ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਦੀਆਂ ਸੇਵਾਵਾਂ ਨੂੰ ਸਮਰਪਤ ਵਿਸ਼ੇਸ਼ ਕਮਰਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਮਰਪਤ ਮੋਹਾਲੀ ਦੇ ਪਿੰਡ ਸਿਸਵਾਂ ਵਿਚਲੇ ਸੰਘਣੇ ਹਰਿਆਵਲ ਚੌਗਿਰਦੇ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਵਿਚਲਾ ਇਹ ਕਮਰਾ ਸਿੱਖ ਰੈਜੀਮੈਂਟ ਦੀ ਦਲੇਰਾਨਾ ਕਹਾਣੀ ਬੇਹਦ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨਾਂ ਦੇ ਪਿਤਾ ਅਤੇ ਦਾਦਾ ਜੀ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।

 

ਰੈਜੀਮੈਂਟ ਦੇ 10 ਵੀਰ ਚੱਕਰ ਅਤੇ 2 ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਇਸ 2-ਸਿੱਖ ਨੂੰ ਸਮਰਪਿਤ ਕਮਰੇ ਦੀਆਂ ਕੰਧਾਂ ਦਾ ਸ਼ਿੰਗਾਰ ਹਨ।

 

ਸਥਾਨਕ ਕਲਾਕਾਰ ਕੁਲਦੀਪ ਵੱਲੋਂ ਤਿਆਰ ਕੀਤੇ ਇਹ ਚਿੱਤਰ ਉਨਾਂ ਬਹਾਦਰ ਸੂਰਬੀਰਾਂ ਦੀ ਫੌਜ ਦੇ ਇਤਿਹਾਸ ਵਿੱਚ ਛੱਡੀ ਵਿਲੱਖਣ ਪਛਾਣ ਦੀ ਬਾਕਮਾਲ ਪੇਸ਼ਕਾਰੀ ਕਰਦੀਆਂ ਹਨ। ਸਮੁੱਚਾ ਕਮਰਾ ਰੈਜੀਮੈਂਟ ਦੇ ਸ਼ਾਨਾਮੱਤੇ ਇਤਿਹਾਸ ਨਾਲ ਲਬਰੇਜ਼ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਆਪਣੇ ਢੰਗ-ਤਰੀਕੇ ਨਾਲ ਜਿਉਂਦਾ ਰੱਖ ਰਹੀਆਂ ਹਨ।

 

ਇਸ ਕਮਰੇ ਨੇ 2-ਸਿੱਖਜ਼ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋਂ ਦੀ ਉਸ ਵੇਲੇ ਗਵਾਹੀ ਭਰੀ ਜਦੋਂ ਮੁੱਖ ਮੰਤਰੀ ਨੇ ਆਪਣੀ ਤਤਕਾਲੀ ਰੈਜੀਮੈਂਟ ਦੇ ਅਫ਼ਸਰਾਂ ਨੂੰ ਉਨਾਂ ਦੀਆਂ ਪਤਨੀਆਂ ਸਮੇਤ ਰਾਤ ਦੇ ਖਾਣੇ ’ਤੇ ਬੁਲਾਇਆ।

 

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਨਾ ਉਨਾਂ ਨੂੰ ਬਹੁਤ ਪਸੰਦ ਹੈ ਅਤੇ ਇਤਿਹਾਸ ਅਤੇ ਯਾਦਾਂ ਨਾਲ ਭਰੇ ਇਸ ਕਮਰੇ ਵਿੱਚ ਉਨਾਂ ਨਾਲ ਹੋਣਾ ਖਾਸ ਹੈ।

 

ਉਨਾਂ ਕਿਹਾ ਕਿ 2-ਸਿੱਖਜ਼ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਿਤਾਉਣ ’ਤੇ ਉਹ ਬਹੁਤ ਖੁਸ਼ ਹਨ। ਇਸ ਮੌਕੇ, ਕਰਨਲ ਕੇ.ਐਸ. ਚਿੱਬ, ਸੀ.ਓ., 2-ਸਿੱਖਜ਼, ਕਰਨਲ ਸੁਖਵਿੰਦਰ ਸਿੰਘ, ਲੈਫ. ਜਨਰਲ ਏ.ਕੇ. ਸ਼ਰਮਾ ਅਤੇ ਲੈਫ. ਜਨਰਲ ਆਰ.ਐੱਸ. ਸੁਜਲਾਨਾ ਹਾਜ਼ਰ ਸਨ।

 

ਅਫ਼ਸਰਾਂ ਲਈ ਇਹ ਪਲ ਜੰਗ ਦੇ ਮੈਦਾਨ ਤੋਂ ਕੋਹਾਂ ਦੂਰ, ਅੱਜ ਵੀ ਉਨਾਂ ਦੇ ਦਿਲਾਂ ਦੇ ਨਜ਼ਦੀਕ ਇਤਿਹਾਸ ਨੂੰ ਇਕ ਨਵੇਂ ਪਰਿਪੇਖ ਵਿੱਚ ਦੇਖਣ ਦਾ ਸਮਾਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special room dedicated to the services of three generations of Captain s family