ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਏਅਰਪੋਰਟ ਰੋਡ ’ਤੇ ਤੇਜ਼–ਰਫ਼ਤਾਰ ਕਾਰ ਨੇ ਬਾਈਕ ਸਵਾਰ ਦਰੜਿਆ

ਮੋਹਾਲੀ ਏਅਰਪੋਰਟ ਰੋਡ ’ਤੇ ਤੇਜ਼–ਰਫ਼ਤਾਰ ਕਾਰ ਨੇ ਬਾਈਕ ਸਵਾਰ ਦਰੜਿਆ

ਮੋਹਾਲੀ ਦੀ ਏਅਰਪੋਰਟ ਰੋਡ ਉੱਤੇ ਇੱਕ ਤੇਜ਼–ਰਫ਼ਤਾਰ ਕਾਰ ਦੇ ਕੇਂਦਰੀ ਪਟੜੀ ਟੱਪ ਕੇ ਅੱਗੇ ਇੱਕ ਮੋਟਰਸਾਇਕਲ ਨੂੰ ਟੱਕਰ ਮਾਰ ਦੇਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਘਟਨਾ ਸ਼ੁੱਕਰਵਾਰ ਬਾਅਦ ਦੁਪਹਿਰ ਦੀ ਹੈ।

 

 

ਪੁਲਿਸ ਮੁਤਾਬਕ ਮੋਟਰਸਾਇਕਲ ਸਵਾਰ ਬਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਲਜੀਤ ਸਿੰਘ ਚੰਡੀਗੜ੍ਹ ਦੇ ਸੈਕਟਰ–32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਮੁਲਾਜ਼ਮ ਸੀ। ਸ਼ੇਵਰਲੇ ਕਰੂਜ਼ ਕਾਰ ਦੇ ਡਰਾਇਵਰ ਦੀ ਸ਼ਨਾਖ਼ਤ ਗਗਨ ਨਿਵਾਸੀ ਖਰੜ ਵਜੋਂ ਹੋਈ ਹੈ। ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ।

 

 

ਪੁਲਿਸ ਮੁਤਾਬਕ ਕਾਰ 150 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ ਕਿ ਡਰਾਇਵਰ ਦਾ ਕੰਟਰੋਲ ਉਸ ਉੱਤੋਂ ਖ਼ਤਮ ਹੋ ਗਿਆ। ਕਾਰ ਕੇਂਦਰੀ ਪਟੜੀ ਉਲੰਘ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ ਤੇ ਮੋਟਰਸਾਇਕਲ ’ਚ ਜਾ ਕੇ ਵੱਜੀ। ਇਹ ਸੜਕ 8–ਲੇਨ ਦੀ ਹੈ।

ਮੋਹਾਲੀ ਏਅਰਪੋਰਟ ਰੋਡ ’ਤੇ ਤੇਜ਼–ਰਫ਼ਤਾਰ ਕਾਰ ਨੇ ਬਾਈਕ ਸਵਾਰ ਦਰੜਿਆ

 

ਕਾਰ ਨੇ ਮੋਹਾਲੀ ਦੀ ਟੀਡੀਆਈ ਸਿਟੀ ਨੇੜੇ ਨਸ਼ਟ ਹਾਲਤ ਵਿੱਚ ਰੁਕਣ ਤੋਂ ਪਹਿਲਾਂ ਮੋਟਰ ਸਾਇਕਲ ਨੂੰ ਟੱਕਰ ਮਾਰੀ ਤੇ ਫਿਰ ਇੱਕ ਟਰੱਕ ਵਿੱਚ ਜਾ ਵੱਸੀ। ਕਾਰ ਦਾ ਸਪੀਡੋਮੀਟਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਉੱਤੇ ਰੁਕਿਆ ਹੋਇਆ ਹੈ।

 

 

ਗਗਨਦੀਪ ਸਿੰਘ ਖਰੜ ਤੋਂ ਮੋਹਾਲੀ ਜਾ ਰਿਹਾ ਸੀ ਤੇ ਬਲਜੀਤ ਸਿੰਘ ਤੇ ਟਰੱਕ ਡਰਾਇਵਰ ਸਾਹਮਣੇ ਤੋਂ ਖਰੜ ਵੱਲ ਆ ਰਹੇ ਸਨ।

 

 

ਬਲਜੀਤ ਸਿੰਘ ਸੈਕਟਰ 32, ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਕਲਰਕ ਸੀ ਤੇ ਉਹ ਆਪਣੇ ਮੋਰਿੰਡਾ ਸਥਿਤ ਘਰ ਪਰਤ ਰਿਹਾ ਸੀ। ਕਾਰ ਦੀ ਟੱਕਰ ਲੱਗਣ ਕਾਰਨ ਉਹ ਹਵਾ ’ਚ ਕਾਫ਼ੀ ਉੱਚੀ ਉੱਛਲ਼ਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Speedy Car crushed Motorcycle borne person at Mohali Airport Road