ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਦੇ ਗੀਤ ‘ਨਨਕਾਣਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਭਗਵੰਤ ਮਾਨ ਦੇ ਗੀਤ ‘ਨਨਕਾਣਾ ਸਾਹਿਬ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਕਾਮੇਡੀਅਨ ਤੋਂ ਸਿਆਸੀ ਆਗੂ ਬਣੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਆਪਣਾ ਨਵਾਂ ਵਿਡੀਓ ਗੀਤ ‘ਨਨਕਾਣਾ’ ਨਵੇਂ ਵਰ੍ਹੇ ਵਾਲੇ ਦਿਨ ਭਾਵ ਪਹਿਲੀ ਜਨਵਰੀ ਨੂੰ ਰਿਲੀਜ਼ ਕੀਤਾ ਸੀ। ਉਸ ਨੂੰ ਪਿਛਲੇ 13 ਦਿਨਾਂ ਦੌਰਾਨ 3 ਲੱਖ 17 ਹਜ਼ਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ ਤੇ 29 ਹਜ਼ਾਰ ਤੋਂ ਵੀ ਵੱਧ ਲੋਕ ਉਸ ਨੂੰ ‘ਲਾਈਕ’ ਕਰ ਚੁੱਕੇ ਹਨ।

 

 

ਇਸ ਧਾਰਮਿਕ ਗੀਤ ਦਾ ਵਿਸ਼ਾ ਹੈ ਕਿ – ਹਰੇਕ ਸਿੱਖ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਜ਼ਰੂਰ ਜਾਣਾ ਚਾਹੁੰਦਾ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉੱਥੇ ਹੀ ਹੋਇਆ ਸੀ।

 

 

ਇਸ ਗੀਤ ਵਿੱਚ ਭਗਵੰਤ ਮਾਨ ਨੇ ਪ੍ਰਦੁਸ਼ਣ ਦੇ ਵਿਸ਼ੇ ਨੂੰ ਵੀ ਛੋਹਿਆ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਵੀ ਇਸ ਗੀਤ ’ਚ ਹੁੰਦਾ ਹੈ – ਖ਼ਾਸ ਕਰ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਇਹ ਲਾਂਘਾ ਖੁਲ੍ਹਵਾਉਣ ਦਾ ਸਿਹਰਾ ਬੰਨ੍ਹਣ ਦੀ ਦੌੜ ਦਾ ਵਰਨਣ ਬਾਖ਼ੂਬੀ ਕੀਤਾ ਗਿਆ ਹੈ।

 

 

ਯੂ–ਟਿਊਬ ਉੱਤੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

ਇਸ ਗੀਤ ਉੱਤੇ ਹਜ਼ਾਰਾਂ ਕਮੈਂਟ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ’ਚੋਂ ਬਹੁਤੇ ਭਾਵੇਂ ਭਗਵੰਤ ਮਾਨ ਦੇ ਪ੍ਰਸ਼ੰਸਕ ਹਨ ਪਰ ਕਈਆਂ ਨੇ ਸਿਆਸੀ ਟਿੱਪਣੀਆਂ ਵੀ ਕੀਤੀਆਂ ਹੋਈਆਂ ਹਨ।

 

 

ਬਹੁਤ ਸਾਰੇ ਪ੍ਰਸ਼ੰਸਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਵੇਖਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Splendid response to Bhagwant Mann s song Nankana Sahib