ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਹੋ ਰਹੇ ਕੌਮਾਂਤਰੀ ਕਬੱਡੀ ਮੈਚ ਪਰ ਦਰਸ਼ਕ ਨਾਮਾਤਰ

ਅੰਮ੍ਰਿਤਸਰ ’ਚ ਹੋ ਰਹੇ ਕੌਮਾਂਤਰੀ ਕਬੱਡੀ ਮੈਚ ਪਰ ਦਰਸ਼ਕ ਨਾਮਾਤਰ

ਕੌਮਾਂਤਰੀ ਕਬੱਡੀ ਟੂਰਨਾਮੈਂਟ–2019 ਦੇ ਦੂਜੇ ਦਿਨ ਕੱਲ੍ਹ ਨਾਮਾਤਰ ਦਰਸ਼ਕ ਵੇਖਣ ਨੂੰ ਮਿਲੇ। ਸਟੇਡੀਅਮ ਲਗਭਗ ਖ਼ਾਲੀ ਹੀ ਰਿਹਾ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਪੋਰਟਸ ਸਟੇਡੀਅਮ ਵਿਖੇ ਭਾਰਤ ਤੇ ਇੰਗਲੈਂਡ ਅਤੇ ਕੈਨੇਡਾ ਅਤੇ ਅਮਰੀਕਾ ਦੀਆਂ ਕਬੱਡੀ ਟੀਮਾਂ ਵਿਚਾਲੇ ਮੈਚ ਚੱਲ ਰਹੇ ਹਨ।

 

 

ਸਟੇਡੀਅਮ ’ਚ ਬਹੁਤੀਆਂ ਕੁਰਸੀਆਂ ਖ਼ਾਲੀ ਹੀ ਪਈਆਂ ਸਨ ਅਤੇ ਮੈਚ ਵੇਖਣ ਵਾਲੇ ਦਰਸ਼ਕਾਂ ਵਿੱਚ ਜ਼ਿਆਦਾਤਰ ਤਾਂ ਇੱਥੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਹੀ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮ ਕੰਮਕਾਜੀ ਦਿਨ ਚੱਲ ਰਹੇ ਹਨ; ਜਿਸ ਕਾਰਨ ਦਰਸ਼ਕਾਂ ਦੀ ਗਿਣਤੀ ਘੱਟ ਹੈ। ਪਰ ਅੰਮ੍ਰਿਤਸਰ ਦੇ ਆਮ ਲੋਕਾਂ ਤੇ ਖਿਡਾਰੀਆਂ ਨੇ ਇਸ ਲਈ ਜ਼ਿੰਮੇਵਾਰੀ ਪ੍ਰਸ਼ਾਸਨ ਸਿਰ ਸੁੱਟੀ ਹੈ, ਜਿਸ ਨੇ ਇਨ੍ਹਾਂ ਕੌਮਾਂਤਰੀ ਮੈਚਾਂ ਦੀ ਪ੍ਰੋਮੋਸ਼ਨ ਲਈ ਓਨੀ ਮਿਹਨਤ ਨਹੀਂ ਕੀਤੀ, ਜਿੰਨੀ ਕਰਨੀ ਚਾਹੀਦੀ ਹੈ।

 

 

ਅੰਮ੍ਰਿਤਸਰ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਵਿੱਚ 1,500 ਦਰਸ਼ਕ ਮੌਜੂਦ ਸਨ ਪਰ ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਸਟੇਡੀਅਮ ਵਿੱਚ 650 ਤਾਂ ਪੁਲਿਸ ਮੁਲਾਜ਼ਮ ਹੀ ਸਨ। ਇੱਥੋਂ ਤੱਕ ਕਿ ਸਟੇਡੀਅਮ ’ਚ ਅਵਾਰਾ ਕੁੱਤੇ ਵੀ ਘੁੰਮਦੇ ਵੇਖੇ ਗਏ।

 

 

ਅੰਮ੍ਰਿਤਸਰ ਦੇ ਭਲਵਾਨ ਕਮਲ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੱਥੇ ਕਬੱਡੀ ਦੇ ਮੈਚ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਜਾਂ ਖੇਡ ਵਿਭਾਗ ਤੋਂ ਕਿਸੇ ਤਰ੍ਹਾਂ ਦਾ ਕੋਈ ਸੱਦਾ–ਪੱਤਰ ਨਹੀਂ ਮਿਲਿਆ। ‘ਜੇ ਸਾਨੂੰ ਸੱਦਿਆ ਜਾਂਦਾ, ਤਾਂ ਉੱਥੇ ਸਾਡੇ 500 ਭਲਵਾਨਾਂ ਨੇ ਹੀ ਪੁੱਜ ਜਾਣਾ ਸੀ।‘

 

 

ਇੰਝ ਹੀ 32 ਸਾਲਾ ਅਜੇ ਸ਼ਰਮਾ ਨੇ ਕਿਹਾ,‘ਮੈ ਤਾਂ ਕਬੱਡੀ ਦਾ ਬਹੁਤ ਵੱਡਾ ਫ਼ੈਨ ਹਾਂ। ਮੈਂ ਜਦੋਂ ਅਚਾਨਕ ਇਸ ਸਟੇਡੀਅਮ ਦੇ ਕੋਲੋਂ ਦੀ ਲੰਘਿਆ, ਤਦ ਮੈਨੂੰ ਪਤਾ ਲੱਗਾ ਕਿ ਇੱਥੇ ਕੌਮਾਂਤਰੀ ਪੱਧਰ ਦੇ ਮੈਚ ਹੋ ਰਹੇ ਹਨ। ਕਬੱਡੀ ਸਾਡੀ ਰਵਾਇਤ ਦਾ ਹਿੱਸਾ ਹੈ ਤੇ ਸੂਬਾ ਸਰਕਾਰ ਨੂੰ ਆਪਣੇ ਸਾਧਨਾਂ ਰਾਹੀਂ ਇਨ੍ਹਾਂ ਮੈਚਾਂ ਦਾ ਜ਼ੋਰ–ਸ਼ੋਰ ਨਾਲ ਪ੍ਰਚਾਰ ਕਰਨਾ ਚਾਹੀਦਾ ਸੀ।’

 

 

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਕੱਲ੍ਹ ਮੁੱਖ ਮੈਚ ਸਨ ਤੇ ੇਉਹ ਦੂਜਾ ਮੈਚ ਸ਼ੁਰੂ ਹੋਣ ਤੱਕ ਸਟੇਡੀਅਮ ਵਿੱਚ ਰਹੇ। ਇਸ ਮੌਕੇ ਅੰਮ੍ਰਿਤਸਰ ਤੋਂ ਐੱਮਪੀ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ।

 

 

ਜ਼ਿਲ੍ਹਾ ਖੇਡ ਅਧਿਕਾਰੀ (DSO) ਗੁਰਲਾਲ ਸਿੰਘ ਨੇ ਕਿਹਾ ਕਿ ਕੰਮਕਾਜੀ ਦਿਨ ਹੋਣ ਦੇ ਬਾਵਜੂਦ ਲੋਕਾਂ ਦੀ ਕਾਫ਼ੀ ਭੀੜ ਕੱਲ੍ਹ ਮੌਜੂਦ ਰਹੀ। ਇਨ੍ਹਾਂ ਮੈਚਾਂ ਦਾ ਉਦਘਾਟਨ ਸੁਲਤਾਨਪੁਰ ਲੋਧੀ ਵਿਖੇ ਹੀ ਹੋ ਗਿਆ ਸੀ ਅਤੇ ਅੰਮ੍ਰਿਤਸਰ ’ਚ ਉੱਥੋਂ ਨਾਲੋਂ ਵੱਧ ਦਰਸ਼ਕ ਸਨ।

 

ਦੂਜੇ ਦਿਨ ਭਾਰਤ ਨੇ ਇੰਗਲੈਂਡ ਨੂੰ 54–36 ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਕੈਨੇਡਾ ਨੇ ਅਮਰੀਕਾ ਨੂੰ 53–26 ਅੰਕਾਂ ਨਾਲ ਮਾਤ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spectators are much less in Amritsar during International Kabaddi Matches