋਇਆ ਸੀ। 

 

ਪ੍ਰੋ. ਨਵ ਸੰਗੀਤ ਸਿੰਘ ਦੀਆਂ ਬਹੁਤੀਆਂ ਕਵਿਤਾਵਾਂ ਸਮਝਣਯੋਗ ਭਾਸ਼ਾ ਵਿੱਚ ਲਿਖੀਆਂ ਤੁਕਾਂਤ ਬੱਧ ਅਤੇ ਸਰੋਦੀ ਹਨ। 'ਕੌਮੀ ਸਿੱਖਿਆ ਦਿਵਸ' ਉੱਤੇ ਇਨ੍ਹਾਂ ਨੇ ਕਵਿਤਾ ਵਿੱਦਿਆ ਦੀ ਜੈਕਾਰ ਲਿਖੀ ਹੈ।  

 

                          ਵਿੱਦਿਆ ਦੀ ਜੈਕਾਰ
                      ***************

 


ਕਰੀਏ ਵਿੱਦਿਆ ਦੀ  ਜੈਕਾਰ, ਜਿਸਦੇ ਬੇਸ਼ੁਮਾਰ ਉਪਕਾਰ।
ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ।

 

ਵਿੱਦਿਆ ਧਨ ਹੈ ਐਸਾ, ਜਿਸਨੂੰ ਚੋਰ ਚੁਰਾ ਨਹੀਂ ਸਕਦਾ
ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ।

 

ਬਿਨ ਵਿੱਦਿਆ ਦੇ ਕੁੱਝ ਨਾ ਦਿੱਸੇ, ਜਾਪੇ ਘੁੱਪ ਹਨੇਰਾ
ਇਹਦੀ ਇੱਕ ਚਿਣਗ ਨਾਲ ਹੋ 'ਜੇ, ਰੌਸ਼ਨ ਕੁੱਲ ਸੰਸਾਰ।

 

ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ ਨਾ ਕਰੀਏ ਖ਼ੁਦ 'ਤੇ
ਏਹੋ ਉੱਚੀ ਭਗਤੀ, ਏਹੋ ਗੁਰੂ ਗ੍ਰੰਥ ਦਾ ਸਾਰ।

 

ਕੁੜੀਆਂ ਨੂੰ ਵੀ ਵਿੱਦਿਆ ਵੰਡੀਏ, ਦੱਸੀਏ ਇਹਦੀ ਸ਼ਕਤੀ
ਨਿਰਅੱਖਰਾਂ ਨੂੰ ਸਾਖਰ ਕਰੀਏ, ਲਓ ਉਨ੍ਹਾਂ ਦੀ ਸਾਰ।


 
ਲੋਭ- ਲਾਲਚ ਨੂੰ ਦਿਲੋਂ ਮਿਟਾਈਏ, ਪੜ੍ਹੀਏ ਵਿੱਦਿਆ ਐਸੀ
ਵਿੱਦਿਆ- ਦਾਨ ਜੋ ਕਰਦੇ, ਹੁੰਦਾ ਹਰ ਥਾਂ ਤੇ ਸਤਿਕਾਰ।


 
ਬੱਚੇ ਸਾਰੇ ਦੇਸ਼ ਦੇ ਮੇਰੇ, ਪੜ੍ਹਨਾ- ਲਿਖਣਾ ਸਮਝਣ
ਕਰਾਂ ਦੁਆ ਸਭ ਨੂੰ ਮਿਲ ਜਾਵੇ, ਵਿੱਦਿਆ ਦਾ ਅਧਿਕਾਰ।
 
ਬਣ ਅਧਿਆਪਕ ਚਾਨਣ ਵੰਡਾਂ, ਮਹਿਕਾਂ ਤੇ ਮਹਿਕਾਵਾਂ
ਕਦੇ ਨਾ ਹਉਮੈ ਨੇੜੇ ਆਵੇ, ਬਖ਼ਸ਼ੀਂ ਹੇ ਕਰਤਾਰ!


 
ਆਓ, ਸਾਰੇ ਘਰ ਵਿੱਚ ਆਪਾਂ, ਬਾਲੀ਼ਏ ਵਿੱਦਿਆ ਦੀਵੇ
ਅਰਥ ਜੋ ਇਹਦਾ ਜਾਣੇ, ਹੋਵੇ ਉਹਦੀ ਜੈ- ਜੈਕਾਰ।


 
'ਰੂਹੀ' ਵਾਂਗਰ ਸਾਰੇ ਮੰਨੀਏ, ਵਿੱਦਿਆ ਨੂੰ ਇੱਕ ਗਹਿਣਾ
ਪੜ੍ਹ ਕੇ ਉੱਚੀ ਮੰਜ਼ਿਲ ਪਾਈਏ, ਬਣੀਏ ਖ਼ੁਦਮੁਖ਼ਤਾਰ।

================================

 

 

 

 

 # ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) -151302, 

ਮੋਬਾਇਲ: 94176 92015  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special on National Education Day on November 11