ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਰਾਜ ‘ਚ ਫ਼ੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ 1 ਸਤੰਬਰ ਤੋਂ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ  01.01.2020  ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਵੋਟਰ ਫ਼ੋਟੋ ਸੂਚੀ ਵਿੱਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ 1 ਸਤੰਬਰ 2019 ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ 15.10.2019 ਤੱਕ ਜਾਰੀ ਰਹੇਗੀ।

 

ਉਨ੍ਹਾਂ ਕਿਹਾ ਕਿ ਵੋਟਰ ਆਪਣੇ ਘਰ ਦੇ ਜੀ.ਆਈ.ਐਸ ਕੋਆਰਡੀਨੇਟਸ, ਮੌਜੂਦਾ ਪੋਲਿੰਗ ਸਟੇਸ਼ਨ ਅਤੇ ਪੋਲਿੰਗ ਸਟੇਸ਼ਨ ਵਿਚ ਬਦਲਾਅ ਲਈ ਲੋੜੀਂਦਾ ਫਾਰਮ ਜਮ੍ਹਾਂ ਕਰਵਾ ਸਕਦਾ ਹੈ।

 

ਬੂਥ ਲੈਵਲ ਅਫ਼ਸਰ ਨਾਗਰਿਕ ਤੋਂ ਪ੍ਰਾਪਤ ਜਾਣਕਾਰੀ/ਵੇਰਵੇ ਦੀ ਪੜਤਾਲ ਕਰਨਗੇ ਅਤੇ ਗ਼ੈਰ-ਰਜਿਸਟਰਡ/ਮਰ ਚੁੱਕੇ/ਤਬਦੀਲ ਹੋਏ ਵੋਟਰਾਂ ਦੀ ਜਾਣਕਾਰੀ/ਵੇਰਵੇ ਵੀ ਇਕੱਤਰ ਕਰਨਗੇ। 

 

ਇਸ ਮੰਤਵ ਲਈ ਬੂਥ ਲੈਵਲ ਅਫਸਰ 01.09.2019 ਤੋਂ 30.09.2019 ਤੱਕ ਘਰ-ਘਰ ਜਾਣਗੇ।  ਤੈਅ ਮਿਤੀ 01.01.2020 ਅਨੁਸਾਰ  ਤਿਆਰ ਕੀਤੀ ਵੋਟਰ ਸੂਚੀ 15.10.2019 ਨੂੰ ਮੁਢਲੇ ਤੌਰ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਤਰੁੱਟੀਆਂ ਤੇ ਇਤਰਾਜ਼ ਮਿਤੀ 15.10.2019 ਤੋਂ 30.11.2019 ਤੱਕ ਲਏ ਜਾਣਗੇ। ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜ਼ੀਆਂ ਦਾ ਨਿਪਟਾਰਾ 15 ਦਸੰਬਰ 2019 ਨੂੰ ਕੀਤਾ ਜਾਵੇਗਾ।

 

ਬੁਲਾਰੇ ਨੇ ਦੱਸਿਆ ਕਿ  ਜਨਵਰੀ 2020 ਦੇ ਪਹਿਲੇ ਹਫ਼ਤੇ ਵਿੱਚ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਇਸ ਵਿਸ਼ੇਸ਼ ਸੁਧਾਈ ਦੌਰਾਨ ਵੋਟਰ ਸੂਚੀਆਂ ਵਿੱਚ ਦਰਜ ਦੋਹਰੇ ਇੰਦਰਾਜ ਕੱਟਣ ਉੱਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।

 

ਬੁਲਾਰੇ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਲਾ, ਸਾਹਿਤ, ਪੱਤਰਕਾਰੀ, ਖੇਡਾਂ, ਨਿਆਂ ਪਾਲਿਕਾ, ਸਮਾਜ ਸੇਵਾ ਖੇਤਰ ਦੀਆਂ ਮਸ਼ਹੂਰ ਹਸਤੀਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਨਾਂ ਦੀ ਵੋਟਰ ਸੂਚੀਆਂ ਵਿੱਚ ਨਿਸ਼ਾਨਦੇਹੀ ਤੇ ਫਲੈਗ ਕੀਤੇ ਜਾਣਗੇ।   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Summary Revision of Photo Electoral Rolls from September 1st